Romantic Relationship: ਬਹੁਤ ਸਾਰੇ ਕਪਲ ਇਕੱਠੇ ਬਹੁਤ ਹੀ ਪਿਆਰੇ ਲੱਗਦੇ ਹਨ, ਪਰ ਕਈ ਵਾਰ ਜਦੋਂ ਦੋਵਾਂ ਦੀਆਂ ਕੁੱਝ ਆਦਤ ਇੱਕ ਦੂਜੇ ਨੂੰ ਟੱਕਰ ਦੇਣ ਲੱਗਦੀਆਂ ਹਨ। ਤਾਂ ਜਿੰਨਾ ਮਰੀਜ਼ ਪਿਆਰਾ ਰਿਸ਼ਤਾ ਹੋਵੇ ਉਹ ਟੁੱਟਣ ਦੀ ਕਾਗਾਰ ਉੱਤੇ ਪਹੁੰਚ ਹੀ ਜਾਂਦਾ ਹੈ। ਸਾਡੀਆਂ ਆਦਤਾਂ ਚੁੱਪਚਾਪ ਸਾਡੇ ਰਿਸ਼ਤੇ ਨੂੰ ਵਿਗਾੜ ਦਿੰਦੀਆਂ ਹਨ ਅਤੇ ਸਾਨੂੰ ਇਸ ਦਾ ਅਹਿਸਾਸ ਵੀ ਨਹੀਂ ਹੁੰਦਾ। ਆਪਣੀਆਂ ਬੁਰੀਆਂ ਆਦਤਾਂ ਨੂੰ ਪਛਾਣੋ ਅਤੇ ਉਨ੍ਹਾਂ ਨਾਲ ਨਜਿੱਠਣ ਦੀ ਕੋਸ਼ਿਸ਼ ਕਰੋ। ਅਜਿਹਾ ਕਰਨ ਨਾਲ ਤੁਹਾਡੇ ਰਿਸ਼ਤਿਆਂ ਨੂੰ ਬਿਹਤਰ ਬਣਾਉਣ ਵਿੱਚ ਮਦਦ ਮਿਲੇਗੀ।
ਪਹਿਲਾਂ ਖੁਦ ਨੂੰ ਸੁਧਾਰੋ
ਇਹ ਪਛਾਣਨਾ ਬਹੁਤ ਮਹੱਤਵਪੂਰਨ ਹੈ ਕਿ ਤੁਹਾਨੂੰ ਆਪਣੇ ਰਿਸ਼ਤੇ ਨੂੰ ਸੁਧਾਰਨ ਲਈ ਕੀ ਬਦਲਣ ਦੀ ਲੋੜ ਹੈ। ਤਬਦੀਲੀ ਆਪਣੇ ਆਪ ਤੋਂ ਸ਼ੁਰੂ ਹੁੰਦੀ ਹੈ। ਇਸ ਲਈ ਉਨ੍ਹਾਂ ਆਦਤਾਂ ਦੀ ਪਛਾਣ ਕਰੋ ਜੋ ਤੁਹਾਡੇ ਰਿਸ਼ਤੇ ਨੂੰ ਸੁਧਾਰਨ ਤੋਂ ਰੋਕ ਰਹੀਆਂ ਹਨ।
ਆਪਣੇ ਲਈ ਵੀ ਸਮਾਂ ਕੱਢੋ
ਰਿਸ਼ਤੇ ਨੂੰ ਸੁਧਾਰਨ ਲਈ ਸਮਾਂ ਦੇਣਾ ਜ਼ਰੂਰੀ ਹੈ, ਪਰ ਇਹ ਨਾ ਸੋਚੋ ਕਿ ਤੁਹਾਨੂੰ ਆਪਣਾ ਸਾਰਾ ਸਮਾਂ ਆਪਣੇ ਪਾਰਟਨਰ ਨੂੰ ਦੇਣਾ ਚਾਹੀਦਾ ਹੈ। ਆਪਣੇ ਲਈ ਕੁੱਝ ਖਾਲੀ ਸਮਾਂ ਰੱਖੋ। ਇਕ-ਦੂਜੇ ਨੂੰ ਸਮਾਂ ਦੇਣ ਨਾਲ ਰਿਸ਼ਤੇ ਵਿਚ ਸੁਧਾਰ ਹੁੰਦਾ ਹੈ ਅਤੇ ਜੋੜੇ ਵਿਚ ਸੁਰੱਖਿਅਤ ਭਾਵਨਾ ਪੈਦਾ ਹੁੰਦੀ ਹੈ।
ਬਿਨਾਂ ਕੁਝ ਦੱਸੇ ਸਮਝ ਦੀ ਉਮੀਦ
ਤੁਹਾਡਾ ਸਾਥੀ ਇੱਕ ਆਮ ਇਨਸਾਨ ਹੈ, ਜਿਸ ਵਿੱਚ ਤੁਹਾਡੇ ਦਿਲ ਅਤੇ ਦਿਮਾਗ ਨੂੰ ਪੜ੍ਹਨ ਦੀ ਸਮਰੱਥਾ ਨਹੀਂ ਹੈ। ਅਜਿਹੇ 'ਚ ਜੇਕਰ ਤੁਸੀਂ ਕੁਝ ਚਾਹੁੰਦੇ ਹੋ ਤਾਂ ਆਪਣੇ ਪਾਰਟਨਰ ਨੂੰ ਦੱਸੋ। ਜੇ ਤੁਸੀਂ ਉਮੀਦ ਕਰਦੇ ਹੋ ਕਿ ਉਹ ਤੁਹਾਨੂੰ ਬਿਨਾਂ ਕੁਝ ਪੁੱਛੇ ਸਮਝੇਗਾ, ਤਾਂ ਤੁਸੀਂ ਸਿਰਫ਼ ਨਿਰਾਸ਼ ਹੋਵੋਗੇ। ਇਸ ਲਈ ਰਿਲੇਸ਼ਨਸ਼ਿਪ ਦੇ ਵਿੱਚ ਇੱਕ ਦੂਜੇ ਨਾਲ ਖੁੱਲ੍ਹ ਕੇ ਗੱਲਬਾਤ ਕਰਨੀ ਚਾਹੀਦੀ ਹੈ।
ਰਿਸ਼ਤਿਆਂ ਵਿੱਚ ਸਮੱਸਿਆਵਾਂ ਨੂੰ ਹੱਲ ਕਰਨਾ
ਹਰ ਸਮੇਂ ਤੁਸੀਂ ਸਹੀ ਨਹੀਂ ਹੋ ਸਕਦੇ, ਬਹੁਤ ਸਾਰੇ ਲੋਕਾਂ ਦੇ ਵਿੱਚ ਹਰ ਗੱਲ ਵਿੱਚ ਜਿੱਤ ਵਾਲੀ ਮਾਨਸਿਕਤਾ ਹੁੰਦੀ ਹੈ। ਜੋ ਕਿ ਕਿਸੇ ਰਿਸ਼ਤੇ ਦੇ ਲਈ ਸਹੀ ਨਹੀਂ ਹੁੰਦੀ ਹੈ। ਇਸ ਲਈ ਉਲਝਣ ਦੀ ਬਜਾਏ ਰਿਸ਼ਤੇ ਵਿੱਚ ਸਮੱਸਿਆਵਾਂ ਨੂੰ ਹੱਲ ਕਰਨ ਅਤੇ ਇੱਕ ਦੂਜੇ ਦੀਆਂ ਲੋੜਾਂ ਨੂੰ ਪੂਰਾ ਕਰਨ 'ਤੇ ਧਿਆਨ ਦਿਓ। ਹਰ ਰਿਸ਼ਤਾ ਵੱਖਰਾ ਹੁੰਦਾ ਹੈ। ਆਪਣੇ ਰਿਸ਼ਤੇ 'ਤੇ ਧਿਆਨ ਦਿਓ, ਨਾ ਕਿ ਦੂਜਿਆਂ 'ਤੇ। ਇਹ ਤੁਹਾਨੂੰ ਇਹ ਜਾਣਨ ਅਤੇ ਸਮਝਣ ਵਿੱਚ ਮਦਦ ਕਰੇਗਾ ਕਿ ਤੁਹਾਡੇ ਰਿਸ਼ਤੇ ਵਿੱਚ ਕਿੱਥੇ ਸੁਧਾਰ ਦੀ ਲੋੜ ਹੈ। ਇਹ ਤੁਹਾਨੂੰ ਇਹ ਵੀ ਦਿਖਾਏਗਾ ਕਿ ਤੁਸੀਂ ਕਿਸ ਚੀਜ਼ ਦੀ ਕਦਰ ਕਰਦੇ ਹੋ, ਅਤੇ ਤੁਹਾਨੂੰ ਇੱਕ ਦੂਜੇ ਨਾਲ ਵਧੇਰੇ ਜੁੜੇ ਹੋਏ ਮਹਿਸੂਸ ਕਰਵਾਉਂਦਾ ਹੈ।