ਚਿਹਰੇ ਦੀ ਖੂਬਸੂਰਤੀ ਤਦ ਹੀ ਨਿਖਰਦੀ ਹੈ ਜਦੋਂ ਚਮੜੀ ਸਾਫ਼, ਦਾਗ-ਧੱਬਿਆਂ ਤੋਂ ਰਹਿਤ ਅਤੇ ਚਮਕਦਾਰ ਹੋਵੇ। ਪਰ ਪ੍ਰਦੂਸ਼ਣ, ਧੁੱਪ, ਹਾਰਮੋਨਲ ਤਬਦੀਲੀਆਂ ਅਤੇ ਗਲਤ ਸਕਿਨਕੇਅਰ ਆਦਤਾਂ ਕਾਰਨ ਚਿਹਰੇ ‘ਤੇ ਦਾਗ-ਧੱਬੇ ਅਤੇ ਪਿਗਮੈਂਟੇਸ਼ਨ ਦੀ ਸਮੱਸਿਆ ਆਮ ਹੋ ਗਈ ਹੈ। ਮਹਿੰਗੀਆਂ ਕ੍ਰੀਮਾਂ ਅਤੇ ਟਰੀਟਮੈਂਟ ‘ਤੇ ਖਰਚ ਕਰਨ ਤੋਂ ਪਹਿਲਾਂ, ਕਿਉਂ ਨਾ ਇੱਕ ਪੁਰਾਣਾ ਅਤੇ ਅਸਰਦਾਰ ਘਰੇਲੂ ਨੁਸਖ਼ਾ ਅਜ਼ਮਾਇਆ ਜਾਵੇ। ਇਹ ਸਧਾਰਣ-ਜਿਹੀ ਸਫੈਦ ਕ੍ਰਿਸਟਲ ਵਰਗੀ ਲੱਗਣ ਵਾਲੀ ਚੀਜ਼ ਨਾ ਸਿਰਫ਼ ਚਮੜੀ ਨੂੰ ਸਾਫ਼ ਕਰਦੀ ਹੈ, ਸਗੋਂ ਦਾਗ-ਧੱਬਿਆਂ ਨੂੰ ਵੀ ਹੌਲੀ-ਹੌਲੀ ਹਲਕਾ ਕਰ ਦਿੰਦੀ ਹੈ।

Continues below advertisement

ਡਾ. ਵਿਜੈ ਲਕਸ਼ਮੀ ਦੇ ਮੁਤਾਬਕ, ਫਿਟਕਰੀ ਵਿੱਚ ਕੁਦਰਤੀ ਐਂਟੀਬੈਕਟੀਰੀਅਲ ਅਤੇ ਐਸਟ੍ਰਿੰਜੈਂਟ ਗੁਣ ਹੁੰਦੇ ਹਨ। ਇਹ ਚਮੜੀ ਦੀ ਗਹਿਰਾਈ ਨਾਲ ਸਫ਼ਾਈ ਕਰਦੀ ਹੈ, ਮਰੀ ਹੋਈਆਂ ਕੋਸ਼ਿਕਾਂ ਨੂੰ ਹਟਾਉਂਦੀ ਹੈ, ਸਕਿਨ ਦੇ ਪੋਰਾਂ ਨੂੰ ਸਿਕੋੜਦੀ ਹੈ ਅਤੇ ਚਮੜੀ ਨੂੰ ਟੋਨ ਕਰਦੀ ਹੈ। ਇਸਦੇ ਇਸਤੇਮਾਲ ਨਾਲ ਚਮੜੀ ‘ਤੇ ਜੰਮੀ ਗੰਦਗੀ, ਤੇਲ ਅਤੇ ਬੈਕਟੀਰੀਆ ਘਟਦੇ ਹਨ, ਜਿਸ ਨਾਲ ਨਵੇਂ ਦਾਗ-ਧੱਬੇ ਬਣਨ ਦੀ ਸੰਭਾਵਨਾ ਵੀ ਘਟ ਜਾਂਦੀ ਹੈ।

Continues below advertisement

ਫਿਟਕਰੀ ਦਾ ਪਾਣੀ

  • ਇੱਕ ਗਿਲਾਸ ਪਾਣੀ ਵਿੱਚ ਫਿਟਕਰੀ ਦਾ ਇੱਕ ਛੋਟਾ ਟੁਕੜਾ ਪਾ ਕੇ 2–3 ਘੰਟੇ ਲਈ ਛੱਡ ਦਿਓ।
  • ਇਸ ਪਾਣੀ ਨੂੰ ਕਾਟਨ ਦੀ ਮਦਦ ਨਾਲ ਚਿਹਰੇ ‘ਤੇ ਲਗਾਓ।
  • 10 ਮਿੰਟ ਬਾਅਦ ਸਾਧਾਰਣ ਪਾਣੀ ਨਾਲ ਧੋ ਲਵੋ।
  • ਹਫ਼ਤੇ ਵਿੱਚ 2 ਵਾਰ ਇਸਤੇਮਾਲ ਕਰੋ।

 

ਫਿਟਕਰੀ ਅਤੇ ਗੁਲਾਬ ਜਲ

  • ਇੱਕ ਚਮਚ ਗੁਲਾਬ ਜਲ ਵਿੱਚ ਫਿਟਕਰੀ ਦਾ ਪਾਊਡਰ ਮਿਲਾ ਕੇ ਪੇਸਟ ਬਣਾਓ।
  • ਇਸਨੂੰ ਦਾਗ-ਧੱਬਿਆਂ ਵਾਲੀ ਥਾਂ ‘ਤੇ ਲਗਾਓ।
  • 15 ਮਿੰਟ ਬਾਅਦ ਧੋ ਲਵੋ
  • ਇਹ ਚਮੜੀ ਨੂੰ ਟੋਨ ਕਰਦਾ ਹੈ ਅਤੇ ਨਿਖਾਰ ਲਿਆਉਂਦਾ ਹੈ।

ਫਿਟਕਰੀ ਅਤੇ ਨਿੰਬੂ

  • ਅੱਧਾ ਚਮਚ ਫਿਟਕਰੀ ਪਾਊਡਰ ਵਿੱਚ ਕੁਝ ਬੂੰਦਾਂ ਨਿੰਬੂ ਦਾ ਰਸ ਮਿਲਾਓ।
  • ਇਸਨੂੰ ਪ੍ਰਭਾਵਿਤ ਹਿੱਸੇ ‘ਤੇ ਲਗਾ ਕੇ 10 ਮਿੰਟ ਲਈ ਛੱਡ ਦਿਓ।
  • ਠੰਢੇ ਪਾਣੀ ਨਾਲ ਧੋ ਲਵੋ।
  • ਇਹ ਪਿਗਮੈਂਟੇਸ਼ਨ ਅਤੇ ਕਾਲੇ ਦਾਗਾਂ ਨੂੰ ਹਲਕਾ ਕਰਦਾ ਹੈ।

ਫਿਟਕਰੀ ਇਸਤੇਮਾਲ ਕਰਦੇ ਸਮੇਂ ਸਾਵਧਾਨੀਆਂ

  • ਫਿਟਕਰੀ ਨੂੰ ਸਿੱਧੇ ਚਮੜੀ ‘ਤੇ ਜ਼ਿਆਦਾ ਸਮੇਂ ਲਈ ਨਾ ਛੱਡੋ, ਇਸ ਨਾਲ ਜਲਣ ਹੋ ਸਕਦੀ ਹੈ।
  • ਸੰਵੇਦਨਸ਼ੀਲ ਚਮੜੀ ਵਾਲਿਆਂ ਲਈ ਪੈਚ ਟੈਸਟ ਕਰਨਾ ਜ਼ਰੂਰੀ ਹੈ।
  • ਅੱਖਾਂ ਦੇ ਆਲੇ-ਦੁਆਲੇ ਫਿਟਕਰੀ ਦਾ ਇਸਤੇਮਾਲ ਨਾ ਕਰੋ।
  • ਹਫ਼ਤੇ ਵਿੱਚ 2–3 ਵਾਰ ਤੋਂ ਵੱਧ ਇਸਤੇਮਾਲ ਨਾ ਕਰੋ।

ਫਿਟਕਰੀ ਚਿਹਰੇ ਦੇ ਦਾਗ-ਧੱਬੇ ਹਲਕੇ ਕਰਨ ਦਾ ਇੱਕ ਸਸਤਾ, ਕੁਦਰਤੀ ਅਤੇ ਅਸਰਦਾਰ ਤਰੀਕਾ ਹੈ। ਜੇ ਇਸਨੂੰ ਸਹੀ ਤਰੀਕੇ ਨਾਲ ਅਤੇ ਨਿਯਮਿਤ ਤੌਰ ‘ਤੇ ਵਰਤਿਆ ਜਾਵੇ, ਤਾਂ ਕੁਝ ਹੀ ਹਫ਼ਤਿਆਂ ਵਿੱਚ ਚਮੜੀ ਸਾਫ਼ ਅਤੇ ਨਿਖਰੀ ਹੋਣ ਲੱਗਦੀ ਹੈ। ਮਹਿੰਗੇ ਬਿਊਟੀ ਪ੍ਰੋਡਕਟ ਵਰਤਣ ਤੋਂ ਪਹਿਲਾਂ ਇਹ ਘਰੇਲੂ ਨੁਸਖ਼ਾ ਜ਼ਰੂਰ ਅਜ਼ਮਾਓ।

Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।