ਜੇਕਰ ਤੁਸੀਂ ਵੀ ਉਨ੍ਹਾਂ ਲੋਕਾਂ 'ਚੋਂ ਇੱਕ ਹੋ ਜੋ ਸਾਰਾ ਦਿਨ ਕੰਪਿਊਟਰ ਅੱਗੇ ਬੈਠ ਕੇ ਕੰਮ ਕਰਦੇ ਹਨ ਤਾਂ ਤੁਹਾਨੂੰ ਸਾਵਧਾਨ ਹੋਣ ਦੀ ਜ਼ਰੂਰਤ ਹੈ। ਸਾਰਾ ਦਿਨ ਬੈਠ ਕੇ ਕੰਮ ਕਰਨ, ਕਸਰਤ ਨਾ ਕਰਨ ਤੇ ਗਲਤ ਚੀਜ਼ਾਂ ਖਾਣ ਨਾਲ ਤੁਸੀਂ ਲਗਾਤਾਰ ਬਿਮਾਰੀਆਂ ਦੀ ਚਪੇਟ 'ਚ ਆ ਸਕਦੇ ਹੋ। ਤੁਹਾਨੂੰ ਜੋੜਾਂ ਦੇ ਦਰਦ ਤੇ ਕਮਰ ਦਰਦ ਜਿਹੀਆਂ ਬਿਮਾਰੀਆਂ ਦੀ ਸ਼ਿਕਾਇਤ ਹੋ ਸਕਦੀ ਹੈ। ਅੱਜ ਅਸੀਂ ਤੁਹਾਨੂੰ ਇਨ੍ਹਾਂ ਬਿਮਾਰੀਆਂ ਤੋਂ ਬਚਣ ਲਈ ਕੁੱਝ ਉਪਾਅ ਦੱਸਾਂਗੇ।
-ਜੇਕਰ ਤੁਹਾਡਾ ਕੰਮ ਬੈਠ ਕੇ ਕਰਨ ਵਾਲਾ ਹੈ ਤਾਂ ਹਰ ਘੰਟੇ 'ਚ 10 ਮਿੰਟ ਤੱਕ ਵੌਕ ਕਰਨਾ ਨਾ ਭੁੱਲੋ।
-ਲੰਚ ਜਾਂ ਡਿਨਰ ਤੋਂ ਇੱਕ ਘੰਟਾ ਪਹਿਲਾਂ ਤਿੰਨ-ਚਾਰ ਗਿਲਾਸ ਪਾਣੀ ਪਿਓ।
-ਸਲਾਦ ਨੂੰ ਆਪਣੀ ਡਾਇਟ 'ਚ ਸ਼ਾਮਿਲ ਕਰੋ।
- ਆਪਣੀ ਡਾਇਟ 'ਚ ਫਲਾਂ ਤੇ ਸਬਜ਼ੀਆਂ ਨੂੰ ਮੁੱਖ ਰੂਪ ਨਾਲ ਸ਼ਮਿਲ ਕਰੋ।
-ਐਨੀਮਲ ਫੈਟ ਤੇ ਉਸ ਨਾਲ ਬਣੀਆਂ ਚੀਜ਼ਾਂ ਜਿਵੇਂ ਘਿਓ, ਮੱਖਣ ਵਰਗੀਆਂ ਚੀਜ਼ਾਂ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰੋ।