Benefits of sugarcane juice: ਗਰਮੀਆਂ ਦਾ ਮੌਸਮ ਲਗਭਗ ਆ ਹੀ ਚੁੱਕਾ ਹੈ। ਅਜਿਹੇ 'ਚ ਲੋਕ ਬਹੁਤ ਜ਼ਿਆਦਾ ਜੂਸ ਪੀ ਰਹੇ ਹਨ ਤੇ ਆਈਸਕ੍ਰੀਮਾਂ ਖਾ ਰਹੇ ਹਨ। ਗਰਮੀਆਂ ਦੀ ਸ਼ੁਰੂਆਤ ਦੇ ਨਾਲ ਹੀ ਖਾਣ-ਪੀਣ ਤੇ ਜੀਵਨ ਸ਼ੈਲੀ 'ਚ ਕਈ ਬਦਲਾਅ ਆਉਂਦੇ ਹਨ। ਗਰਮੀਆਂ ਦੀ ਆਮਦ ਦੇ ਨਾਲ ਹੀ ਮਨੁੱਖ ਨੂੰ ਪਿਆਸ ਲੱਗਣ ਲੱਗ ਜਾਂਦੀ ਹੈ। ਸਰੀਰ ਨੂੰ ਹਾਈਡਰੇਟ ਰੱਖਣ ਲਈ ਪਾਣੀ ਪੀਣਾ ਜ਼ਰੂਰੀ ਹੈ।
ਗਰਮੀਆਂ ਤੋਂ ਬਚਣ ਲਈ ਕਈ ਲੋਕ ਆਪਣੇ ਫਰਿੱਜ 'ਚ ਬਹੁਤ ਸਾਰੇ ਕੋਲਡ ਡਰਿੰਕਸ ਤੇ ਜੂਸ ਰੱਖਦੇ ਹਨ, ਪਰ ਕੋਲਡ ਡਰਿੰਕ ਤੁਹਾਡੀ ਸਿਹਤ ਲਈ ਹਾਨੀਕਾਰਕ ਸਾਬਤ ਹੁੰਦੇ ਹਨ। ਕੋਲਡ ਡਰਿੰਕ 'ਚ ਕਈ ਅਜਿਹੇ ਤੱਤ ਹੁੰਦੇ ਹਨ ਜੋ ਤੁਹਾਡੇ ਸਰੀਰ ਲਈ ਖ਼ਤਰਨਾਕ ਹੁੰਦੇ ਹਨ। ਅਜਿਹੇ 'ਚ ਜੇਕਰ ਤੁਸੀਂ ਗਲੇ ਨੂੰ ਪੂਰੀ ਤਰ੍ਹਾਂ ਠੰਢਾ ਤੇ ਸਰੀਰ ਨੂੰ ਹਾਈਡ੍ਰੇਟ ਰੱਖਣਾ ਚਾਹੁੰਦੇ ਹੋ ਤਾਂ ਤੁਸੀਂ ਗੰਨੇ ਦਾ ਰਸ ਵੀ ਪੀ ਸਕਦੇ ਹੋ। ਗੰਨੇ ਦਾ ਰਸ ਠੰਡਾ ਹੁੰਦਾ ਹੈ, ਜਿਸ ਨਾਲ ਸਰੀਰ ਨੂੰ ਠੰਡਕ ਮਿਲਦੀ ਹੈ। ਗੰਨੇ ਦਾ ਰਸ ਪੀਣ ਨਾਲ ਸਰੀਰ ਨੂੰ ਕਈ ਫ਼ਾਇਦੇ ਵੀ ਹੁੰਦੇ ਹਨ।
ਇਮਿਊਨ ਵਧਾਉਣ - ਗੰਨੇ ਦੇ ਰਸ 'ਚ ਐਂਟੀ-ਆਕਸੀਡੈਂਟ ਅਤੇ ਫੋਟੋਪ੍ਰੋਟੈਕਟਿਵ ਤੱਤ ਹੁੰਦੇ ਹਨ, ਜਿਸ ਨਾਲ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਵਧਣ ਲੱਗਦੀ ਹੈ। ਗੰਨੇ ਦਾ ਰਸ ਪੀਣ ਨਾਲ ਰੋਗ ਪ੍ਰਤੀਰੋਧਕ ਸ਼ਕਤੀ ਵਧਦੀ ਹੈ। ਗਰਮੀਆਂ 'ਚ ਗੰਨੇ ਦਾ ਰਸ ਪੀਣ ਨਾਲ ਸਰੀਰ ਨੂੰ ਠੰਢਕ ਮਿਲਦੀ ਹੈ ਤੇ ਵਾਇਰਲ ਇਨਫੈਕਸ਼ਨ ਵਰਗੀਆਂ ਬੀਮਾਰੀਆਂ ਦਾ ਖ਼ਤਰਾ ਦੂਰ ਰਹਿੰਦਾ ਹੈ।
ਐਨਰਜੀ ਵਧਾਉਣ - ਜਦੋਂ ਵੀ ਤੁਸੀਂ ਗਰਮੀਆਂ 'ਚ ਬਾਹਰ ਜਾਂਦੇ ਹੋ ਤਾਂ ਧੁੱਪ ਕਾਰਨ ਸਰੀਰ ਵਿੱਚ ਪਾਣੀ ਜਾਂ ਗਲੂਕੋਜ਼ ਦੀ ਕਮੀ ਹੋ ਜਾਂਦੀ ਹੈ। ਅਜਿਹੀ ਸਥਿਤੀ 'ਚ ਤੁਸੀਂ ਸੁਸਤ ਤੇ ਬਹੁਤ ਥਕਾਵਟ ਮਹਿਸੂਸ ਕਰਦੇ ਹੋ। ਅਜਿਹੇ ਸਮੇਂ 'ਚ ਜੇਕਰ ਤੁਸੀਂ ਗੰਨੇ ਦਾ ਰਸ ਪੀਂਦੇ ਹੋ ਤਾਂ ਸਰੀਰ ਨੂੰ ਕਾਰਬੋਹਾਈਡ੍ਰੇਟਸ ਮਿਲਦੇ ਹਨ, ਜੋ ਐਨਰਜੀ ਲੈਵਲ ਨੂੰ ਵਧਾਉਂਦੇ ਹਨ। ਗੰਨੇ ਦਾ ਰਸ ਪੀਣ ਨਾਲ ਤੁਸੀਂ ਐਨਰਜੈਟਿਕ ਮਹਿਸੂਸ ਕਰਦੇ ਹੋ।
ਡੀਹਾਈਡ੍ਰੇਸ਼ਨ ਨੂੰ ਦੂਰ ਕਰਨ - ਗਰਮੀਆਂ 'ਚ ਸਰੀਰ ਨੂੰ ਪਾਣੀ ਅਤੇ ਹੋਰ ਤਰਲ ਪਦਾਰਥਾਂ ਦੀ ਜ਼ਿਆਦਾ ਲੋੜ ਹੁੰਦੀ ਹੈ। ਗਰਮੀਆਂ 'ਚ ਸਰੀਰ 'ਚੋਂ ਪਸੀਨਾ ਆਉਣ ਨਾਲ ਹੀ ਸਰੀਰ ਡੀਹਾਈਡ੍ਰੇਟ ਹੋ ਜਾਂਦਾ ਹੈ। ਜਦੋਂ ਸਰੀਰ 'ਚ ਪਾਣੀ ਨਹੀਂ ਬਚਦਾ ਹੈ ਤਾਂ ਭੋਜਨ ਪਚਣ 'ਚ ਸਮੱਸਿਆ ਹੋ ਜਾਂਦੀ ਹੈ। ਕਈ ਵਾਰ ਲੂਜ ਮੋਸ਼ਨ ਦੀ ਸਮੱਸਿਆ ਵੀ ਪੈਦਾ ਹੋ ਜਾਂਦੀ ਹੈ। ਅਜਿਹੇ 'ਚ ਗੰਨੇ ਦਾ ਰਸ ਪੀਣ ਨਾਲ ਡੀਹਾਈਡ੍ਰੇਸ਼ਨ ਦੂਰ ਹੁੰਦੀ ਹੈ ਤੇ ਭੋਜਨ ਨੂੰ ਪਚਾਉਣ 'ਚ ਮਦਦ ਮਿਲਦੀ ਹੈ।
ਸ਼ੂਗਰ 'ਚ ਰਾਹਤ - ਜਿਨ੍ਹਾਂ ਲੋਕਾਂ ਨੂੰ ਸ਼ੂਗਰ ਹੈ, ਉਹ ਗੰਨੇ ਦਾ ਜੂਸ ਪੀਣ ਤੋਂ ਡਰਦੇ ਹਨ। ਇਸ ਦੀ ਮਿਠਾਸ ਕਾਰਨ ਅਜਿਹੇ ਲੋਕ ਗੰਨੇ ਦਾ ਰਸ ਨਹੀਂ ਪੀਂਦੇ ਪਰ ਤੁਹਾਨੂੰ ਦੱਸ ਦੇਈਏ ਕਿ ਗੰਨੇ 'ਚ ਆਈਸੋਮਾਲਟੋਜ਼ ਨਾਂ ਦਾ ਤੱਤ ਹੁੰਦਾ ਹੈ ਜੋ ਬਲੱਡ ਸ਼ੂਗਰ ਲੈਵਲ ਨੂੰ ਘੱਟ ਕਰਨ 'ਚ ਬਹੁਤ ਮਦਦਗਾਰ ਹੁੰਦਾ ਹੈ। ਇਹੀ ਕਾਰਨ ਹੈ ਕਿ ਸ਼ੂਗਰ ਦੇ ਮਰੀਜ਼ਾਂ ਲਈ ਵੀ ਗੰਨੇ ਦਾ ਰਸ ਲਾਭਦਾਇਕ ਹੈ।
ਭਾਰ ਘਟਾਉਂਦਾ ਹੈ- ਗੰਨੇ ਦਾ ਰਸ ਪੀਣ ਨਾਲ ਵੀ ਭਾਰ ਘੱਟ ਹੁੰਦਾ ਹੈ। ਇਸ 'ਚ ਡਾਇਟਰੀ ਫਾਈਬਰ ਹੁੰਦਾ ਹੈ, ਜੋ ਢਿੱਡ ਨੂੰ ਲੰਬੇ ਸਮੇਂ ਤੱਕ ਭਰਿਆ ਰੱਖਦਾ ਹੈ। ਖਾਲੀ ਢਿੱਡ ਗੰਨੇ ਦਾ ਰਸ ਪੀਣ ਨਾਲ ਭਾਰ ਤੇਜ਼ੀ ਨਾਲ ਘੱਟ ਹੁੰਦਾ ਹੈ।
ਗਰਮੀਆਂ 'ਚ ਰੋਜ਼ਾਨਾ ਪੀਓ ਗੰਨੇ ਦਾ ਰਸ, ਮਿਲੇਗੀ ਭਰਪੂਰ ਐਨਰਜੀ ਤੇ ਬੂਸਟ ਹੋਵੇਗੀ ਇਮਿਊਨਿਟੀ
abp sanjha
Updated at:
10 Apr 2022 06:46 AM (IST)
Edited By: sanjhadigital
Benefits of sugarcane juice: ਗਰਮੀਆਂ ਦਾ ਮੌਸਮ ਲਗਭਗ ਆ ਹੀ ਚੁੱਕਾ ਹੈ। ਅਜਿਹੇ 'ਚ ਲੋਕ ਬਹੁਤ ਜ਼ਿਆਦਾ ਜੂਸ ਪੀ ਰਹੇ ਹਨ ਤੇ ਆਈਸਕ੍ਰੀਮਾਂ ਖਾ ਰਹੇ ਹਨ। ਗਰਮੀਆਂ ਦੀ ਸ਼ੁਰੂਆਤ ਦੇ ਨਾਲ ਹੀ ਖਾਣ-ਪੀਣ ਤੇ ਜੀਵਨ ਸ਼ੈਲੀ 'ਚ ਕਈ ਬਦਲਾਅ ਆਉਂਦੇ ਹਨ
ਗੰਨੇ ਦਾ ਰਸ
NEXT
PREV
Published at:
10 Apr 2022 06:46 AM (IST)
- - - - - - - - - Advertisement - - - - - - - - -