RPF Constable Recruitment: ਭਾਰਤੀ ਰੇਲਵੇ ਦੇ ਰੇਲਵੇ ਪ੍ਰੋਟੈਕਸ਼ਨ ਫੋਰਸ (RPF) ਵਿਚ 4000 ਤੋਂ ਵੱਧ ਕਾਂਸਟੇਬਲ ਅਤੇ ਸਬ ਇੰਸਪੈਕਟਰ ਦੀਆਂ ਅਸਾਮੀਆਂ ਲਈ ਭਰਤੀ ਹੈ। ਇਸ ਲਈ ਅਰਜ਼ੀ ਫਾਰਮ 15 ਅਪ੍ਰੈਲ ਤੋਂ ਭਰੇ ਜਾਣਗੇ। ਅਰਜ਼ੀ ਦੀ ਆਖਰੀ ਮਿਤੀ 14 ਮਈ ਹੈ।


RPF ਭਰਤੀ 2024 ਲਈ ਅਰਜ਼ੀ ਅਧਿਕਾਰਤ ਵੈੱਬਸਾਈਟ rpf.indianrailways.gov.in ਉਤੇ ਜਾ ਕੇ ਅਪਲਾਈ ਕੀਤੀ ਜਾਣੀ ਚਾਹੀਦੀ ਹੈ। ਰੇਲਵੇ ਵੱਲੋਂ ਜਾਰੀ ਨੋਟੀਫਿਕੇਸ਼ਨ ਦੇ ਅਨੁਸਾਰ ਆਰਪੀਐਫ ਕਾਂਸਟੇਬਲ ਦੀਆਂ 4208 ਅਸਾਮੀਆਂ ਹਨ। ਜਦੋਂ ਕਿ ਆਰਪੀਐਫ ਸਬ ਇੰਸਪੈਕਟਰ ਦੀਆਂ 452 ਖਾਲੀ ਅਸਾਮੀਆਂ 'ਤੇ ਭਰਤੀ ਹੋਵੇਗੀ। ਇਸ ਭਰਤੀ ਲਈ ਅਰਜ਼ੀ ਫੀਸ 250 ਰੁਪਏ SC/ST, ਸਾਬਕਾ ਫੌਜੀਆਂ, ਔਰਤਾਂ, ਘੱਟ ਗਿਣਤੀਆਂ ਅਤੇ ਆਰਥਿਕ ਤੌਰ 'ਤੇ ਪਛੜੇ ਉਮੀਦਵਾਰਾਂ ਲਈ ਹੈ। ਹੋਰ ਉਮੀਦਵਾਰਾਂ ਨੂੰ 500 ਰੁਪਏ ਦੀ ਅਰਜ਼ੀ ਫੀਸ ਅਦਾ ਕਰਨੀ ਪਵੇਗੀ। ਹੋਰ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਅਧਿਕਾਰਤ ਵੈੱਬਸਾਈਟ ਉੱਤੇ ਜਾ ਕੇ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ।


ਵਿਦਿਅਕ ਯੋਗਤਾ ਅਤੇ ਉਮਰ ਸੀਮਾ


-ਆਰਪੀਐਫ ਕਾਂਸਟੇਬਲ ਦੀ ਭਰਤੀ ਲਈ, ਉਮੀਦਵਾਰ 10ਵੀਂ ਪਾਸ ਹੋਣਾ ਚਾਹੀਦਾ ਹੈ।
-ਆਰਪੀਐਫ ਐਸਆਈ ਭਰਤੀ ਲਈ, ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗ੍ਰੈਜੂਏਟ ਹੋਣਾ ਜ਼ਰੂਰੀ ਹੈ।
- ਕਾਂਸਟੇਬਲ ਦੇ ਅਹੁਦੇ ਲਈ ਉਮਰ ਸੀਮਾ 18 ਤੋਂ 28 ਸਾਲ ਅਤੇ ਐਸਆਈ ਲਈ 20 ਤੋਂ 28 ਸਾਲ ਹੈ।
-ਰਿਜ਼ਰਵਡ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਨਿਯਮਾਂ ਅਨੁਸਾਰ ਵੱਧ ਤੋਂ ਵੱਧ ਉਮਰ ਸੀਮਾ ਵਿੱਚ ਛੋਟ ਮਿਲੇਗੀ।


 ਚੋਣ ਪ੍ਰਕਿਰਿਆ


ਆਰਪੀਐਫ ਕਾਂਸਟੇਬਲ ਅਤੇ ਐਸਆਈ ਦੀ ਭਰਤੀ ਦੋਵਾਂ ਲਈ ਆਨਲਾਈਨ ਲਿਖਤੀ ਪ੍ਰੀਖਿਆ (ਸੀਬੀਟੀ) ਹੋਵੇਗੀ। ਇਸ ਤੋਂ ਬਾਅਦ, ਚੁਣੇ ਗਏ ਉਮੀਦਵਾਰਾਂ ਦਾ ਸਰੀਰਕ ਕੁਸ਼ਲਤਾ ਟੈਸਟ (ਪੀਈਟੀ) ਅਤੇ ਸਰੀਰਕ ਮਾਪ (ਪੀਐਮਟੀ), ਦਸਤਾਵੇਜ਼ ਤਸਦੀਕ ਅਤੇ ਮੈਡੀਕਲ ਟੈਸਟ ਹੋਵੇਗਾ।ਅਰਜ਼ੀ ਅਧਿਕਾਰਤ ਵੈੱਬਸਾਈਟ rpf.indianrailways.gov.in ਉਤੇ ਜਾ ਕੇ ਅਪਲਾਈ ਕੀਤੀ ਜਾਣੀ ਚਾਹੀਦੀ ਹੈ


RPF ਕਾਂਸਟੇਬਲ ਅਤੇ SI ਦੀ ਤਨਖਾਹ


RPF ਵਿੱਚ ਸਬ ਇੰਸਪੈਕਟਰ ਦੀ ਮੁੱਢਲੀ ਤਨਖਾਹ 35,400 ਰੁਪਏ ਪ੍ਰਤੀ ਮਹੀਨਾ ਹੈ। ਜਦੋਂ ਕਿ RPF ਕਾਂਸਟੇਬਲ ਦੀ ਤਨਖਾਹ 21,700 ਰੁਪਏ ਹੈ।


ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।