ਬਰਸਾਤ ਦੇ ਮੌਸਮ ਵਿੱਚ ਸੱਪਾਂ ਅਤੇ ਬਿੱਛੂਆਂ ਦੇ ਘਰਾਂ ਵਿੱਚ ਵੜਨ ਦਾ ਖਤਰਾ ਵੱਧ ਜਾਂਦਾ ਹੈ। ਲੋਕ ਸੱਪਾਂ ਨੂੰ ਆਪਣੇ ਘਰਾਂ ਤੋਂ ਦੂਰ ਰੱਖਣ ਦੀ ਪੂਰੀ ਕੋਸ਼ਿਸ਼ ਕਰਦੇ ਹਨ। ਫਿਰ ਵੀ ਕਈ ਵਾਰ ਸੱਪ ਘਰਾਂ ਵਿਚ ਵੜ ਜਾਂਦੇ ਹਨ। ਖਾਸ ਕਰਕੇ ਪੇਂਡੂ ਖੇਤਰਾਂ ਵਿੱਚ ਸੱਪਾਂ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ। ਅਜਿਹੀ ਸਥਿਤੀ ਵਿੱਚ, ਅੱਜ ਅਸੀਂ ਤੁਹਾਨੂੰ ਇੱਕ ਤਰਲ, ਛਿੜਕਾਅ ਬਾਰੇ ਦੱਸਾਂਗੇ ਜੋ ਸੱਪਾਂ ਨੂੰ ਘਰ ਤੋਂ ਦੂਰ ਰੱਖੇਗਾ।


ਦਰਅਸਲ, ਬਾਰਸ਼ ਦੌਰਾਨ ਸੱਪਾਂ ਦੀਆਂ ਖੁੱਡਾਂ ਪਾਣੀ ਨਾਲ ਭਰ ਜਾਂਦੀਆਂ ਹਨ, ਜਿਸ ਕਾਰਨ ਸੱਪ ਸੋਕਾ ਭਾਲਦੇ ਹਨ। ਉਹ ਵਿਹੜੇ ਜਾਂ ਸੁੱਕੀ ਥਾਂ ਵਿੱਚ ਲੁਕ ਜਾਂਦੇ ਹਨ। ਅਜਿਹੀ ਸਥਿਤੀ ਵਿੱਚ, ਤੁਸੀਂ ਸੱਪ ਤੋਂ ਛੁਟਕਾਰਾ ਪਾਉਣ ਲਈ ਫਿਨਾਇਲ ਤਰਲ ਦੀ ਵਰਤੋਂ ਕਰ ਸਕਦੇ ਹੋ। ਸੱਪਾਂ ਦੇ ਮਾਹਿਰ ਡਾ. ਡੀ.ਐਸ. ਸ੍ਰੀਵਾਸਤਵ ਨੇ ਇਕ ਨਿੱਜੀ ਚੈਨਲ ਨੂੰ ਦੱਸਿਆ ਕਿ ਫਿਨਾਇਲ ਆਮ ਤੌਰ ‘ਤੇ ਪੋਚੇ ਲਈ ਵਰਤਿਆ ਜਾਂਦਾ ਹੈ।



ਘਰ ‘ਚ ਇਨ੍ਹਾਂ ਥਾਵਾਂ ‘ਤੇ ਰੱਖੋ ਖਾਸ ਧਿਆਨ
ਜੇਕਰ ਤੁਸੀਂ ਬਰਸਾਤ ਦੇ ਮੌਸਮ ‘ਚ ਘਰ ‘ਚ ਵੱਖ-ਵੱਖ ਥਾਵਾਂ ‘ਤੇ ਇਸ ਦਾ ਛਿੜਕਾਅ ਕਰਦੇ ਹੋ ਤਾਂ ਸੱਪ ਦਾਖਲ ਨਹੀਂ ਹੁੰਦੇ। ਕਿਉਂਕਿ, ਇਸ ਵਿੱਚ ਕਾਰਬੋਲਿਕ ਐਸਿਡ ਹੁੰਦਾ ਹੈ। ਇਸ ਦੀ ਬਦਬੂ ਕਾਰਨ ਸੱਪ, ਬਿੱਛੂ ਅਤੇ ਕੀੜੇ-ਮਕੌੜੇ ਘਰ ਵਿਚ ਨਹੀਂ ਵੜਦੇ। ਘਰ ਦੇ ਸਟੋਰ ਰੂਮ ਅਤੇ ਕੂੜੇ ਵਾਲੀ ਥਾਂ ਨੂੰ ਵੀ ਸਾਫ਼ ਰੱਖੋ। ਘਰ ਦੇ ਆਲੇ-ਦੁਆਲੇ ਕਾਰਬੋਲਿਕ ਐਸਿਡ ਦਾ ਛਿੜਕਾਅ ਕਰੋ ਤਾਂ ਸੱਪ ਨਹੀਂ ਆਉਣਗੇ।


ਘਰ ਦੇ ਬਾਹਰ ਕਰੋ ਇਹ ਕੰਮ
ਮਾਹਿਰ ਨੇ ਅੱਗੇ ਦੱਸਿਆ ਕਿ ਜੇਕਰ ਤੁਸੀਂ ਕਿਸੇ ਖੁੱਲ੍ਹੇ ਥਾਂ ‘ਤੇ ਫਿਨਾਇਲ ਦਾ ਛਿੜਕਾਅ ਕਰਦੇ ਹੋ ਤਾਂ ਮੀਂਹ ਪੈਣ ‘ਤੇ ਇਹ ਵੱਗ ਜਾਵੇਗਾ। ਇਸ ਲਈ ਘਰ ਦੇ ਚਾਰੇ ਪਾਸੇ ਅਸਲੀ ਕਾਰਬੋਲਿਕ ਐਸਿਡ ਦਾ ਛਿੜਕਾਅ ਕਰਨਾ ਚਾਹੀਦਾ ਹੈ, ਇਸ ਦਾ ਪ੍ਰਭਾਵ ਇੱਕ ਹਫ਼ਤੇ ਤੱਕ ਬਣਿਆ ਰਹਿੰਦਾ ਹੈ ਅਤੇ ਬਦਬੂ ਆਉਂਦੀ ਰਹਿੰਦੀ ਹੈ, ਜਿਸ ਕਾਰਨ ਸੱਪ ਘਰ ਵਿੱਚ ਦਾਖਲ ਨਹੀਂ ਹੋ ਸਕਦਾ। ਮਾਨਸੂਨ ਦੇ ਮੌਸਮ ਵਿੱਚ ਹਰ ਹਫ਼ਤੇ ਇਹ ਕੰਮ ਕਰਦੇ ਰਹੋ। ਇਹ ਤੁਹਾਨੂੰ ਸੁਰੱਖਿਅਤ ਰੱਖੇਗਾ।



ਬੇਦਾਅਵਾ: ਇਸ ਖ਼ਬਰ ਵਿੱਚ ਦਿੱਤੀ ਗਈ ਸਾਰੀ ਜਾਣਕਾਰੀ ਅਤੇ ਤੱਥ ਮਾਹਿਰਾਂ ਨਾਲ ਗੱਲਬਾਤ ਦੇ ਆਧਾਰ ‘ਤੇ ਦਿੱਤੇ ਗਏ ਹਨ। Abp Sanjha ਕਿਸੇ ਤੱਥ ਦੀ ਪੁਸ਼ਟੀ ਨਹੀਂ ਕਰਦਾ ਹੈ।