Beauty Tips: ਅੱਜ ਕੱਲ੍ਹ ਹਰ ਕੋਈ ਆਪਣੇ ਆਪ ਨੂੰ ਸੁੰਦਰ ਦਿਖਾਉਣਾ ਚਾਹੁੰਦਾ ਹੈ। ਇਸ ਲਈ ਯੁਵਾ ਪੀੜ੍ਹੀ ਆਪਣੀ ਬਿਊਟੀ ਉੱਤੇ ਕਾਫੀ ਧਿਆਨ ਦਿੰਦੀ ਹੈ। ਵੈਕਸਿੰਗ ਹਰ ਔਰਤ ਲਈ ਬਹੁਤ ਜ਼ਰੂਰੀ ਹੈ। ਸੁੰਦਰ ਦਿਖਣ ਲਈ ਕੁੜੀਆਂ ਹਰ ਮਹੀਨੇ ਵੈਕਸਿੰਗ ਕਰਵਾਉਂਦੀਆਂ ਹਨ। ਪਰ ਗਰਮੀਆਂ ਦੇ ਮੌਸਮ 'ਚ ਵੈਕਸਿੰਗ ਠੀਕ ਤਰ੍ਹਾਂ ਨਾਲ ਨਹੀਂ  ਹੋ ਪਾਉਂਦੀ (Wax in Summer), ਜਿਸ ਕਾਰਨ ਜ਼ਿਆਦਾਤਰ ਔਰਤਾਂ ਪਰੇਸ਼ਾਨ ਹੋ ਜਾਂਦੀਆਂ ਹਨ। ਮੋਮ ਦੇ ਠੀਕ ਤਰ੍ਹਾਂ ਨਾ ਲੱਗਣ ਦਾ ਕਾਰਨ ਬਹੁਤ ਜ਼ਿਆਦਾ ਪਸੀਨਾ ਆਉਣਾ ਹੈ। ਜੇਕਰ ਤੁਸੀਂ ਵੀ ਇਸ ਗੱਲ ਤੋਂ ਪਰੇਸ਼ਾਨ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਟਿਪਸ ਦੱਸਾਂਗੇ, ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਆਸਾਨੀ ਨਾਲ ਵੈਕਸ ਕਰ ਸਕਦੇ ਹੋ। ਆਓ ਜਾਣਦੇ ਹਾਂ ਉਨ੍ਹਾਂ ਟਿਪਸ ਬਾਰੇ....



ਇਹਨਾਂ ਸੁਝਾਵਾਂ ਦਾ ਪਾਲਣ ਕਰੋ
ਮਾਇਸਚਰਾਈਜ਼ਰ ਦੀ ਵਰਤੋਂ ਗਲਤੀ ਨਾਲ ਵੀ ਨਾ ਕਰੋ। ਅਜਿਹਾ ਕਰਨ ਨਾਲ ਮੋਮ ਠੀਕ ਤਰ੍ਹਾਂ ਨਾਲ ਨਹੀਂ ਲੱਗੇਗਾ। ਇਸ ਤੋਂ ਇਲਾਵਾ ਵੈਕਸਿੰਗ ਤੋਂ ਪਹਿਲਾਂ ਆਪਣੀ ਚਮੜੀ ਨੂੰ ਸਾਬਣ ਨਾਲ ਚੰਗੀ ਤਰ੍ਹਾਂ ਧੋ ਲਓ। ਮੋਮ ਤੋਂ 24 ਘੰਟੇ ਪਹਿਲਾਂ ਚਮੜੀ ਨੂੰ ਐਕਸਫੋਲੀਏਟ ਕਰੋ।


ਟੋਨਿੰਗ ਪੈਡ ਦੀ ਵਰਤੋਂ


ਜੇਕਰ ਤੁਹਾਡੀ ਚਮੜੀ 'ਤੇ ਤੇਲ ਜਾਂ ਪਸੀਨਾ ਆਉਂਦਾ ਹੈ, ਤਾਂ ਤੁਸੀਂ ਵੈਕਸਿੰਗ ਤੋਂ ਪਹਿਲਾਂ ਟੋਨਿੰਗ ਪੈਡ ਦੀ ਵਰਤੋਂ ਕਰ ਸਕਦੇ ਹੋ। ਜਦੋਂ ਵੀ ਵੈਕਸਿੰਗ ਕਰੋ, ਇੱਕ ਠੰਡਾ ਕਮਰਾ ਚੁਣੋ, ਹੋ ਸਕਦੇ ਤਾਂ ਵੈਕਸ ਕਰਨ ਵਾਲੇ ਏਸੀ ਵਾਲੇ ਕਮਰੇ ਦੀ ਵਰਤੋਂ ਕਰੋ। ਕਿਉਂਕਿ ਗਰਮੀ ਦੇ ਵਿੱਚ ਸਕੀਨ ਉੱਤੇ ਬਹੁਤ ਜਲਦੀ ਪਸੀਨਾ ਆ ਜਾਂਦਾ ਹੈ ਖਾਸ ਕਰਕੇ ਹੱਥਾਂ-ਪੈਰਾਂ ਵਿੱਚੋਂ ਪਸੀਨਾ ਆਉਂਦਾ ਹੈ। ਇਸ ਦੇ ਲਈ ਤੁਸੀਂ ਟਿਸ਼ੂ ਪੇਪਰ ਦੀ ਵਰਤੋਂ ਕਰ ਸਕਦੇ ਹੋ। ਵੈਕਸਿੰਗ ਕਰਦੇ ਸਮੇਂ ਇਸ ਗੱਲ ਦਾ ਧਿਆਨ ਰੱਖੋ ਕਿ ਤੁਹਾਨੂੰ ਸਿਰਫ ਉਹੀ ਵੈਕਸ ਹੀ ਕਰਵਾਉਣੀ ਚਾਹੀਦੀ ਹੈ ਜੋ ਤੁਹਾਡੀ ਚਮੜੀ ਦੇ ਅਨੁਕੂਲ ਹੋਵੇ।


ਵੈਕਸਿੰਗ ਤੋਂ ਬਾਅਦ ਜ਼ਰੂਰ ਆਪਣਾਓ ਇਹ ਟਿਪਸ (Follow these tips after waxing)


ਵੈਕਸਿੰਗ ਤੋਂ ਬਾਅਦ ਆਪਣੀ ਚਮੜੀ ਨੂੰ ਠੰਡੇ ਪਾਣੀ ਨਾਲ ਧੋ ਲਓ। ਇਸ ਤੋਂ ਬਾਅਦ ਐਲੋਵੇਰਾ ਜੈੱਲ ਜਾਂ ਮਾਇਸਚਰਾਈਜ਼ਰ ਦੀ ਵਰਤੋਂ ਜ਼ਰੂਰ ਕਰੋ। ਵੈਕਸਿੰਗ ਤੋਂ ਬਾਅਦ ਕੁਝ ਸਮੇਂ ਲਈ ਧੁੱਪ ਦੇ ਵਿੱਚ ਬਾਹਰ ਜਾਣ ਤੋਂ ਪ੍ਰਹੇਜ਼ ਕਰੋ। ਜੇਕਰ ਤੁਸੀਂ ਵੈਕਸ ਤੋਂ ਬਾਅਦ ਨਹਾਉਣਾ ਚਾਹੁੰਦੇ ਹੋ, ਤਾਂ ਇਹ ਇੱਕ ਚੰਗਾ ਵਿਕਲਪ ਹੋਵੇਗਾ। ਇਸ ਨਾਲ ਤੁਹਾਡਾ ਸਰੀਰ ਤੰਦਰੁਸਤ ਰਹੇਗਾ। ਜੇਕਰ ਤੁਹਾਨੂੰ ਬਹੁਤ ਜ਼ਿਆਦਾ ਪਸੀਨਾ ਆਉਂਦਾ ਹੈ ਜਾਂ ਵੈਕਸ ਦੇ ਦੌਰਾਨ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ, ਤਾਂ ਇੱਕ ਵਾਰ ਡਾਕਟਰ ਦੀ ਸਲਾਹ ਜ਼ਰੂਰ ਲਓ।


Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।