Cluster Headache: ਸਿਰਦਰਦ ਇਕ ਬਹੁਤ ਹੀ ਆਮ ਸਮੱਸਿਆ ਹੈ ਜੋ ਕਿਸੇ ਨੂੰ ਵੀ ਪ੍ਰਭਾਵਿਤ ਕਰਦੀ ਹੈ ਪਰ ਕਈ ਵਾਰ ਕੁਝ ਸਿਰਦਰਦ ਅਜਿਹੇ ਹੁੰਦੇ ਹਨ, ਜਿਸ ਦਰਦ ਕਰਕੇ ਵਿਅਕਤੀ ਬੇਚੈਨ ਹੋ ਜਾਂਦਾ ਹੈ। ਇਹਨਾਂ ਵਿੱਚੋਂ ਇੱਕ ਹੈ ਕਲੱਸਟਰ ਸਿਰਦਰਦ.. ਇਹ ਇੱਕ ਬਹੁਤ ਹੀ ਗੰਭੀਰ ਬਿਮਾਰੀ ਹੈ, ਇਸ ਤੋਂ ਪੀੜਤ ਵਿਅਕਤੀ ਨੂੰ ਖਤਰਨਾਕ ਸਿਰ ਦਰਦ ਹੁੰਦਾ ਹੈ। ਇਸ ਨੂੰ ਮੈਡੀਕਲ ਦੀ ਭਾਸ਼ਾ ਵਿੱਚ ਪ੍ਰਾਇਮਰੀ ਹੈਡਏਕ ਡਿਸਆਰਡਰ ਕਿਹਾ ਜਾਂਦਾ ਹੈ। ਇਹ ਸਾਡੇ ਸਿਰ ਦੇ ਇੱਕ ਪਾਸੇ ਹੀ ਹੁੰਦਾ ਹੈ।
ਦਰਦ ਦੇ ਕਾਰਨ ਤੁਹਾਡੀਆਂ ਅੱਖਾਂ ਵਿੱਚ ਸੋਜ, ਨੱਕ ਸੁੱਜਣ ਵਰਗੀਆਂ ਸ਼ਿਕਾਇਤ ਦਾ ਸਾਹਮਣਾ ਕਰਨਾ ਪੈਂਦਾ ਹੈ। ਅਕਸਰ ਇਹ ਦਰਦ ਅੱਖ ਦੇ ਆਲੇ-ਦੁਆਲੇ ਅਤੇ ਚਿਹਰੇ 'ਤੇ ਮਹਿਸੂਸ ਹੁੰਦਾ ਹੈ। ਕਈ ਵਾਰ ਲੋਕ ਇਸ ਦਰਦ ਨੂੰ ਮਾਈਗ੍ਰੇਨ ਦਾ ਦਰਦ ਸਮਝਦੇ ਹਨ, ਪਰ ਇਹ ਮਾਈਗ੍ਰੇਨ ਦੇ ਦਰਦ ਤੋਂ ਬਿਲਕੁਲ ਵੱਖਰਾ ਹੁੰਦਾ ਹੈ। ਇਸ ਦਰਦ ਕਾਰਨ ਰਾਤ ਨੂੰ ਨੀਂਦ ਨਹੀਂ ਆਉਂਦੀ। ਇਸ ਦਾ ਪੂਰੀ ਤਰ੍ਹਾਂ ਨਾਲ ਇਲਾਜ ਨਹੀਂ ਕੀਤਾ ਜਾ ਸਕਦਾ, ਪਰ ਜੇਕਰ ਤੁਸੀਂ ਇਸ ਦਰਦ ਤੋਂ ਬਚਣਾ ਚਾਹੁੰਦੇ ਹੋ, ਤਾਂ ਤੁਹਾਨੂੰ ਇਸ ਰੁਟੀਨ ਦੀ ਪਾਲਣਾ ਕਰਨੀ ਚਾਹੀਦੀ ਹੈ।
ਇਦਾਂ ਕਰੋ ਬਚਾਅ
ਗਰਮ ਥਾਵਾਂ 'ਤੇ ਰਹਿਣ ਤੋਂ ਪਰਹੇਜ਼ ਕਰੋ - ਜੇਕਰ ਤੁਹਾਨੂੰ ਪਹਿਲਾਂ ਕਲੱਸਟਰ ਸਿਰਦਰਦ ਦਾ ਦੌਰਾ ਪਿਆ ਹੈ, ਤਾਂ ਜ਼ਿਆਦਾ ਦੇਰ ਤੱਕ ਧੁੱਪ ਵਿਚ ਨਾ ਰਹੋ, ਜਾਂ ਫਿਰ ਅਜਿਹੀ ਥਾਂ 'ਤੇ ਨਾ ਠਹਿਰੋ, ਜਿੱਥੇ ਗਰਮੀ ਹੈ। ਇਸ ਦੇ ਨਾਲ ਹੀ ਬਹੁਤ ਜ਼ਿਆਦਾ ਕਸਰਤ ਕਰਨ ਤੋਂ ਬਚੋ, ਕਿਉਂਕਿ ਇਸ ਕਰਕੇ ਸਰੀਰ ਵਿੱਚ ਗਰਮੀ ਪੈਦਾ ਹੁੰਦੀ ਹੈ, ਤੇ ਤੁਹਾਨੂੰ ਅਟੈਕ ਆ ਸਕਦਾ ਹੈ।
ਸਲੀਪਿੰਗ ਪੈਟਰਨ - ਸਲੀਪਿੰਗ ਦਾ ਪੈਟਰਨ ਖਰਾਬ ਹੋਣ ਕਾਰਨ ਵੀ ਸਿਰਦਰਦ ਦੀ ਸਮੱਸਿਆ ਹੁੰਦੀ ਹੈ। ਅਨਿਯਮਿਤ ਸੌਣ ਦੇ ਸਮੇਂ ਦੇ ਕਾਰਨ, ਕਲੱਸਟਰ ਸਿਰ ਦਰਦ ਦੀ ਸਮੱਸਿਆ ਬਣ ਸਕਦੀ ਹੈ, ਜੇਕਰ ਤੁਸੀਂ ਇਸ ਤੋਂ ਬਚਣਾ ਚਾਹੁੰਦੇ ਹੋ, ਤਾਂ ਤੁਹਾਨੂੰ ਆਪਣੇ ਸੌਣ ਅਤੇ ਜਾਗਣ ਦੇ ਸਮੇਂ ਨੂੰ ਠੀਕ ਕਰਨਾ ਚਾਹੀਦਾ ਹੈ।
ਪ੍ਰੋਟੀਨ ਵਾਲੀ ਖੁਰਾਕ- ਕਲੱਸਟਰ ਸਿਰਦਰਦ ਤੋਂ ਬਚਣ ਲਈ, ਤੁਸੀਂ ਆਪਣੀ ਖੁਰਾਕ ਵਿੱਚ ਪ੍ਰੋਟੀਨ ਨਾਲ ਭਰਪੂਰ ਭੋਜਨ, ਜਿਵੇਂ ਕਿ ਮੱਛੀ, ਰੈਡਮੀਟ, ਚਿਕਨ, ਅੰਡੇ, ਦੁੱਧ ਅਤੇ ਪਲਾਂਟ ਬੇਸਡ ਪ੍ਰੋਡਕਟ ਸ਼ਾਮਲ ਕਰ ਸਕਦੇ ਹੋ। ਇਹ ਕਲੱਸਟਰ ਸਿਰ ਦਰਦ ਦੇ ਲੱਛਣਾਂ ਨੂੰ ਰੋਕ ਸਕਦਾ ਹੈ।
ਸਿਗਰਟ ਅਤੇ ਅਲਕੋਹਲ ਤੋਂ ਦੂਰੀ- ਸਿਗਰਟ ਅਤੇ ਸ਼ਰਾਬ ਪੀਣ ਵਾਲੇ ਲੋਕਾਂ ਨੂੰ ਇਸ ਦਰਦ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਸ਼ਰਾਬ ਅਤੇ ਸਿਗਰਟ ਦਾ ਸੇਵਨ ਨਾ ਕਰੋ, ਇਸ ਤੋਂ ਇਲਾਵਾ ਹੋਰ ਕਿਸਮ ਦੀਆਂ ਕੈਫੀਨ ਤੋਂ ਵੀ ਦੂਰੀ ਬਣਾ ਕੇ ਰੱਖੋ।
ਯੋਗਾ-ਧਿਆਨ ਕਰੋ.. ਯੋਗਾ ਇੱਕ ਵਿਕਲਪਿਕ ਇਲਾਜ ਹੈ ਜੋ ਦਰਦ ਨੂੰ ਘਟਾਉਣ ਵਿੱਚ ਮਦਦਗਾਰ ਸਾਬਤ ਹੋ ਸਕਦਾ ਹੈ।
ਇਹ ਵੀ ਪੜ੍ਹੋ: Valentine's Day: ਪਾਕਿਸਤਾਨ ਤੋਂ ਈਰਾਨ ਤੱਕ... ਕਿਹੜੇ ਦੇਸ਼ਾਂ ਵਿੱਚ ਵੈਲੇਨਟਾਈਨ ਡੇ ਨਹੀਂ ਮਨਾਇਆ ਜਾਂਦਾ? ਜਾਣੋ