Truth of Life Quotes in Punjabi: ਪਹਿਲੇ ਜ਼ਮਾਨੇ ਵਿੱਚ ਬਹੁਤ ਸਧਾਰਣ ਜ਼ਿੰਦਗੀ ਹੁੰਦੀ ਸੀ ਪਰ ਅੱਜਕੱਲ੍ਹ ਬਹੁਤ ਹੀ ਜ਼ਿਆਦਾ ਰੁਝੇਵਿਆਂ ਭਰੀ ਅਤੇ ਗੁੰਝਲਦਾਰ ਹੁੰਦੀ ਜਾ ਰਹੀ ਹੈ, ਜਿਸ ਵਿੱਚ ਧੋਖਾ, ਝੂਠ, ਨਫਰਤ ਦੀ ਥਾਂ ਵਧਦੀ ਜਾ ਰਹੀ ਹੈ। ਅਸੀਂ ਪੈਸੇ ਪਿੱਛੇ ਰਿਸ਼ਤੇ ਤੱਕ ਛੱਡ ਦਿੰਦੇ ਹਨ, ਜਿਸ ਤੋਂ ਬਾਅਦ ਕੁਝ ਸਬਕ ਵੀ ਸਿੱਖਦੇ ਹਾਂ ਅੱਜਕੱਲ੍ਹ ਜ਼ਿੰਦਗੀ ਦੀਆਂ ਕੁਝ ਅਜਿਹੀਆਂ ਸੱਚਾਈਆਂ ਹਨ, ਜਿਨ੍ਹਾਂ ਨੂੰ ਜਾਣਨਾ ਬਹੁਤ ਜ਼ਰੂਰੀ ਹੈ। ਅੱਜ ਅਸੀਂ ਤੁਹਾਨੂੰ ਜ਼ਿੰਦਗੀ ਦੇ ਕੁਝ ਅਜਿਹੇ ਸੱਚ ਦੱਸਾਂਗੇ ਜਿਹੜੇ ਤੁਹਾਡੇ ਲਈ ਜਾਣਨਾ ਬਹੁਤ ਜ਼ਰੂਰੀ ਹਨ। ਜੇਕਰ ਤੁਹਾਨੂੰ ਇਨ੍ਹਾਂ ਦਾ ਪਤਾ ਹੋਵੇਗਾ ਤਾਂ ਤੁਸੀਂ ਜ਼ਿੰਦਗੀ ਵਿੱਚ ਧੋਖਾ ਨਹੀਂ ਖਾਓਗੇ ਅਤੇ ਸੁੱਖ-ਸ਼ਾਂਤੀ ਨਾਲ ਆਪਣੀ ਜ਼ਿੰਦਗੀ ਬਤੀਤ ਕਰੋਗੇ, ਆਓ ਜਾਣਦੇ ਹਾਂ...
1) ਕਾਗਜ਼ਾਂ ਨੂੰ ਜੋੜਨ ਵਾਲੀ ਪਿੰਨ ਹੀ ਕਾਗਜ਼ਾਂ ਨੂੰ ਚੁੰਭਦੀ ਹੈ, ਉਸੇ ਤਰਾਂ ਪਰਿਵਾਰ ਨੂੰ ਵੀ ਉਹੀ ਵਿਅਕਤੀ ਚੁੰਭਦਾ ਹੈ, ਜੋ ਪਰਿਵਾਰ ਨੂੰ ਜੋੜ ਕੇ ਰੱਖਦਾ ਹੈ।
2) ਅੱਜਕੱਲ੍ਹ ਕਮਜ਼ੋਰ ਯਾਦਾਸ਼ਤ ਹੋਣਾ ਕੋਈ ਬੁਰੀ ਗੱਲ ਨਹੀਂ ਹੈ ਕਿਉਂਕਿ ਤੁਸੀਂ ਖੁਦ ਮਹਿਸੂਸ ਕਰਦੇ ਹੋ ਕਿ ਉਹ ਲੋਕ ਬਹੁਤ ਬੇਚੈਨ ਰਹਿੰਦੇ ਨੇ ਜੋ ਸਭ ਕੁਝ ਯਾਦ ਰੱਖਦੇ ਨੇ।
3) ਜਦੋਂ ਜੇਬ ਵਿੱਚ ਪੈਸਾ ਹੁੰਦਾ ਹੈ ਤਾਂ ਦੁਨੀਆ ਤੁਹਾਡੀ ਔਕਾਤ ਵੇਖਦੀ ਹੈ ਤੇ ਜਦੋਂ ਜੇਬ ਵਿੱਚ ਪੈਸਾ ਨਹੀਂ ਹੁੰਦਾ ਤਾਂ ਦੁਨੀਆ ਆਪਣੀ ਔਕਾਤ ਦਿਖਾਉਂਦੀ ਹੈ।
4) ਇਕੱਲੇਪਣ ਤੋਂ ਨਾ ਡਰੋ ਕਿਉਂਕਿ ਪਹਾੜਾਂ ਦੀਆਂ ਉਚਾਈਆਂ ਤੇ ਮਨੁੱਖ ਹਮੇਸ਼ਾ ਇਕੱਲਾ ਹੁੰਦਾ ਹੈ ਉੱਥੇ ਤੱਕ ਚੜਨ ਦੀ ਹਿੰਮਤ ਹਰ ਵਿਅਕਤੀ ਵਿੱਚ ਨਹੀਂ ਹੁੰਦੀ।
5) ਤੋਤਾ ਮਿਰਚ ਖਾਂਦਾ ਹੈ ਤੇ ਉਹ ਮਿਰਚ ਖਾਣ ਤੋਂ ਬਾਅਦ ਵੀ ਬਹੁਤ ਮਿੱਠਾ ਬੋਲਦਾ ਹੈ ਪਰ ਇਨਸਾਨ ਇੰਨੀ ਮਹਿੰਗੀ ਚੀਨੀ ਖਾਣ ਦੇ ਬਾਅਦ ਵੀ ਏਨਾਂ ਕੌੜਾ ਕਿਵੇਂ ਬੋਲ ਸਕਦਾ ਹੈ।
6) ਚੰਗਾ ਦਿਲ ਤੇ ਚੰਗਾ ਸੁਭਾਅ ਦੋਵੇਂ ਜਰੂਰੀ ਨੇ, ਕਿਉਂਕਿ ਚੰਗੇ ਦਿਲ ਨਾਲ ਬਹੁਤ ਸਾਰੇ ਰਿਸ਼ਤੇ ਬਣਨਗੇ, ਤੇ ਸਿਰਫ ਚੰਗੇ ਸੁਭਾਅ ਨਾਲ ਹੀ ਉਹ ਜਿੰਦਗੀ ਭਰ ਰਹਿਣਗੇ।
7) ਹਮੇਸ਼ਾ ਖੁਸ਼ ਰਹਿਣਾ ਚਾਹੀਦਾ ਹੈ ਕਿਉਂਕਿ ਪ੍ਰੇਸ਼ਾਨ ਹੋਣ ਨਾਲ ਕੱਲ ਦੀਆਂ ਮੁਸੀਬਤਾਂ ਨੂੰ ਦੂਰ ਨਹੀਂ ਕਰ ਸਕਦੇ ਬਲਕਿ ਅੱਜ ਦੀ ਸ਼ਾਂਤੀ ਵੀ ਚਲੀ ਜਾਂਦੀ ਹੈ।
8) ਘਰ ਵਿੱਚ ਹਰ ਔਰਤ ਹਰ ਕਿਸੇ ਦਾ ਦਿਲ ਰੱਖਦੀ ਹੈ, ਪਰ ਪਤਾ ਨਹੀਂ ਕਿਉਂ ਸਭ ਭੁੱਲ ਜਾਂਦੇ ਨੇ ਕਿ ਉਹ ਔਰਤ ਵੀ ਇਕ ਦਿਲ ਰੱਖਦੀ ਹੈ।
9) ਦੁਨੀਆਂ ਦੇ ਝੂਠੇ ਲੋਕਾਂ ਵਿੱਚ ਬਹੁਤ ਹੁਨਰ ਹੁੰਦੇ ਨੇ ਤੇ ਸੱਚੇ ਲੋਕ ਇਲਜ਼ਾਮਾਂ ਨਾਲ ਹੀ ਮਰ ਜਾਂਦੇ ਨੇ।
10) ਆਪਣੇ ਗੁੱਸੇ ਤੇ ਕਾਬੂ ਰੱਖਣਾ ਸਿੱਖੋ ਕਿਉਂਕਿ ਗੁੱਸੇ ਵਿੱਚ ਬੋਲਿਆ ਗਿਆ ਇੱਕ ਕਠੋਰ ਸ਼ਬਦ ਵੀ ਏਨਾਂ ਜਹਰੀਲਾ ਹੋ ਸਕਦਾ ਹੈ ਕਿ ਉਹ ਪੱਕੇ ਹੋਏ ਹਜ਼ਾਰਾਂ ਪਿਆਰੇ ਸ਼ਬਦਾਂ ਨੂੰ ਵੀ ਕੇਵਲ ਇੱਕ ਮਿੰਟ ਵਿੱਚ ਹੀ ਤਬਾਹ ਕਰ ਸਕਦਾ ਹੈ।
11) ਜਿੰਦਗੀ ਦੀ ਸਭ ਤੋਂ ਮਹਿੰਗੀ ਚੀਜ਼ ਤੁਹਾਡਾ ਵਰਤਮਾਨ ਹੈ ਜੋ ਇੱਕ ਵਾਰ ਚਲਿਆ ਜਾਵੇ ਤਾਂ ਤੁਸੀਂ ਇਸਨੂੰ ਪੂਰੀ ਜ਼ਿੰਦਗੀ ਦੀ ਦੌਲਤ ਨਾਲ ਵੀ ਨਹੀਂ ਖਰੀਦ ਸਕਦੇ।
12) ਅੱਜ ਵੀ ਸੰਸਾਰ ਇਸ ਗੱਲ ਤੇ ਸੜਦਾ ਹੈ ਕਿ ਇਹ ਆਦਮੀ ਏਨੀ ਠੋਕਰ ਖਾਣ ਦੇ ਬਾਅਦ ਵੀ ਸਿੱਧਾ ਕਿਵੇਂ ਚੱਲਦਾ ਹੈ।