Valentine Day 2023: ਅੱਜ ਵੈਲੇਨਟਾਈਨ ਡੇਅ ਹੈ। ਇਸ ਦਿਨ ਆਪਣੇ ਸਾਥੀ ਕੋਲ ਇਜਹਾਰ ਕਰਨ ਦਾ ਹੁੰਦਾ ਮੌਕਾ ਹੈ ਕਿ ਤੁਸੀਂ ਉਨ੍ਹਾਂ ਨੂੰ ਕਿੰਨਾ ਪਿਆਰ ਕਰਦੇ ਹੋ। ਪਿਆਰ ਦੀ ਗੱਲ ਕਰੀਏ ਤਾਂ ਹਰ ਰਿਸ਼ਤਾ ਹਰ ਇਨਸਾਨ ਲਈ ਨਵੇਂ ਰੂਪ 'ਚ ਹੁੰਦਾ ਹੈ। ਦੋਸਤ, ਗੁਆਂਢੀ, ਪਤੀ, ਪਤਨੀ, ਭੈਣ, ਭਰਾ, ਅਜਿਹੇ ਬਹੁਤ ਸਾਰੇ ਰਿਸ਼ਤੇ ਹੁੰਦੇ ਹਨ, ਜੋ ਸਾਡੇ ਲਈ ਬਹੁਤ ਖ਼ਾਸ ਹੁੰਦੇ ਹਨ। 


ਇਹ ਵੀ ਅਹਿਮ ਹੈ ਕਿ ਆਮ ਤੌਰ ਉਪਰ ਇਸ ਦਿਨ ਆਪਣੇ ਸਾਥੀ ਨੂੰ ਗੁਲਾਬ ਦਿੱਤਾ ਜਾਂਦਾ ਹੈ। ਇਸੇ ਕਰਕੇ ਹਰ ਰਿਸ਼ਤੇ ਲਈ ਬਾਜ਼ਾਰ 'ਚ ਇੱਕ ਵੱਖਰੇ ਰੰਗ ਦਾ ਗੁਲਾਬ ਮੌਜੂਦ ਹੈ। ਇਨ੍ਹਾਂ ਗੁਲਾਬਾਂ ਨੂੰ ਤੁਸੀਂ ਆਪਣੇ ਰਿਸ਼ਤੇ ਮੁਤਾਬਕ ਆਪਣੇ ਖ਼ਾਸ ਲੋਕਾਂ ਨੂੰ ਦੇ ਸਕਦੇ ਹੋ।


ਦੋਸਤੀ ਦੀ ਸ਼ੁਰੂਆਤ


ਆਪਣੇ ਰਿਸ਼ਤਿਆਂ ਦੀ ਸੀਮਾ ਤੈਅ ਕਰਕੇ ਹੀ ਗੁਲਾਬ ਦਿਓ, ਤਾਂ ਜੋ ਤੁਹਾਡਾ ਪਿਆਰ ਹਮੇਸ਼ਾ ਲਾਲ ਗੁਲਾਬ, ਜੋ ਪਿਆਰ ਤੇ ਲਗਾਵ ਦਾ ਪ੍ਰਤੀਕ ਹੈ, ਵਾਂਗ ਖਿੜਿਆ ਰਹੇ। ਲਾਲ ਗੁਲਾਬ ਦੀ ਤੁਲਨਾ ਹਰ ਖੂਬਸੂਰਤ ਚੀਜ਼ ਨਾਲ ਕੀਤੀ ਜਾਂਦੀ ਹੈ। 


ਇਸ ਲਈ ਕਿਸੇ ਨਾਲ ਆਪਣੀ ਖੂਬਸੂਰਤ ਦੋਸਤੀ ਦੀ ਸ਼ੁਰੂਆਤ ਜ਼ਰੂਰ ਕਰੋ। ਵੈਲੇਨਟਾਈਨ ਮੌਕੇ ਤੁਸੀਂ ਪਿਆਰ ਦੀਆਂ ਭਾਵਨਾਵਾਂ 'ਚ ਲਿਪਟੇ ਗੁਲਾਬ ਨਾਲ ਆਪਣੇ ਦਿਲ ਦੇ ਰਾਜ਼ ਦਾ ਇਜ਼ਹਾਰ ਕਰ ਸਕਦੇ ਹੋ। ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਲਈ ਬਾਜ਼ਾਰ 'ਚ ਕਈ ਰੰਗਾਂ ਦੇ ਗੁਲਾਬ ਮੌਜੂਦ ਹਨ। ਜਾਣੋ -


ਚਿੱਟਾ, ਪੀਲਾ ਗੁਲਾਬ


ਚਿੱਟਾ ਗੁਲਾਬ : ਚਿੱਟੇ ਰੰਗ ਦਾ ਗੁਲਾਬ ਸ਼ੁੱਧਤਾ, ਮਾਸੂਮੀਅਤ ਤੇ ਬਿਨਾਂ ਸ਼ਰਤ ਪਿਆਰ ਨੂੰ ਦਰਸਾਉਂਦਾ ਹੈ। ਜੇ ਤੁਸੀਂ ਆਪਣੇ ਅਜ਼ੀਜ਼ ਨੂੰ ਮੁਆਫ਼ ਕਰਨਾ ਚਾਹੁੰਦੇ ਹੋ ਤਾਂ ਚਿੱਟਾ ਗੁਲਾਬ ਤੁਹਾਡੇ ਲਈ ਹੈ। ਇਸ ਮੌਕੇ ਚਿੱਟੇ ਗੁਲਾਬ ਦੇ ਕੇ ਉਨ੍ਹਾਂ ਨੂੰ ਮਨਾਓ।


ਪੀਲਾ ਗੁਲਾਬ : ਜੇਕਰ ਤੁਸੀਂ ਆਪਣੇ ਅਜ਼ੀਜ਼ ਨੂੰ ਗੁਆਉਣਾ ਨਹੀਂ ਚਾਹੁੰਦੇ ਹੋ ਤਾਂ ਇਸ ਦਿਨ ਉਨ੍ਹਾਂ ਨੂੰ ਪੀਲਾ ਗੁਲਾਬ ਦਿਓ ਤੇ ਉਨ੍ਹਾਂ ਨੂੰ ਮਹਿਸੂਸ ਕਰੋ ਕਿ ਉਹ ਤੁਹਾਡੇ ਲਈ ਕਿੰਨੇ ਖ਼ਾਸ ਹਨ।


ਗੁਲਾਬੀ, ਪੀਚ ਗੁਲਾਬ


ਗੁਲਾਬੀ ਗੁਲਾਬ: ਗੁਲਾਬੀ ਗੁਲਾਬ ਕੋਮਲਤਾ, ਦੋਸਤੀ, ਨਿਮਰਤਾ, ਸ਼ੁਕਰਗੁਜ਼ਾਰੀ ਦੇ ਨਾਲ-ਨਾਲ ਇੱਕ ਨਵੇਂ ਰਿਸ਼ਤੇ ਦੀ ਸ਼ੁਰੂਆਤ ਦਾ ਪ੍ਰਤੀਕ ਹੈ। ਜੇਕਰ ਤੁਸੀਂ ਅੱਜ ਪਹਿਲੀ ਵਾਰ ਕਿਸੇ ਨੂੰ ਮਿਲ ਰਹੇ ਹੋ ਤਾਂ ਆਪਣੇ ਨਾਲ ਗੁਲਾਬੀ ਗੁਲਾਬ ਲੈ ਜਾਣਾ ਨਾ ਭੁੱਲੋ।


ਪੀਚ ਰੰਗ ਦਾ ਗੁਲਾਬ: ਜੇਕਰ ਤੁਸੀਂ ਕਿਸੇ ਦੀ ਸੁੰਦਰਤਾ ਜਾਂ ਨਿਮਰਤਾ ਦੀ ਕਦਰ ਕਰ ਸਕਦੇ ਹੋ ਤਾਂ ਪੀਚ ਰੰਗ ਦਾ ਗੁਲਾਬ ਗਿਫ਼ਟ ਕਰ ਸਕਦੇ ਹੋ। ਜੇਕਰ ਇਹ ਤੁਹਾਡਾ ਪਹਿਲਾ ਪਿਆਰ ਹੈ ਤੇ ਤੁਸੀਂ ਲਾਲ ਗੁਲਾਬ ਤੋਂ ਇਲਾਵਾ ਕੁਝ ਹੋਰ ਦੇਣਾ ਚਾਹੁੰਦੇ ਹੋ ਤਾਂ ਉਸ ਲਈ ਵੀ ਪੀਚ ਰੰਗ ਦਾ ਗੁਲਾਬ ਸਭ ਤੋਂ ਵਧੀਆ ਆਪਸ਼ਨ ਹੈ।


ਸੰਤਰੀ ਲਾਲ ਗੁਲਾਬ


ਸੰਤਰੀ ਗੁਲਾਬ: ਸੰਤਰੀ ਰੰਗ ਦੇ ਗੁਲਾਬ ਕਿਸੇ ਦੇ ਮਨ ਦੇ ਜਨੂੰਨ ਤੇ ਉਤਸ਼ਾਹ ਨੂੰ ਦਰਸਾਉਂਦੇ ਹਨ। ਇਹ ਉਨ੍ਹਾਂ ਲੋਕਾਂ ਲਈ ਹੈ ਜੋ ਕਿਸੇ ਨੂੰ ਬਹੁਤ ਪਿਆਰ ਕਰਦੇ ਹਨ। ਜੇਕਰ ਤੁਸੀਂ ਵੀ ਕਿਸੇ ਪ੍ਰਤੀ ਆਪਣੇ ਪਿਆਰ ਤੇ ਡੂੰਘੀਆਂ ਭਾਵਨਾਵਾਂ ਨੂੰ ਜ਼ਾਹਰ ਕਰਨਾ ਚਾਹੁੰਦੇ ਹੋ ਤਾਂ ਸੰਤਰੀ ਗੁਲਾਬ ਤੁਹਾਡੇ ਲਈ ਸਭ ਤੋਂ ਵਧੀਆ ਹੈ।


ਲਾਲ ਗੁਲਾਬ: ਬੇਸ਼ੱਕ ਤੁਸੀਂ ਸਾਰੇ ਲਾਲ ਗੁਲਾਬ ਬਾਰੇ ਜਾਣਦੇ ਹੋਵੋਗੇ। ਲਾਲ ਗੁਲਾਬ ਸੱਚੇ ਪਿਆਰ ਦਾ ਪ੍ਰਤੀਕ ਹੈ। ਜੇਕਰ ਤੁਸੀਂ ਕਿਸੇ ਨੂੰ ਸੱਚੇ ਦਿਲ ਨਾਲ ਪਿਆਰ ਕਰਦੇ ਹੋ ਤੇ ਉਸ ਨੂੰ ਇਸ ਗੱਲ ਦਾ ਅਹਿਸਾਸ ਕਰਵਾਉਣਾ ਚਾਹੁੰਦੇ ਹੋ ਤਾਂ ਇਸ ਦਿਨ ਉਨ੍ਹਾਂ ਨੂੰ ਲਾਲ ਗੁਲਾਬ ਦੇਣਾ ਨਾ ਭੁੱਲੋ।


ਲਵੈਂਡਰ, ਕਾਲਾ ਗੁਲਾਬ


ਲੈਵੈਂਡਰ ਕਲਰ ਦਾ ਗੁਲਾਬ: ਲੈਵੇਂਡਰ ਕਲਰ ਦੇ ਗੁਲਾਬ ਦਾ ਮਿਲਣਾ ਉਂਜ ਕਾਫ਼ੀ ਮੁਸ਼ਕਲ ਹੈ ਪਰ ਜੇਕਰ ਤੁਹਾਨੂੰ ਪਹਿਲੀ ਨਜ਼ਰ 'ਚ ਹੀ ਕਿਸੇ ਨਾਲ ਪਿਆਰ ਹੋ ਜਾਂਦਾ ਹੈ ਤਾਂ ਇਸ ਨੂੰ ਜ਼ਾਹਰ ਕਰਨ ਲਈ ਇਸ ਰੰਗ ਦਾ ਗੁਲਾਬ ਚੁਣੋ। ਇਹ ਗੁਲਾਬ ਤੁਹਾਡੀ ਚਾਹਤ ਨੂੰ ਦਿਖਾਏਗਾ।


ਕਾਲਾ ਗੁਲਾਬ: ਕਾਲਾ ਗੁਲਾਬ ਤੁਹਾਡੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਲਈ ਵੀ ਹੈ। ਇਹ ਦੁਸ਼ਮਣੀ ਦਰਸਾਉਂਦਾ ਹੈ, ਪਰ ਕਾਲੇ ਗੁਲਾਬ ਵੱਲ ਧਿਆਨ ਨਾ ਦੇਣਾ ਬਿਹਤਰ ਹੈ। ਪਿਆਰ ਦੇ ਇਸ ਤਿਉਹਾਰ 'ਤੇ ਦੁਸ਼ਮਣੀ ਦਾ ਕੀ ਕੰਮ ਹੈ? ਹੋ ਸਕੇ ਤਾਂ ਇਸ ਦਿਨ ਦੁਸ਼ਮਣੀ ਭੁੱਲ ਕੇ ਨਵੀਂ ਦੋਸਤੀ ਸ਼ੁਰੂ ਕਰੋ।