First Date Tips : ਕੀ ਤੁਸੀਂ ਵੀ ਇਸ ਵੈਲੇਨਟਾਈਨ ਡੇ 2023 (Valentine Day 2023) ਡੇਟ ਪਲਾਨ ਕਰ ਰਹੇ ਹੋ? ਤਾਂ ਤੁਹਾਡੇ ਮਨ ਵਿੱਚ ਕਈ ਤਰ੍ਹਾਂ ਦੇ ਸਵਾਲ ਹੋਣਗੇ। ਇਕ-ਦੂਜੇ ਨੂੰ ਜਾਣਨ ਦੀ ਤਾਂਘ ਹੋਵੇਗੀ, ਮਨ ਵਿਚ ਡਰ ਵੀ ਰਹੇਗਾ। ਪਹਿਲੀ ਮੁਲਾਕਾਤ ਵਿੱਚ ਕੀ ਕਹਿਣਾ ਹੈ ਅਤੇ ਕੀ ਨਹੀਂ ਕਹਿਣਾ ਬਹੁਤ ਵੱਡਾ ਕੰਮ ਹੁੰਦਾ ਹੈ। ਤੁਹਾਨੂੰ ਡਰ ਲੱਗਦਾ ਰਹਿੰਦਾ ਹੈ ਕਿ ਤੁਹਾਡੇ ਕੋਲੋਂ ਕੁਝ ਅਜਿਹਾ ਨਾ ਬੋਲਿਆ ਜਾਵੇ ਕਿ ਤੁਹਾਡਾ ਪਾਰਟਨਰ ਗੁੱਸੇ ਹੋ ਜਾਵੇ ਜਾਂ ਫਿਰ ਡੇਟ ਕਰਦਾ-ਕਰਦਾ ਉੱਠ ਕੇ ਚਲਿਆ ਜਾਵੇ, ਤਾਂ ਹੁਣ ਤੁਹਾਨੂੰ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈ। ਇਸ ਆਰਟਿਕਲ ਵਿੱਚ ਅਸੀਂ ਤੁਹਾਨੂੰ ਕੁਝ ਟਿਪਸ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਫੋਲੋ ਕਰਕੇ ਤੁਸੀਂ ਆਪਣੀ ਫਰਸਟ ਡੇਟ (First date) ਨੂੰ ਸਫਲ ਬਣਾ ਸਕਦੇ ਹੋ...
ਗਰਲਫਰੈਂਡ ਨੂੰ ਕਰਨਾ ਹੈ ਇੰਪਰੈਸ ਤਾਂ ਤਾਰੀਫ ਵਿੱਚ ਕਿਵੇਂ ਦੀ ਕੰਜੂਸੀ
ਆਪਣੀ ਤਾਰੀਫ ਕਿਸ ਨੂੰ ਸੁਣਨੀ ਪਸੰਦ ਨਹੀਂ ਹੁੰਦੀ। ਜੇਕਰ ਤੁਸੀਂ ਪਹਿਲੀ ਡੇਟ 'ਤੇ ਲੜਕੀ ਨੂੰ ਪ੍ਰਭਾਵਿਤ ਕਰਨਾ ਚਾਹੁੰਦੇ ਹੋ ਤਾਂ ਮੁਲਾਕਾਤ ਦੌਰਾਨ ਉਸ ਦੀ ਤਾਰੀਫ ਕਰਦੇ ਰਹੋ। ਕੁੜੀ ਦੇ ਪਹਿਰਾਵੇ, ਮੇਕਅਪ ਅਤੇ ਹੇਅਰ ਸਟਾਈਲ ਬਾਰੇ ਗੱਲ ਕਰੋ। ਪਰ ਧਿਆਨ ਰੱਖੋ ਕਿ ਤੁਹਾਡੀ ਤਾਰੀਫ ਦਾ ਲਹਿਜਾ ਸਾਹਮਣੇ ਵਾਲੇ ਨੂੰ ਓਵਰ ਨਾ ਲੱਗੇ।
ਇਹ ਵੀ ਪੜ੍ਹੋ: ਪੀਲੀਆ ਦੇ ਮਰੀਜ਼ ਨੂੰ ਰਾਹਤ ਦੇਣਗੇ ਇਹ ਨੈਚੂਰਲ ਡ੍ਰਿੰਕਸ, ਪਰ ਇਨ੍ਹਾਂ ਚੀਜ਼ਾਂ ਤੋਂ ਕਰਨਾ ਹੋਵੇਗਾ ਪਰਹੇਜ਼
ਤੁਹਾਡੀ ਮਜ਼ਾਕੀਆਂ ਗੱਲਾਂ ਨਾਲ ਉਸ ਦਾ ਦਿਲ ਖੁਸ਼ ਹੋ ਜਾਵੇਗਾ
ਪਹਿਲੀ ਡੇਟ 'ਤੇ ਹੀ ਕੁੜੀ ਦੇ ਸਾਹਮਣੇ ਸੀਰੀਅਸ ਹੋ ਕੇ ਗੱਲ ਨਾ ਕਰੋ। ਤੁਹਾਡੀਆਂ ਮਜ਼ਾਕੀਆ ਗੱਲਾਂ ਉਸ ਨੂੰ ਚੰਗੀਆਂ ਲੱਗਣਗੀਆਂ। ਇਸ ਲਈ ਆਪਸ ਵਿੱਚ ਮਜ਼ਾਕ ਕਰਦੇ ਰਹੋ ਪਰ ਧਿਆਨ ਰੱਖੋ ਕਿ ਮਜ਼ਾਕ ਵੱਧ ਨਾ ਹੋਵੇ। ਉਸ ਨੂੰ ਨਾਰਮਲ ਗੱਲਾਂ 'ਤੇ ਹੱਸਾਉਂਦੇ ਰਹੋ। ਉਹ ਇਸ ਨਾਲ ਬੋਰ ਨਹੀਂ ਹੋਵੇਗੀ ਅਤੇ ਉਹ ਤੁਹਾਡੇ ਫਲਰਟ ਕਰਨ ਵਾਲੇ ਸ਼ਬਦਾਂ ਤੋਂ ਇੰਪਰੈਸ ਹੋ ਜਾਵੇਗੀ।
ਉਸ ਦੀ ਬੈਸਟ ਫ੍ਰੈਂਡ ਦੀ ਗੱਲ ਕਰਨਾ ਨਾ ਭੁੱਲੋ
ਕੁੜੀਆਂ ਆਪਣੇ ਸਭ ਤੋਂ ਚੰਗੇ ਦੋਸਤਾਂ ਬਾਰੇ ਗੱਲ ਕਰਨਾ ਪਸੰਦ ਕਰਦੀਆਂ ਹਨ। ਜੇ ਤੁਸੀਂ ਕੁੜੀ ਨੂੰ ਚੰਗੀ ਤਰ੍ਹਾਂ ਸਮਝਣਾ ਚਾਹੁੰਦੇ ਹੋ, ਤਾਂ ਉਸ ਦੇ ਦੋਸਤਾਂ ਬਾਰੇ ਜਾਣੋ ਅਤੇ ਜਦੋਂ ਵੀ ਤੁਸੀਂ ਉਸ ਨੂੰ ਮਿਲੋ, ਤਾਂ ਉਸ ਨਾਲ ਜੁੜੀਆਂ ਗੱਲਾਂ ਕਰੋ।
ਪਹਿਲੀ ਡੇਟ ‘ਤੇ ਇਹ ਗੱਲਾਂ ਪੁੱਛਣੀਆਂ ਨਾ ਭੁੱਲੋ
ਜੇਕਰ ਤੁਸੀਂ ਕਿਸੇ ਨਾਲ ਉਸ ਦੇ ਪ੍ਰੋਫੈਸ਼ਨਲ ਨਾਲ ਜੁੜੀ ਗੱਲ ਕਰਦੇ ਹੋ, ਤਾਂ ਉਹ ਉਸ ਨੂੰ ਚੰਗਾ ਲੱਗਦਾ ਹੈ। ਕੁੜੀਆਂ ਨਾਲ ਵੀ ਅਜਿਹਾ ਹੀ ਹੁੰਦਾ ਹੈ। ਇਸੇ ਲਈ ਜਦੋਂ ਵੀ ਪਹਿਲੀ ਮੁਲਾਕਾਤ ਹੋਵੇ ਤਾਂ ਕੁੜੀ ਤੋਂ ਉਸ ਦੇ ਪ੍ਰੋਫੈਸ਼ਨਲ ਬਾਰੇ ਪੁੱਛੋ ਅਤੇ ਭਵਿੱਖ ਬਾਰੇ ਗੱਲ ਕਰੋ। ਇਸ ਨਾਲ ਗੱਲਬਾਤ ਲੰਬੀ ਹੋ ਜਾਵੇਗੀ ਅਤੇ ਉਹ ਤੁਹਾਡੇ ਤੋਂ ਪ੍ਰਭਾਵਿਤ (Impress) ਵੀ ਹੋ ਜਾਵੇਗੀ।