Geyser Alternative for Winter: ਇਨ੍ਹੀਂ ਦਿਨੀਂ  ਕੜਾਕੇ ਦੀ ਠੰਢ ਪੈ ਰਹੀ ਹੈ। ਅਜਿਹੇ 'ਚ ਜੇਕਰ ਨਹਾਉਣ ਜਾਂ ਭਾਂਡੇ ਧੋਣ ਲਈ ਗਰਮ ਪਾਣੀ ਮਿਲ ਜਾਵੇ ਤਾਂ ਬਹੁਤ ਸਾਰਾ ਕੰਮ ਆਸਾਨ ਹੋ ਜਾਂਦਾ ਹੈ। ਅੱਜਕੱਲ੍ਹ ਕੁਝ ਲੋਕ ਗੀਜ਼ਰ ਦੀ ਬਹੁਤ ਜ਼ਿਆਦਾ ਵਰਤੋਂ ਕਰਦੇ ਹਨ। ਗੀਜ਼ਰ ਜਿੱਥੇ ਕਾਫੀ ਮਹਿੰਗੇ ਹੋ ਗਏ ਹਨ, ਉੱਥੇ ਵੀ ਬਿਜਲੀ ਦਾ ਬਿੱਲ ਵੀ ਮੋਟਾ ਆਉਂਦਾ ਹੈ। 


ਇਸ ਲਈ ਅਸੀਂ ਤੁਹਾਡੇ ਲਈ ਇੱਕ ਖਾਸ ਹੱਲ ਲੈ ਕੇ ਆਏ ਹਾਂ ਜਿਸ ਰਾਹੀਂ ਤੁਸੀਂ ਗੀਜ਼ਰ ਦੀ ਅੱਧੀ ਕੀਮਤ 'ਤੇ ਗਰਮ ਪਾਣੀ ਦਾ ਆਨੰਦ ਲੈ ਸਕਦੇ ਹੋ। ਜੀ ਹਾਂ, ਅੱਜਕੱਲ ਇੰਸਟੈਂਟ ਬਾਲਟੀ ਵਾਟਰ ਹੀਟਰ ਬਾਜ਼ਾਰ 'ਚ ਆ ਗਏ ਹਨ, ਜੋ ਬਾਲਟੀਆਂ ਵਰਗੇ ਹੁੰਦੇ ਹਨ। ਇਸ ਵਾਟਰ ਹੀਟਰ ਵਾਲੀ ਬਾਲਟੀ ਨਾਲ ਤੁਸੀਂ ਮਿੰਟਾਂ 'ਚ ਠੰਢਾ ਪਾਣੀ ਗਰਮ ਕਰ ਸਕਦੇ ਹੋ। ਆਓ ਜਾਣਦੇ ਹਾਂ ਇਸ ਬਾਰੇ ਵਿਸਥਾਰ ਨਾਲ…




ਵਾਟਰ ਹੀਟਿੰਗ ਬਾਲਟੀ ਦੇ 3 ਫਾਇਦੇ



20 ਲੀਟਰ ਦੀ ਸਮਰੱਥਾ: ਇਸ ਬਾਲਟੀ ਵਿੱਚ ਤੁਸੀਂ ਇੱਕ ਵਾਰ ਵਿੱਚ 20 ਲੀਟਰ ਪਾਣੀ ਗਰਮ ਕਰ ਸਕਦੇ ਹੋ, ਜੋ ਇੱਕ ਵਿਅਕਤੀ ਦੇ ਨਹਾਉਣ ਲਈ ਕਾਫ਼ੀ ਹੈ। ਜੇਕਰ ਅਸੀਂ ਇਸ ਦੀ ਕੀਮਤ ਦੀ ਤੁਲਨਾ ਗੀਜ਼ਰ ਨਾਲ ਕਰੀਏ ਤਾਂ ਇਹ ਲਗਭਗ ਅੱਧੀ ਹੈ।


ਸੇਫਟੀ ਫੀਚਰ: ਕੰਪਨੀ ਦਾ ਕਹਿਣਾ ਹੈ ਕਿ ਇਸ ਬਾਲਟੀ 'ਚ ਸੇਫਟੀ ਫੀਚਰਸ ਵੀ ਹਨ, ਜਿਸ ਕਾਰਨ ਇਸ ਨੂੰ ਇਸਤੇਮਾਲ ਕਰਨਾ ਕਾਫੀ ਸੁਰੱਖਿਅਤ ਹੈ ਪਰ ਸਾਡੀ ਸਲਾਹ ਹੈ ਕਿ ਇਸ ਨੂੰ ਪਲੱਗ ਇਨ ਕਰਦੇ ਸਮੇਂ ਆਪਣੇ ਹੱਥਾਂ ਨੂੰ ਬਾਲਟੀ 'ਚ ਨਾ ਪਾਓ।


ਵਰਤਣ ਵਿੱਚ ਆਸਾਨ: ਬਾਲਟੀ ਵਿੱਚ ਇੱਕ ਟੂਟੀ ਵੀ ਜੁੜੀ ਹੋਈ ਹੈ ਤਾਂ ਜਿਸ ਨਾਲ ਤੁਸੀਂ ਆਸਾਨੀ ਨਾਲ ਗਰਮ ਪਾਣੀ ਕੱਢ ਸਕੋ। ਨਹਾਉਣ ਦੇ ਨਾਲ-ਨਾਲ ਤੁਸੀਂ ਇਸ ਦੀ ਵਰਤੋਂ ਬਰਤਨ ਧੋਣ ਜਾਂ ਕਿਸੇ ਹੋਰ ਕੰਮ ਲਈ ਵੀ ਕਰ ਸਕਦੇ ਹੋ।



ਵਰਤਣ ਦਾ ਤਰੀਕਾ



ਤੁਹਾਨੂੰ ਦੱਸ ਦੇਈਏ ਕਿ ਇਸ ਬਾਲਟੀ ਦੇ ਅੰਦਰ ਇੱਕ ਇਮਰਸ਼ਨ ਰਾਡ ਫਿੱਟ ਕੀਤਾ ਗਿਆ ਹੈ, ਜੋ ਪਾਣੀ ਨੂੰ ਤੁਰੰਤ ਗਰਮ ਕਰਦਾ ਹੈ। ਇਹ ਵਰਤਣ ਲਈ ਕਾਫ਼ੀ ਆਸਾਨ ਹੈ। ਸਭ ਤੋਂ ਪਹਿਲਾਂ ਬਾਲਟੀ ਨੂੰ ਪਾਣੀ ਨਾਲ ਭਰ ਲਓ। ਗਲਤੀ ਨਾਲ ਵੀ ਇਸ ਨੂੰ ਬਿਨਾਂ ਪਾਣੀ ਦੇ ਪਲੱਗ-ਇਨ ਨਾ ਕਰੋ। ਪਾਵਰ ਲਗਾਓ ਤੇ ਹੁਣ ਤੁਹਾਡਾ ਪਾਣੀ 3 ਤੋਂ 5 ਮਿੰਟਾਂ ਵਿੱਚ ਗਰਮ ਹੋ ਜਾਵੇਗਾ। ਬਿਜਲੀ ਦੀ ਖਪਤ ਦੀ ਗੱਲ ਕਰੀਏ ਤਾਂ ਇਹ ਬਾਲਟੀ ਇੱਕ ਘੰਟੇ ਲਈ ਵਰਤਣ 'ਤੇ 2 ਯੂਨਿਟ ਬਿਜਲੀ ਦੀ ਖਪਤ ਕਰਦੀ ਹੈ।


ਕੀਮਤ ਕਿੰਨੀ, ਕਿੱਥੋਂ ਖਰੀਦਣੀ?



ਮਾਰਕੀਟ ਵਿੱਚ ਇੰਸਟੈਂਟ ਬਾਲਟੀ ਵਾਟਰ ਹੀਟਰ ਦੀ ਸ਼ੁਰੂਆਤੀ ਕੀਮਤ 2,000 ਰੁਪਏ ਤੋਂ 2,500 ਰੁਪਏ ਦੇ ਵਿਚਕਾਰ ਹੈ। ਤੁਸੀਂ ਇਸ ਨੂੰ ਔਫਲਾਈਨ ਮਾਰਕੀਟ ਜਾਂ ਫਲਿੱਪਕਾਰਟ ਤੇ ਐਮਾਜ਼ਾਨ ਵਰਗੀਆਂ ਔਨਲਾਈਨ ਵੈਬਸਾਈਟਾਂ ਤੋਂ ਆਸਾਨੀ ਨਾਲ ਖਰੀਦ ਸਕਦੇ ਹੋ।