73rd Republic Day Parade: ਅੱਜ ਮਤਲਬ 26 ਜਨਵਰੀ, 2022 ਨੂੰ ਦੇਸ਼ 'ਚ 73ਵਾਂ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈ। ਕੋਰੋਨਾ ਦੀ ਤੀਜੀ ਲਹਿਰ ਦੇ ਵਿਚਕਾਰ ਇਸ ਸਮਾਰੋਹ 'ਚ ਪਹਿਲੀ ਵਾਰ ਕਈ ਨਵੀਆਂ ਚੀਜ਼ਾਂ ਕੀਤੀਆਂ ਜਾ ਰਹੀਆਂ ਹਨ। ਜਿਵੇਂ ਕਿ ਇਸ ਵਾਰ ਗਣਤੰਤਰ ਦਿਵਸ 'ਤੇ ਦੇਸ਼ 'ਚ ਪਹਿਲੀ ਵਾਰ ਨਵੇਂ ਰਾਜਪਥ 'ਤੇ ਪਰੇਡ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਵਾਰ ਪਰੇਡ ਅੱਧਾ ਘੰਟਾ ਦੇਰੀ ਨਾਲ ਸ਼ੁਰੂ ਹੋ ਰਹੀ ਹੈ ਤੇ ਇਸ ਵਾਰ 'ਅਬਾਈਡ ਵਿਦ ਮੀ' ਦੀ ਧੁਨ ਨਹੀਂ ਵੱਜੇਗੀ।
ਆਓ ਜਾਣਦੇ ਹਾਂ ਕਿ ਦੇਸ਼ 'ਚ 26 ਜਨਵਰੀ 1950 ਨੂੰ ਸੰਵਿਧਾਨ ਲਾਗੂ ਹੋਣ ਤੋਂ ਬਾਅਦ ਆਯੋਜਿਤ ਕੀਤੇ ਗਏ ਜਸ਼ਨਾਂ 'ਚ ਕੀ ਵਿਲੱਖਣ ਤੇ ਬੇਮਿਸਾਲ ਸੀ।
ਦੇਸ਼ ਦਾ ਪਹਿਲਾ ਗਣਤੰਤਰ ਦਿਵਸ ਰਾਜਪਥ ਦੀ ਬਜਾਏ ਇਰਵਿਨ ਐਂਫੀਥਿਏਟਰ ਟਚ ਮਨਾਇਆ ਗਿਆ। ਆਜ਼ਾਦੀ ਤੋਂ 2 ਸਾਲ ਬਾਅਦ 1951 'ਚ ਇਸ ਦਾ ਨਾਂ ਬਦਲ ਕੇ ਨੈਸ਼ਨਲ ਸਟੇਡੀਅਮ ਕਰ ਦਿੱਤਾ ਗਿਆ।
ਇੰਡੋਨੇਸ਼ੀਆ ਦੇ ਰਾਸ਼ਟਰਪਤੀ ਸੁਕਾਰਨੋ ਗਣਤੰਤਰ ਦਿਵਸ 'ਤੇ ਭਾਰਤ ਦੇ ਪਹਿਲੇ ਵਿਦੇਸ਼ੀ ਮਹਿਮਾਨ ਸਨ, ਜਿਨ੍ਹਾਂ ਨੂੰ ਗਣਤੰਤਰ ਦਿਵਸ ਪਰੇਡ 'ਚ ਮੁੱਖ ਮਹਿਮਾਨ ਵਜੋਂ ਬੁਲਾਇਆ ਗਿਆ ਸੀ। ਇੰਡੋਨੇਸ਼ੀਆ ਵੀ ਕੁਝ ਦਿਨ ਪਹਿਲਾਂ ਭਾਰਤ ਤੋਂ ਆਜ਼ਾਦ ਹੋਇਆ ਸੀ।
26 ਜਨਵਰੀ 1950 ਨੂੰ ਪਹਿਲੀ ਵਾਰ ਆਜ਼ਾਦ ਭਾਰਤ ਦੇ ਰਾਸ਼ਟਰਪਤੀ ਰਾਜਿੰਦਰ ਪ੍ਰਸਾਦ ਇੱਕ ਗੱਡੇ 'ਚ ਬੈਠ ਕੇ ਗਣਤੰਤਰ ਦਿਵਸ ਸਮਾਰੋਹ 'ਚ ਪਹੁੰਚੇ ਸਨ।
ਗਣਤੰਤਰ ਦਿਵਸ 26 ਜਨਵਰੀ 1952 ਨੂੰ ਵਿਦੇਸ਼ੀ ਮਹਿਮਾਨਾਂ ਤੋਂ ਬਿਨਾਂ ਆਯੋਜਿਤ ਕੀਤਾ ਗਿਆ ਸੀ। ਇਸੇ ਸਾਲ ਦੇਸ਼ 'ਚ ਪਹਿਲੀ ਵਾਰ ਪਰੇਡ 'ਚ ਟਰੈਕਟਰ ਰੈਲੀ ਕੱਢੀ ਗਈ ਸੀ।
ਗਣਤੰਤਰ ਦਿਵਸ ਪਰੇਡ ਪਹਿਲੀ ਵਾਰ 26 ਜਨਵਰੀ 1955 ਨੂੰ ਰਾਜਪਥ 'ਤੇ ਆਯੋਜਿਤ ਕੀਤੀ ਗਈ ਸੀ।
26 ਜਨਵਰੀ 1956 ਨੂੰ ਪਹਿਲੀ ਵਾਰ ਰਾਜਪਥ 'ਤੇ ਹੋਣ ਵਾਲੀ ਪਰੇਡ 'ਚ ਹਾਥੀ ਤੇ ਘੋੜੇ ਸ਼ਾਮਲ ਕੀਤੇ ਗਏ ਸਨ।
26 ਜਨਵਰੀ 1963 ਨੂੰ ਪਹਿਲੀ ਵਾਰ ਆਰਐਸਐਸ ਦੀ ਇੱਕ ਟੁਕੜੀ ਨੇ ਗਣਤੰਤਰ ਦਿਵਸ ਪਰੇਡ 'ਚ ਹਿੱਸਾ ਲਿਆ। ਇਸ ਦਿਨ 3 ਹਜ਼ਾਰ ਤੋਂ ਵੱਧ ਆਰਐਸਐਸ ਵਰਕਰਾਂ ਨੇ ਰਾਜਪਥ 'ਤੇ ਪਰੇਡ ਕੀਤੀ ਸੀ।
ਜ਼ਮੀਨ ਤੋਂ ਹਵਾ 'ਚ ਮਾਰ ਕਰਨ ਵਾਲੀ ਮਿਜ਼ਾਈਲ ਨੇ ਪਹਿਲੀ ਵਾਰ 26 ਜਨਵਰੀ 1973 ਨੂੰ ਲੋਕਾਂ ਅੱਗੇ ਪ੍ਰਦਰਸ਼ਨ ਕੀਤਾ ਸੀ। ਇਹ ਉਹ ਸਮਾਂ ਸੀ ਜਦੋਂ ਭਾਰਤ ਦੀ ਮਦਦ ਨਾਲ ਬੰਗਲਾਦੇਸ਼ ਦਾ ਗਠਨ ਹੋਇਆ ਸੀ ਤੇ ਇਸ ਕਾਰਨ ਪਾਕਿਸਤਾਨ ਅਤੇ ਭਾਰਤ ਦੇ ਸਬੰਧ ਬਹੁਤ ਤਣਾਅਪੂਰਨ ਸਨ। ਇਸੇ ਲਈ ਭਾਰਤ ਨੇ 1973 ਤੋਂ ਰਾਜਪਥ 'ਤੇ ਆਪਣੀ ਤਾਕਤ ਦਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਸੀ।
26 ਜਨਵਰੀ 2008 ਨੂੰ ਦੇਸ਼ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਪ੍ਰਤਿਭਾ ਦੇਵੀ ਸਿੰਘ ਪਾਟਿਲ ਨੇ ਪਰੇਡ ਦੀ ਸਲਾਮੀ ਲਈ। ਇਹ ਭਾਰਤੀ ਸੰਵਿਧਾਨ ਵੱਲੋਂ ਮਰਦਾਂ ਤੇ ਔਰਤਾਂ ਦੋਵਾਂ ਨੂੰ ਦਿੱਤੇ ਗਏ ਬਰਾਬਰੀ ਦੇ ਅਧਿਕਾਰਾਂ ਦਾ ਸਭ ਤੋਂ ਉੱਚਾ ਪ੍ਰਦਰਸ਼ਨ ਸੀ।
ਦੇਸ਼ ਦੇ ਗਣਤੰਤਰ ਦਿਵਸ ਦੇ ਮੌਕੇ 'ਤੇ ਪਹਿਲੀ ਵਾਰ 26 ਜਨਵਰੀ 2016 ਨੂੰ ਵਿਦੇਸ਼ੀ ਸੈਨਿਕਾਂ ਦੀ ਟੁਕੜੀ ਨੇ ਰਾਜਪਥ ਪਰੇਡ 'ਚ ਹਿੱਸਾ ਲਿਆ। ਦਰਅਸਲ, ਫ਼ਰਾਂਸ ਦੇ ਰਾਸ਼ਟਰਪਤੀ ਫਰਾਂਸਵਾ ਓਲਾਂਦ ਉਸ ਪਰੇਡ 'ਚ ਭਾਰਤ ਦੇ ਮੁੱਖ ਮਹਿਮਾਨ ਸਨ ਅਤੇ ਉਹ ਗਣਤੰਤਰ ਦਿਵਸ ਵਿੱਚ ਸ਼ਾਮਲ ਹੋਣ ਲਈ ਆਪਣੇ ਨਾਲ ਇੱਕ ਫ਼ੌਜੀ ਟੁਕੜੀ ਵੀ ਲੈ ਕੇ ਆਏ ਸਨ, ਜਿਨ੍ਹਾਂ ਨੇ ਭਾਰਤੀ ਬਲਾਂ ਦੇ ਨਾਲ ਰਾਜਪਥ 'ਤੇ ਮਾਰਚ ਕੀਤਾ।
26 ਜਨਵਰੀ 2021 ਨੂੰ ਦੇਸ਼ 'ਚ ਪਹਿਲੀ ਵਾਰ ਰਾਜਪਥ 'ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਦੀ ਝਾਕੀ ਦਿਖਾਈ ਗਈ। ਭਾਰਤ ਸਰਕਾਰ ਵੱਲੋਂ ਧਾਰਾ 370 ਨੂੰ ਖਤਮ ਕਰਨ ਤੋਂ ਬਾਅਦ ਲੱਦਾਖ ਨੂੰ ਜੰਮੂ-ਕਸ਼ਮੀਰ ਤੋਂ ਵੱਖ ਕਰ ਦਿੱਤਾ ਗਿਆ ਤੇ ਇੱਕ ਸੁਤੰਤਰ ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਦਰਜਾ ਮਿਲ ਗਿਆ। ਇਸ ਤੋਂ ਬਾਅਦ ਉਨ੍ਹਾਂ ਨੇ ਰਾਜਪਥ 'ਤੇ ਆਪਣੇ ਸੂਬੇ ਦੀ ਝਾਂਕੀ ਦਿਖਾਈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904