Blanket dry wash tips: ਰਜਾਈਆਂ ਤੇ ਕੰਬਲਾਂ ਨੂੰ ਧੋਣਾ ਬਹੁਤ ਮਿਹਨਤ ਵਾਲਾ ਕੰਮ ਹੈ। ਇਸ ਨੂੰ ਭਾਵੇਂ ਤੁਸੀਂ ਹੱਥਾਂ ਨਾਲ ਧੋਵੋ ਜਾਂ ਮਸ਼ੀਨ ਨਾਲ, ਕਿਉਂਕਿ ਪਾਣੀ ਮਿਲਣ ਤੋਂ ਬਾਅਦ ਇਨ੍ਹਾਂ ਦਾ ਭਾਰ ਵਧ ਜਾਂਦਾ ਹੈ, ਜਿਸ ਕਾਰਨ ਇਨ੍ਹਾਂ ਨੂੰ ਫੈਲਾਉਣ ਤੇ ਸੁਕਾਉਣ 'ਚ ਮੁਸ਼ਕਲ ਆਉਂਦੀ ਹੈ ਜਿਸ ਕਾਰਨ ਲੋਕ ਕੱਪੜੇ ਧੋਣ ਵਾਲਿਆਂ ਨੂੰ ਕੰਬਲ ਅਤੇ ਰਜਾਈਆਂ ਦਿੰਦੇ ਹਨ। ਅਜਿਹੇ ਵਿੱਚ ਅਸੀਂ ਤੁਹਾਡੇ ਲਈ ਇੱਕ ਅਜਿਹਾ ਟ੍ਰਿਕ ਲੈ ਕੇ ਆਏ ਹਾਂ ਜੋ ਘੱਟ ਮਿਹਨਤ ‘ਚ ਤੇ ਬਿਨਾਂ ਪਾਣੀ ਦੀ ਵਰਤੋਂ ਕੀਤੇ ਰਜਾਈ ਤੇ ਕੰਬਲ ਦੀ ਗੰਦਗੀ ਨੂੰ ਸਾਫ਼ ਕਰ ਦੇਵੇਗਾ। ਦਰਅਸਲ, ਇੱਥੇ ਅਸੀਂ ਤੁਹਾਨੂੰ ਘਰ ਵਿੱਚ ਡਰਾਈ ਕਲੀਨਿੰਗ ਕਰਨ ਦਾ ਇੱਕ ਆਸਾਨ ਤਰੀਕਾ ਦੱਸ ਰਹੇ ਹਾਂ, ਜਿਸ ਨਾਲ ਤੁਹਾਡੇ ਪੈਸੇ ਮਿਹਨਤ ਤੇ ਸਮੇਂ ਦੀ ਬਚਤ ਹੋਵੇਗੀ।


ਘਰ ਵਿਚ ਕੰਬਲ ਅਤੇ ਰਜਾਈ ਨੂੰ ਕਿਵੇਂ ਧੋਣਾ ?


ਬੁਰਸ਼ ਨਾਲ ਸਾਫ਼ ਕਰੋ


ਫਰਸ਼ 'ਤੇ ਕੰਬਲ ਵਿਛਾਓ, ਫਿਰ ਇਸ ਨੂੰ ਬੁਰਸ਼ ਦੀ ਮਦਦ ਨਾਲ ਸਾਫ਼ ਕਰੋ। ਇਸ ਨਾਲ ਕੰਬਲ ਦੀ ਸਤ੍ਹਾ 'ਤੇ ਮੌਜੂਦ ਗੰਦਗੀ ਜਾਂ ਧੱਬੇ ਆਸਾਨੀ ਨਾਲ ਦੂਰ ਹੋ ਜਾਣਗੇ ਤੇ ਕੰਬਲ ਦੇ ਰੇਸ਼ੇ ਵੀ ਮੁਲਾਇਮ ਹੋ ਜਾਣਗੇ।


ਬੇਕਿੰਗ ਸੋਡਾ ਦੀ ਵਰਤੋਂ ਕਰੋ


ਕੰਬਲ ਨੂੰ ਫਰਸ਼ 'ਤੇ ਚੰਗੀ ਤਰ੍ਹਾਂ ਫੈਲਾਓ, ਫਿਰ ਇਸ 'ਤੇ ਬੇਕਿੰਗ ਸੋਡਾ ਛਿੜਕ ਦਿਓ। ਅੱਧੇ ਘੰਟੇ ਬਾਅਦ, ਬੁਰਸ਼ ਦੀ ਮਦਦ ਨਾਲ ਕੰਬਲ ਅਤੇ ਰਜਾਈ ਨੂੰ ਝਾੜ ਕੇ ਸਾਫ ਕਰ ਦਿਓ। ਅਜਿਹਾ ਕਰਨ ਨਾਲ ਉਨ੍ਹਾਂ 'ਚ ਮੌਜੂਦ ਬੈਕਟੀਰੀਆ ਸਾਫ ਹੋ ਜਾਣਗੇ।



ਕੰਬਲ ਨੂੰ ਧੁੱਪ ਵਿੱਚ ਪਾਓ


ਧੂੜ ਨੂੰ ਹਟਾਉਣ ਤੇ ਫਾਈਬਰਾਂ ਨੂੰ ਤਾਜ਼ਾ§ ਕਰਨ ਲਈ ਨਿਯਮਿਤ ਤੌਰ 'ਤੇ ਆਪਣੇ ਕੰਬਲ ਨੂੰ ਸੂਰਜ ਦੀ ਰੌਸ਼ਨੀ ਵਿੱਚ ਪਾਓ। ਹਵਾ ਤੇ ਸੂਰਜ ਦੀ ਰੋਸ਼ਨੀ ਦਾ ਰੋਜ਼ਾਨਾ ਸੰਪਰਕ ਬਹੁਤ ਜ਼ਿਆਦਾ ਧੋਣ ਤੋਂ ਬਚਣ ਵਿੱਚ ਮਦਦ ਕਰਦਾ ਹੈ।


ਸਿਰਕੇ ਤੇ ਬੇਕਿੰਗ ਸੋਡੇ ਦੀ ਵਰਤੋਂ


ਇੱਕ ਬਰਤਨ ਵਿੱਚ ਸਿਰਕਾ, ਬੇਕਿੰਗ ਸੋਡਾ ਤੇ ਪਾਣੀ ਦਾ ਘੋਲ ਤਿਆਰ ਕਰੋ ਅਤੇ ਇਸ ਨੂੰ ਕੰਬਲ 'ਤੇ ਛਿੜਕ ਦਿ ਫਿਰ ਇਸ ਦੀ ਮਦਦ ਨਾਲ ਕੰਬਲ ਨੂੰ ਚੰਗੀ ਤਰ੍ਹਾਂ ਰਗੜੋ ਅਤੇ ਫਿਰ ਹਵਾ ਵਿਚ ਫੈਲਾਓ। ਇਸ ਨਾਲ ਕੰਬਲ ਸਾਫ਼ ਹੋ ਜਾਵੇਗਾ ਅਤੇ ਬਦਬੂ ਵੀ ਨਹੀਂ ਆਵੇਗੀ।