Gas burner Cleaning Tips : ਕੀ ਤੁਹਾਡੇ ਵੀ ਗੈਸ ਦੇ ਬਰਨਰ ‘ਚੋਂ ਘੱਟ ਗੈਲ ਨਿਕਲ ਰਹੀ ਹੈ ਤਾਂ ਇਹ ਸਮੱਸਿਆ ਬਰਨਰ ਵਿੱਚ ਜੰਮੇ ਹੋਏ ਤੇਲ ਅਤੇ ਕਾਰਬਨ ਦੀ ਵਜ੍ਹਾ ਨਾਲ ਹੁੰਦੀ ਹੈ। ਪਰ ਤੁਸੀਂ ਟੈਨਸ਼ਨ ਨਾ ਲਓ, ਅਸੀਂ ਤੁਹਾਨੂੰ ਕੁਝ ਸੌਖੇ ਤਰੀਕੇ ਦੱਸਾਂਗੇ, ਜਿਸ ਰਾਹੀਂ ਤੁਸੀਂ ਗੈਸ ਦੇ ਬਰਨਰ ਵਿੱਚ ਜੰਮੇ ਹੋਏ ਤੇਲ ਅਤੇ ਕਾਰਬਨ ਨੂੰ ਆਸਾਨੀ ਨਾਲ ਸਾਫ਼ ਕਰ ਸਕਦੇ ਹੋ।


ਬੇਕਿੰਗ ਸੋਡਾ ਅਤੇ ਸਿਰਕੇ ਦੀ ਵਰਤੋਂ


ਸਭ ਤੋਂ ਪਹਿਲਾਂ ਬਰਨਰ ਨੂੰ ਗੈਸ ਤੋਂ ਉਤਾਰ ਲਓ।


ਇਸ ਤੋਂ ਬਾਅਦ ਇੱਕ ਵੱਡੇ ਭਾਂਡੇ ਵਿੱਚ ਗਰਮ ਪਾਣੀ ਲਓ ਅਤੇ ਉਸ ਵਿੱਚ ਬੇਕਿੰਗ ਸੋਡਾ ਅਤੇ ਇੱਕ ਚੌਥਾਈ ਕੱਪ ਸਿਰਕਾ ਮਿਲਾ ਲਓ।


ਇਸ ਵਿੱਚ ਬਰਨਰ ਨੂੰ 30 ਮਿੰਟ ਲਈ ਭਿਓਂ ਕੇ ਰੱਖ ਦਿਓ


ਇਸ ਤੋਂ ਬਾਅਦ ਬਰਨਰ ਨੂੰ ਕੱਢੋ ਅਤੇ ਨਰਮ ਬੁਰਸ਼ ਨਾਲ ਰਗੜ ਕੇ ਸਾਫ਼ ਕਰੋ।


ਇਹ ਵੀ ਪੜ੍ਹੋ: Cancer: ਕੈਂਸਰ ਦੇ ਮਰੀਜ਼ਾਂ ਲਈ ਸ਼ੁਰੂ ਹੋਈ ਖ਼ਾਸ ਹੈਲਪਲਾਈਨ, ਸਲਾਹ ਤੋਂ ਲੈਕੇ ਇਲਾਜ ਤੱਕ ਮੁਫ਼ਤ 'ਚ ਮਿਲੇਗੀ ਸਾਰੀ ਜਾਣਕਾਰੀ


ਨਿੰਬੂ ਦਾ ਰਸ


ਨਿੰਬੂ ਦੇ ਰਸ ਵਿੱਚ ਬਰਨਰ ਨੂੰ ਡੁਬੋ ਕੇ ਰੱਖਣ ਨਾਲ ਕਾਰਬਨ ਦੀਆਂ ਪਰਤਾਂ ਅਤੇ ਤੇਲ ਆਸਾਨੀ ਨਾਲ ਸਾਫ ਹੋ ਜਾਂਦੇ ਹਨ


ਡਿਟਰਜੈਂਟ ਪਾਊਡਰ


ਗਰਮ ਪਾਣੀ ਵਿੱਚ ਡਿਟਰਜੈਂਟ ਪਾਊਡਰ ਮਿਲਾਓ ਅਤੇ ਇਸ ਵਿੱਚ ਬਰਨਰ ਨੂੰ ਪੂਰੀ ਰਾਤ ਭਿਓਂ ਕੇ ਰੱਖ ਦਿਓ


ਸਵੇਰੇ ਇਸ ਨੂੰ ਸਾਫ ਪਾਣੀ ਨਾਲ ਧੋ ਲਓ ਅਤੇ ਸੁਕਾ ਦਿਓ


ਅਮੋਨੀਆ ਦੀ ਵਰਤੋਂ ਕਰੋ


ਅਮੋਨੀਆ ਇੱਕ ਪਾਵਰਫੂਲ ਕਲੀਨਿੰਗ ਏਜੰਟ ਹੈ, ਜੋ ਕਿ ਜਿੱਦੀ ਦਾਗ ਧੱਬਿਆਂ ਨੂੰ ਆਸਾਨੀ ਨਾਲ ਸਾਫ ਕਰ ਦਿੰਦਾ ਹੈ


ਇੱਕ ਛੋਟੇ ਜਿਹੇ ਪਲਾਸਟਿਕ ਬੈਗ ਵਿੱਚ ਅਮੋਨੀਆ ਪਾਓ ਅਤੇ ਉਸ ਨੂੰ ਗੈਸ ਦੇ ਬਰਨਰ ਦੇ ਹਿੱਸਿਆਂ ਵਿੱਚ ਪਾ ਕੇ ਬੰਦ ਕਰ ਦਿਓ।


ਇਸ ਨੂੰ ਸਾਰੀ ਰਾਤ ਇਦਾਂ ਹੀ ਛੱਡ ਦਿਓ


ਸਵੇਰੇ ਬਰਨਰ ਨੂੰ ਕੱਢ ਲਓ ਅਤੇ ਸਾਫ ਪਾਣੀ ਨਾਲ ਧੋ ਲਓ।


ਇਹ ਵੀ ਪੜ੍ਹੋ: ਜੇ ਘਰੇ ਲੱਗ ਗਿਆ ਹੈ ਦੀਮਕ ਤਾਂ ਜਾਣੋ ਇਸ ਤੋਂ ਛੁਟਕਾਰਾ ਪਾਉਣ ਦਾ ਸੌਖਾ ਤਰੀਕਾ