How to get rid of ants: ਗਰਮੀਆਂ ਦਾ ਮੌਸਮ ਆਉਂਦੇ ਹੀ ਕੀੜੇ-ਮਕੌੜੇ ਘਰ ਵਿੱਚ ਡੇਰੇ ਲਾਉਣੇ ਸ਼ੁਰੂ ਕਰ ਦਿੰਦੇ ਹਨ। ਖਾਸ ਕਰਕੇ ਕੀੜੀਆਂ ਬੇਹੱਦ ਪ੍ਰੇਸ਼ਾਨ ਕਰਦੀਆਂ ਹਨ। ਕੀੜੀਆਂ ਘਰ ਦੇ ਹਰ ਕੋਨੇ ਵਿੱਚ ਦਾਖਲ ਹੋ ਜਾਂਦੀਆਂ ਹਨ ਤੇ ਉਥੇ ਰੱਖੇ ਖਾਣ-ਪੀਣ ਦੀਆਂ ਚੀਜ਼ਾਂ ਨੂੰ ਖਰਾਬ ਕਰਨ ਲੱਗਦੀਆਂ ਹਨ। ਇਸ ਦੇ ਨਾਲ ਹੀ ਬਿਸਤਰਿਆਂ ਤੱਕ ਪਹੁੰਚ ਕੇ ਕੱਟਣ ਲੱਗਦੀਆਂ ਹਨ।


ਇਸ ਵਿਚ ਕੋਈ ਸ਼ੱਕ ਨਹੀਂ ਕਿ ਕੀੜੀਆਂ ਬਹੁਤ ਨੁਕਸਾਨ ਕਰਦੀਆਂ ਹਨ। ਇਹੀ ਕਾਰਨ ਹੈ ਕਿ ਇਨ੍ਹਾਂ ਤੋਂ ਛੁਟਕਾਰਾ ਪਾਉਣਾ ਬਹੁਤ ਜ਼ਰੂਰੀ ਹੈ। ਵੈਸੇ ਤਾਂ ਇਸ ਤਰ੍ਹਾਂ ਦੇ ਉਤਪਾਦ ਬਾਜ਼ਾਰ ਵਿੱਚ ਉਪਲਬਧ ਹਨ, ਜੋ ਇਨ੍ਹਾਂ ਨੂੰ ਖ਼ਤਮ ਕਰ ਸਕਦੇ ਹਨ ਪਰ ਜਦੋਂ ਤੁਹਾਡੇ ਕੋਲ ਤੁਹਾਡੀ ਰਸੋਈ ਵਿੱਚ ਕੀੜੀਆਂ ਦੇ ਖਾਤਮੇ ਲਈ ਸਮੱਗਰੀ ਹੈ, ਤਾਂ ਫਿਰ ਬਾਹਰ ਜਾ ਕੇ ਉਨ੍ਹਾਂ ਨੂੰ ਕਿਉਂ ਲੱਭਿਆ ਜਾਏ?


ਜੇਕਰ ਤੁਸੀਂ ਵੀ ਕੀੜੀਆਂ ਦੇ ਆਤੰਕ ਤੋਂ ਪ੍ਰੇਸ਼ਾਨ ਹੋ ਤੇ ਇਸ ਦਾ ਸਸਤਾ ਹੱਲ ਲੱਭ ਰਹੇ ਹੋ ਤਾਂ ਅਜਿਹੀ ਇੱਕ ਚੀਜ਼ ਹੈ, ਜਿਸ ਦੀ ਵਰਤੋਂ ਨਾਲ ਘਰ 'ਚ ਘੁੰਮ ਰਹੀਆਂ ਕੀੜੀਆਂ ਨੂੰ ਤੁਰੰਤ ਦੂਰ ਕੀਤਾ ਜਾ ਸਕਦਾ ਹੈ। ਮਿਰਰ ਦੀ ਰਿਪੋਰਟ ਮੁਤਾਬਕ ਮਾਹਿਰਾਂ ਦਾ ਮੰਨਣਾ ਹੈ ਕਿ 'ਵਾਈਟ ਵਿਨੇਗਰ' ਦੀ ਮਦਦ ਨਾਲ ਤੁਸੀਂ ਕੀੜੀਆਂ ਤੋਂ ਛੁਟਕਾਰਾ ਪਾ ਸਕਦੇ ਹੋ।


ਚਿੱਟੇ ਸਿਰਕੇ ਨਾਲ ਲਾਓ ਪੋਚਾ- ਮਾਹਿਰ ਨੇ ਦੱਸਿਆ ਕਿ ਪਾਣੀ 'ਚ ਸਫੈਦ ਸਿਰਕਾ ਮਿਲਾ ਕੇ ਪ੍ਰਭਾਵਿਤ ਥਾਵਾਂ ਉਪਰ ਪੋਚਾ ਲਓ। ਚਿੱਟਾ ਸਿਰਕਾ ਕੀੜੀਆਂ ਨੂੰ ਦੂਰ ਭਜਾਉਣ ਵਿੱਚ ਵੀ ਕਾਰਗਰ ਹੈ ਕਿਉਂਕਿ ਕੀੜੀਆਂ ਨੂੰ ਇਸ ਦੀ ਗੰਧ ਬਿਲਕੁਲ ਵੀ ਪਸੰਦ ਨਹੀਂ। ਜਿਵੇਂ ਹੀ ਚਿੱਟੇ ਸਿਰਕੇ ਦੀ ਮਹਿਕ ਆਉਂਦੀ ਹੈ, ਉਹ ਭੱਜਣ ਲੱਗ ਜਾਂਦੀਆਂ ਹਨ। ਜਦੋਂ ਤੁਸੀਂ ਸਫੇਦ ਸਿਰਕੇ ਦੇ ਪਾਣੀ ਨਾਲ ਘਰ ਵਿੱਛ ਪੋਚਾ ਲਾਓਗੇ, ਤਾਂ ਇਸ ਦੀ ਮਹਿਕ ਪੂਰੇ ਘਰ ਵਿੱਚ ਫੈਲ ਜਾਵੇਗੀ ਤੇ ਕੀੜੀਆਂ ਘਰ ਤੋਂ ਭੱਜਣ ਲੱਗ ਜਾਣਗੀਆਂ।


ਇਹ ਵੀ ਪੜ੍ਹੋ: Rakesh Tikait Interview: ਰਾਕੇਸ਼ ਟਿਕੈਤ ਨੇ ਕਿਉਂ ਕਿਹਾ ਕਿ ਮੋਦੀ ਬਣ ਜਾਣਗੇ ਅਗਲੇ ਪ੍ਰਧਾਨ ਮੰਤਰੀ ਪਰ ਪੂਰਾ ਨਹੀਂ ਕਰ ਸਕਣਗੇ ਆਪਣਾ ਕਾਰਜਕਾਲ ?


ਕੀੜੀਆਂ ਤੋਂ ਛੁਟਕਾਰਾ ਪਾਉਣ ਦਾ ਇੱਕ ਹੋਰ ਤਰੀਕਾ- ਦੂਜੇ ਪਾਸੇ ਬਰਤਣ ਧੋਣ ਵਾਲਾ ਸਾਬਣ ਵੀ ਹੈ, ਜਿਸ ਦੀ ਵਰਤੋਂ ਤੁਸੀਂ ਕੀੜੀਆਂ ਦੇ ਆਤੰਕ ਤੋਂ ਛੁਟਕਾਰਾ ਪਾਉਣ ਲਈ ਕਰ ਸਕਦੇ ਹੋ। ਅੱਜ-ਕੱਲ੍ਹ, ਜੂਠੇ ਭਾਂਡਿਆਂ ਨੂੰ ਸਾਫ਼ ਕਰਨ ਲਈ ਤਰਲ ਡਿਟਰਜੈਂਟ ਦੀ ਵਰਤੋਂ ਕੀਤੀ ਜਾਂਦੀ ਹੈ। ਇਸੇ ਤਰ੍ਹਾਂ, ਇੱਕ ਸਪਰੇਅ ਬੋਤਲ ਵਿੱਚ ਪਾਣੀ ਤੇ ਡਿਟਰਜੈਂਟ ਦਾ ਘੋਲ ਭਰੋ। ਫਿਰ ਘਰ ਦੀਆਂ ਉਨ੍ਹਾਂ ਥਾਵਾਂ 'ਤੇ ਸਪਰੇਅ ਕਰੋ ਜਿੱਥੇ ਕੀੜੀਆਂ ਵੱਡੀ ਗਿਣਤੀ ਵਿੱਚ ਰਹਿੰਦੀਆਂ ਹਨ।


ਇਹ ਵੀ ਪੜ੍ਹੋ: ਗਰਮੀਆਂ 'ਚ ਆ ਰਿਹਾ ਹੈ ਨੱਕ 'ਚੋਂ ਖ਼ੂਨ... ਘਬਰਾਓ ਨਾ, ਤੁਰੰਤ ਅਪਣਾਓ ਇਹ ਘਰੇਲੂ ਨੁਸਖੇ, ਮਿਲੇਗਾ ਆਰਾਮ