Healthy Lifestyle: ਕੀ ਤੁਸੀਂ ਕਦੇ ਸੋਚਿਆ ਹੈ ਕਿ ਲੋਕ 100 ਸਾਲ ਤੱਕ ਕਿਵੇਂ ਜੀਉਂਦੇ ਹਨ ਜਾਂ ਉਨ੍ਹਾਂ ਦੀ ਜੀਵਨ ਸ਼ੈਲੀ ਕਿਹੋ ਜਿਹੀ ਹੈ ਅਤੇ ਉਨ੍ਹਾਂ ਦੀਆਂ ਆਦਤਾਂ ਵਿੱਚ ਕੀ ਸ਼ਾਮਲ ਹੁੰਦਾ ਹੈ। ਜੇਕਰ ਹਾਂ, ਤਾਂ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਇੱਥੇ ਹਨ। ਹੁਣ ਇਹ ਕਹਿਣਾ ਥੋੜਾ ਮੁਸ਼ਕਲ ਹੋਵੇਗਾ ਕਿ ਕੋਈ ਵਿਅਕਤੀ ਲੰਬੀ ਉਮਰ ਕਿਵੇਂ ਜੀ ਸਕਦਾ ਹੈ, ਪਰ ਇੰਨੀ ਲੰਮੀ ਉਮਰ ਭੋਗਣ ਵਾਲਿਆਂ ਨੇ ਕਿਸ ਤਰ੍ਹਾਂ ਦੀਆਂ ਆਦਤਾਂ ਅਪਣਾਈਆਂ ਹਨ, ਇਹ ਤਾਂ ਜਾਣਿਆ ਜਾ ਸਕਦਾ ਹੈ। ਦੁਨੀਆ ਦੀ ਸਭ ਤੋਂ ਬਜ਼ੁਰਗ ਔਰਤ 118 ਸਾਲਾ ਲੂਸੀਲ ਰੈਂਡਨ (Lucile Randon) ਦੀ ਜੀਵਨ ਸ਼ੈਲੀ ਵੀ ਇਸ ਸੂਚੀ ਵਿੱਚ ਸ਼ਾਮਲ ਹੈ।
ਸਿਸਟਰ ਐਂਡਰੇ
ਫ੍ਰੈਂਚ ਨਨ ਲੂਸੀਲ ਰੈਂਡਨ, ਜਿਸ ਨੂੰ ਸਿਸਟਰ ਐਂਡਰੇ (Sister Andre) ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਨੇ ਜਾਪਾਨ ਦੇ ਕਨੇ ਤਨਾਕਾ ਦੀ ਮੌਤ ਤੋਂ ਬਾਅਦ ਦੁਨੀਆ ਦੀ ਸਭ ਤੋਂ ਬਜ਼ੁਰਗ ਵਿਅਕਤੀ ਦਾ ਖਿਤਾਬ ਜਿੱਤ ਲਿਆ ਹੈ। ਸਿਸਟਰ ਐਂਡਰੇ ਦੀ ਉਮਰ 118 ਸਾਲ ਹੈ। ਉਨ੍ਹਾਂ ਦਾ ਜਨਮ 11 ਫਰਵਰੀ 1904 ਨੂੰ ਹੋਇਆ ਸੀ ਅਤੇ ਉਨ੍ਹਾਂ ਪਹਿਲੀ ਅਤੇ ਦੂਜੀ ਵਿਸ਼ਵ ਜੰਗ ਵੀ ਵੇਖੀ ਹੈ। ਉਨ੍ਹਾਂ ਦੇ ਸਟਾਫ ਅਨੁਸਾਰ, ਉਹ ਅਜੇ ਵੀ ਸਵੇਰੇ 7 ਵਜੇ ਉੱਠਦੀ ਹੈ। ਨਾਲ ਹੀ, ਉਹ ਚਾਕਲੇਟ ਖਾਣਾ ਅਤੇ ਰੈੱਡ ਵਾਈਨ ਪੀਣਾ ਪਸੰਦ ਕਰਦੀ ਹੈ।
ਕੇਨ ਤਨਾਕਾ (kane tanaka)
ਜਾਪਾਨ ਦੀ ਕੇਨ ਤਨਾਕਾ (Kane Tanaka) ਦੀ ਇਸ ਸਾਲ ਅਪ੍ਰੈਲ 2022 ਵਿੱਚ ਮੌਤ ਹੋ ਗਈ ਸੀ। ਉਹ 119 ਸਾਲਾਂ ਦੀ ਸੀ ਅਤੇ ਦੁਨੀਆ ਦੀ ਸਭ ਤੋਂ ਬਜ਼ੁਰਗ ਵਿਅਕਤੀ ਸੀ। ਉਨ੍ਹਾਂ ਦੀਆਂ ਆਦਤਾਂ ਵਿੱਚ ਕੌਫੀ ਅਤੇ ਬਹੁਤ ਸਾਰਾ ਪਾਣੀ ਪੀਣਾ ਸ਼ਾਮਲ ਸੀ। ਉਨ੍ਹਾਂ ਨੂੰ ਚਾਕਲੇਟ ਖਾਣਾ ਪਸੰਦ ਸੀ। ਨਾਲ ਹੀ, ਉਹ ਆਪਣੀ ਖੁਰਾਕ ਵਿੱਚ ਚਾਵਲ, ਮੱਛੀ ਅਤੇ ਸੂਪ ਵੀ ਖਾਂਦੀ ਸੀ। ਉਸਦੀ ਆਦਤ (Habit) ਸੀ ਕਿ ਉਹ ਹਮੇਸ਼ਾ ਸਵੇਰੇ 6 ਵਜੇ ਉੱਠਦੀ ਸੀ।
ਇਹ ਵੀ ਆਦਤਾਂ ਹਨ-
ਲੰਬੀ ਉਮਰ ਜਿਉਣ ਵਾਲੇ ਲੋਕਾਂ ਵਿੱਚ ਇਹ ਦੇਖਿਆ ਗਿਆ ਹੈ ਕਿ ਉਹ ਸਵੇਰੇ ਜਲਦੀ ਉੱਠਦੇ ਹਨ।
ਸਹੀ ਅਤੇ ਸਿਹਤਮੰਦ ਖੁਰਾਕ (Healthy Diet) ਨੂੰ ਅਪਨਾਉਣਾ ਜ਼ਰੂਰੀ ਹੈ।
ਕਾਫ਼ੀ ਪਾਣੀ ਪੀਂਦੇ ਰਹੋ।
ਜੰਕ ਫੂਡ ਤੋਂ ਦੂਰੀ ਬਣਾ ਕੇ ਰੱਖੋ।
ਸਿਗਰਟ ਨਾ ਪੀਓ