Tourist Places In Chandigarh: ਦਿੱਲੀ-ਐਨਸੀਆਰ ਦੇ ਨੇੜੇ ਛੁੱਟੀਆਂ ਮਨਾਉਣ ਲਈ ਬਹੁਤ ਸਾਰੇ ਪਹਾੜੀ ਸਟੇਸ਼ਨ ਅਤੇ ਆਕਰਸ਼ਕ ਸੈਰ-ਸਪਾਟਾ ਸਥਾਨ ਹਨ। ਤੁਸੀਂ ਦੋ ਤੋਂ ਤਿੰਨ ਦਿਨਾਂ ਦੀ ਵੀਕਐਂਡ ਯਾਤਰਾ 'ਤੇ ਦਿੱਲੀ ਦੇ ਨੇੜੇ ਦੇ ਸਥਾਨਾਂ 'ਤੇ ਜਾ ਸਕਦੇ ਹੋ। ਦਿੱਲੀ ਤੋਂ ਕੁਝ ਕਿਲੋਮੀਟਰ ਦੀ ਦੂਰੀ 'ਤੇ ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਦੇ ਬਹੁਤ ਸਾਰੇ ਪਹਾੜੀ ਸਟੇਸ਼ਨ ਹਨ, ਜਿੱਥੇ ਤੁਸੀਂ ਜਾ ਸਕਦੇ ਹੋ। ਪਰ ਜੇ ਤੁਸੀਂ ਕੁਝ ਵੱਖਰਾ ਖੋਜਣਾ ਚਾਹੁੰਦੇ ਹੋ ਤਾਂ ਤੁਸੀਂ ਚੰਡੀਗੜ੍ਹ ਵੱਲ ਜਾ ਸਕਦੇ ਹੋ। ਚੰਡੀਗੜ੍ਹ ਬਹੁਤ ਸੋਹਣਾ ਸ਼ਹਿਰ ਹੈ। ਇੱਥੋਂ ਦੇ ਨਜ਼ਾਰੇ, ਆਰਕੀਟੈਕਚਰਲ ਬਣਤਰ ਅਤੇ ਡਿਜ਼ਾਈਨ ਸੈਲਾਨੀਆਂ ਵਿੱਚ ਮਸ਼ਹੂਰ ਹਨ। ਜਿਸ ਕਰਕੇ ਚੰਡੀਗੜ੍ਹ ਨੂੰ ਸਿਟੀ ਬਿਊਟੀਫੁਲ ਵੀ ਕਿਹਾ ਜਾਂਦਾ ਹੈ। ਚੰਡੀਗੜ੍ਹ ਇੱਕ ਯੋਜਨਾਬੱਧ ਸ਼ਹਿਰਾਂ ਵਿੱਚੋਂ ਇੱਕ ਹੈ, ਜਿੱਥੇ ਤੁਸੀਂ ਰੌਕ ਗਾਰਡਨ ਅਤੇ ਮਿਊਜ਼ੀਅਮ ਸਮੇਤ ਕਈ ਸੈਰ-ਸਪਾਟਾ ਸਥਾਨਾਂ ਦਾ ਦੌਰਾ ਕਰ ਸਕਦੇ ਹੋ। ਜੇਕਰ ਤੁਸੀਂ ਦੋ ਦਿਨਾਂ ਦੀ ਯਾਤਰਾ ਲਈ ਚੰਡੀਗੜ੍ਹ ਜਾਣ ਦੀ ਯੋਜਨਾ ਬਣਾ ਰਹੇ ਹੋ, ਤਾਂ ਤੁਸੀਂ ਸ਼ਹਿਰ ਦੇ ਕੁਝ ਸੁੰਦਰ ਅਤੇ ਮਸ਼ਹੂਰ ਸੈਰ-ਸਪਾਟਾ ਸਥਾਨਾਂ 'ਤੇ ਜਾ ਸਕਦੇ ਹੋ। ਜੇ ਤੁਸੀਂ ਪੰਜਾਬ ਤੋਂ ਹੀ ਅਤੇ ਘੁੰਮਣ ਦਾ ਪਲਾਨ ਬਣਾ ਰਹੇ ਹੋ ਤਾਂ ਤੁਸੀਂ ਵੀ ਚੰਡੀਗੜ੍ਹ ਦੀ ਖ਼ੂਬਸਰਤੀ ਦਾ ਆਨੰਦ ਲੈ ਸਕਦੇ ਹੋ ਅਤੇ ਪਰਿਵਾਰ ਦੇ ਨਾਲ ਵਧੀਆਂ ਥਾਵਾਂ ਉੱਤੇ ਘੁੰਮ ਸਕਦੇ ਹੋ। ਆਓ ਜਾਣਦੇ ਹਾਂ ਚੰਡੀਗੜ੍ਹ ਦੇ ਮਸ਼ਹੂਰ ਸੈਰ ਸਪਾਟਾ ਵਾਲੇ ਸਥਾਨ ਬਾਰੇ....
ਰੋਜ਼ ਗਾਰਡਨ
ਰੋਜ਼ ਗਾਰਡਨ ਚੰਡੀਗੜ੍ਹ ਦੇ ਸੈਕਟਰ 18 ਵਿੱਚ ਇੱਕ ਮਸ਼ਹੂਰ ਸੈਲਾਨੀ ਸਥਾਨ ਹੈ। ਇਸ ਬਾਗ ਵਿੱਚ ਸੈਂਕੜੇ ਕਿਸਮਾਂ ਦੇ ਫੁੱਲ, ਰੁੱਖ, ਔਸ਼ਧੀ ਵਾਲੀਆਂ ਝਾੜੀਆਂ ਮਿਲਦੀਆਂ ਹਨ। ਰੋਜ਼ ਗਾਰਡਨ ਨੂੰ ਜ਼ਾਕਿਰ ਹੁਸੈਨ ਰੋਜ਼ ਗਾਰਡਨ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਹ ਬਾਗ 30 ਏਕੜ ਦੇ ਰਕਬੇ ਵਿੱਚ ਫੈਲਿਆ ਹੋਇਆ ਹੈ। ਇਹ ਏਸ਼ੀਆ ਵਿੱਚ ਆਪਣੀ ਕਿਸਮ ਦਾ ਸਭ ਤੋਂ ਵੱਡਾ ਬਾਗ ਹੈ, ਜਿਸਦਾ ਨਿਰਮਾਣ 1967 ਵਿੱਚ ਹੋਇਆ ਸੀ।
ਰੌਕ ਗਾਰਡਨ
ਰੌਕ ਗਾਰਡਨ ਚੰਡੀਗੜ੍ਹ ਦੇ ਪ੍ਰਸਿੱਧ ਸੈਰ-ਸਪਾਟਾ ਸਥਾਨਾਂ ਵਿੱਚ ਵੀ ਸ਼ਾਮਲ ਹੈ, ਇਹ ਸੈਕਟਰ 1 ਵਿੱਚ ਸਥਿਤ ਹੈ। ਰੌਕ ਗਾਰਡਨ ਵਿੱਚ ਇੱਕ ਵਿਸ਼ਾਲ ਓਪਨ ਏਅਰ ਪ੍ਰਦਰਸ਼ਨੀ ਹਾਲ ਹੈ, ਜਿੱਥੇ ਸ਼ਹਿਰੀ ਅਤੇ ਉਦਯੋਗਿਕ ਰਹਿੰਦ-ਖੂੰਹਦ ਤੋਂ ਬਣੀਆਂ ਮੂਰਤੀਆਂ ਖਿੱਚ ਦਾ ਕੇਂਦਰ ਹਨ। ਰੌਕ ਗਾਰਡਨ 1957 ਵਿੱਚ ਬਣਾਇਆ ਗਿਆ ਸੀ, ਜੋ ਕਿ 40 ਏਕੜ ਵਿੱਚ ਫੈਲਿਆ ਹੋਇਆ ਹੈ।
ਅੰਤਰਰਾਸ਼ਟਰੀ ਗੁੱਡੀਆਂ ਮਿਊਜ਼ੀਅਮ
ਚੰਡੀਗੜ੍ਹ ਦੇ ਪ੍ਰਮੁੱਖ ਆਕਰਸ਼ਣਾਂ ਵਿੱਚੋਂ ਇੱਕ ਅੰਤਰਰਾਸ਼ਟਰੀ ਗੁੱਡੀਆਂ ਦਾ ਅਜਾਇਬ ਘਰ ਹੈ। ਇਸ ਸਥਾਨ 'ਤੇ 25 ਤੋਂ ਵੱਧ ਦੇਸ਼ਾਂ ਦੀਆਂ ਗੁੱਡੀਆਂ ਅਤੇ ਕਠਪੁਤਲੀਆਂ ਦੀ ਪ੍ਰਦਰਸ਼ਨੀ ਲਗਾਈ ਗਈ ਹੈ। ਇਹ ਅਜਾਇਬ ਘਰ 1985 ਵਿੱਚ ਬਣਾਇਆ ਗਿਆ ਸੀ। ਇਸ ਮਿਊਜ਼ੀਅਮ ਵਿੱਚ ਇੱਕ ਭਾਰਤੀ ਸੈਕਸ਼ਨ ਅਤੇ ਇੱਕ ਖਿਡੌਣਾ ਟ੍ਰੇਨ ਵੀ ਹੈ।
ਸੁਖਨਾ ਝੀਲ
ਚੰਡੀਗੜ੍ਹ ਵਿੱਚ ਸੁਖਨਾ ਝੀਲ ਵੀ ਹੈ ਜੋ ਸ਼ਿਵਾਲਿਕ ਪਹਾੜੀਆਂ ਦੇ ਪੈਰਾਂ ਵਿੱਚ ਸਥਿਤ ਹੈ। ਇਹ ਝੀਲ ਮਨੁੱਖ ਦੁਆਰਾ ਬਣਾਈ ਗਈ ਹੈ, ਜੋ 1958 ਵਿੱਚ ਬਣਾਈ ਗਈ ਸੀ। ਇਹ ਨੀਲੇ ਪਾਣੀ ਦੀ ਝੀਲ ਸਵੇਰੇ ਜੌਗਿੰਗ ਅਤੇ ਸੈਰ ਕਰਨ ਵਾਲਿਆਂ ਲਈ ਇੱਕ ਆਦਰਸ਼ ਸਥਾਨ ਹੈ। ਤਾਜ਼ੀ ਹਵਾ ਦਾ ਆਨੰਦ ਲੈਣ ਲਈ ਸੁਖਨਾ ਝੀਲ 'ਤੇ ਜਾ ਸਕਦੇ ਹੋ।
ਐਕਵਾ ਵਿਲੇਜ (Aqua Village Water Park)
ਸ਼ਹਿਰ ਤੋਂ 25 ਕਿਲੋਮੀਟਰ ਦੀ ਦੂਰੀ ’ਤੇ ਕਾਲਕਾ ਰੋਡ ’ਤੇ ਐਕਵਾ ਵਿਲੇਜ (Aqua Village Water Park) ਨਾਂ ਦਾ ਸਥਾਨ ਹੈ। ਇਹ ਇੱਕ ਮਨੋਰੰਜਨ ਪਾਰਕ ਹੈ, ਜਿੱਥੇ ਸੈਲਾਨੀ ਗਰਮੀਆਂ ਵਿੱਚ ਵਾਟਰ ਰਾਈਡਿੰਗ ਦਾ ਆਨੰਦ ਲੈਣ ਲਈ ਆ ਸਕਦੇ ਹਨ।