What is the best air conditioner temperature: ਕੋਰੋਨਾਵਾਇਰਸ ਕਰਕੇ ਥੋੜ੍ਹੀ ਦੇਰ ਨਾਲ ਹੀ ਸਹੀ ਪਰ ਗਰਮੀ ਨੇ ਆਪਣਾ ਕਹਿਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਇੱਕ ਪਾਸੇ ਜਿੱਥੇ ਲੋਕ ਕੋਰੋਨਾਵਾਇਰਸ ਸੰਕਰਮਣ ਦੇ ਡਰੋਂ ਘਰਾਂ ‘ਚ ਰਹਿਣ ਲਈ ਮਜਬੂਰ ਹਨ, ਦੂਜੇ ਪਾਸੇ ਲੋਕ ਲਗਾਤਾਰ ਵਧ ਰਹੀ ਗਰਮੀ ਤੋਂ ਰਾਹਤ ਪਾਉਣ ਲਈ ਏਸੀ ਤੇ ਕੂਲਰ ਦਾ ਸਹਾਰਾ ਲੈ ਰਹੇ ਹਨ।


ਕੂਲਰ ਦੇ ਮੁਕਾਬਲੇ ਏਸੀ ਕਮਰੇ ਨੂੰ ਕੁਝ ਮਿੰਟਾਂ ਵਿੱਚ ਹੀ ਠੰਢਾ ਕਰਨ ‘ਚ ਮਦਦ ਕਰਦਾ ਹੈ ਪਰ ਜ਼ਿਆਦਾਤਰ ਲੋਕ ਗਰਮੀ ਦੇ ਕਾਰਨ AC ਦੇ ਤਾਪਮਾਨ ਨੂੰ ਬਹੁਤ ਘੱਟ ਕਰਦੇ ਹਨ, ਜਿਸ ਕਾਰਨ ਉਹ ਠੰਢਾ-ਗਰਮ ਵਰਗੀਆਂ ਸਮੱਸਿਆਵਾਂ ਦਾ ਸ਼ਿਕਾਰ ਹੋ ਜਾਂਦੇ ਹਨ। ਅੱਜ ਦੀ ਦੌੜ ਭਰੀ ਜ਼ਿੰਦਗੀ ਕਰਕੇ ਤੁਸੀਂ ਆਪਣੀ ਨਿੱਜੀ ਤੇ ਪੇਸ਼ੇਵਰ ਜ਼ਿੰਦਗੀ ਦੇ ਵਿਚਕਾਰ ਸੰਤੁਲਨ ਬਣਾਉਣ ਲਈ ਰਾਤ ਨੂੰ ਚੰਗੀ ਨੀਂਦ ਲੈਣ ਦੀ ਕੋਸ਼ਿਸ਼ ਕਰੋ। ਚੰਗੀ ਨੀਂਦ ਤੁਹਾਡੀ ਸਰੀਰਕ ਤੇ ਮਾਨਸਿਕ ਸਿਹਤ ਦੋਵਾਂ ਲਈ ਬਹੁਤ ਅਹਿਮ ਹੈ।


ਜੇ ਤੁਹਾਡੇ ਬੈਡਰੂਮ ਵਿਚ ਏਸੀ ਲਾਇਆ ਹੋਇਆ ਹੈ, ਤਾਂ ਤੁਹਾਨੂੰ ਆਪਣੇ ਕਮਰੇ ਦਾ ਤਾਪਮਾਨ ਵਿਵਸਥ ਕਰਨਾ ਚਾਹੀਦਾ ਹੈ ਤਾਂ ਜੋ ਤੁਸੀਂ ਬਿਹਤਰ ਸੌਂ ਸਕੋ, ਤਾਂ ਆਓ ਅੱਜ ਤੁਹਾਨੂੰ ਦੱਸਦੇ ਹਾਂ ਚੰਗੀ ਨੀਂਦ ਲਈ ਤੁਹਾਡੇ ਕਮਰੇ ਦਾ ਤਾਪਮਾਨ ਕਿੰਨਾ ਹੋਣਾ ਚਾਹੀਦਾ ਹੈ।


ਕਮਰੇ ਦਾ ਸਹੀ ਤਾਪਮਾਨ ਕੀ ਹੋਣਾ ਚਾਹੀਦਾ: ਵਿਗਿਆਨ ਅਨੁਸਾਰ, ਤੁਹਾਡੇ ਬੈਡਰੂਮ ਦੇ ਏਸੀ ਦਾ ਤਾਪਮਾਨ ਰਾਤ ਨੂੰ ਲਗਪਗ 19° ਸੈਲਸੀਅਸ ਹੋਣਾ ਚਾਹੀਦਾ ਹੈ। ਇਹ ਤਾਪਮਾਨ ਨਾ ਤਾਂ ਬਹੁਤ ਜ਼ਿਆਦਾ ਠੰਢਾ ਹੈ ਤੇ ਨਾ ਹੀ ਬਹੁਤ ਗਰਮ, ਇਸ ਲਈ ਇਸ ਤਾਪਮਾਨ 'ਤੇ ਸੌਣਾ ਤੁਹਾਨੂੰ ਨੀਂਦ ਵੀ ਪਾਉਂਦਾ ਹੈ।


ਕਮਰੇ ਦਾ ਤਾਪਮਾਨ ਨੀਂਦ ਨੂੰ ਕਿਵੇਂ ਕਰਦਾ ਪ੍ਰਭਾਵਿਤ: ਰਾਤ ਦੇ ਸਮੇਂ ਕਮਰੇ ਦਾ ਤਾਪਮਾਨ ਸਹੀ ਨਾ ਹੋਣ ਕਰਕੇ ਜ਼ਿਆਦਾਤਰ ਸਮੇਂ ਨੀਂਦ ਖਰਾਬ ਹੋ ਸਕਦੀ ਹੈ। ਇਹ ਇਸ ਲਈ ਕਿਉਂਕਿ ਰਾਤ ਨੂੰ ਸੌਣ ਤੋਂ ਪਹਿਲਾਂ ਤੁਹਾਡਾ ਸਰੀਰ ਠੰਢਾ ਹੋਣ ਲੱਗਦਾ ਹੈ। ਠੰਢਾ ਹੋਣ ਦੀ ਪ੍ਰਕਿਰਿਆ ਉਦੋਂ ਤਕ ਜਾਰੀ ਰਹਿੰਦੀ ਹੈ ਜਦੋਂ ਤਕ ਇਹ ਸਵੇਰੇ 5 ਵਜੇ ਤੱਕ ਆਪਣੇ ਘੱਟ ਤਾਪਮਾਨ ‘ਤੇ ਨਹੀਂ ਪਹੁੰਚ ਜਾਂਦਾ। ਇਸ ਦੇ ਲਈ, ਤੁਹਾਨੂੰ ਸੌਣ ਤੋਂ ਪਹਿਲਾਂ ਆਪਣੇ ਕਮਰੇ ਦਾ ਤਾਪਮਾਨ ਨਿਰਧਾਰਤ ਕਰਨਾ ਚਾਹੀਦਾ ਹੈ।