WhatsApp Photo: ਵਟਸਐਪ ਦੀ ਵਰਤੋਂ ਅੱਜ ਦੁਨੀਆ ਭਰ ਦੇ ਲੱਖਾਂ ਲੋਕ ਕਰਦੇ ਹਨ। ਕੰਪਨੀ ਉਪਭੋਗਤਾ ਅਨੁਭਵ ਨੂੰ ਬਿਹਤਰ ਬਣਾਉਣ ਲਈ ਨਵੇਂ ਫੀਚਰ ਵੀ ਪੇਸ਼ ਕਰ ਰਹੀ ਹੈ। ਹੁਣ ਕਿਹਾ ਜਾ ਰਿਹਾ ਹੈ ਕਿ ਕੰਪਨੀ ਜਲਦ ਹੀ ਇੱਕ ਜ਼ਬਰਦਸਤ ਅਪਡੇਟ ਲੈ ਕੇ ਆ ਰਹੀ ਹੈ ਜੋ ਵਟਸਐਪ ਰਾਹੀਂ ਫੋਟੋ ਭੇਜਣ ਦੇ ਤਰੀਕੇ ਨੂੰ ਬਦਲ ਦੇਵੇਗੀ।


ਅਸੀਂ ਅਕਸਰ ਹੀ ਵਟਸਐਪ ਦੀ ਵਰਤੋਂ ਕਰਕੇ ਮੀਡੀਆ ਫਾਈਲਾਂ ਨੂੰ ਸ਼ੇਅਰ ਕਰਦੇ ਹਾਂ, ਇਸਦੇ ਲਈ ਸਾਨੂੰ ਪਹਿਲਾਂ ਅਟੈਚ ਬਟਨ 'ਤੇ ਕਲਿੱਕ ਕਰਨਾ ਪੈਂਦਾ ਹੈ ਅਤੇ ਫਿਰ ਸਾਡੀ ਫੋਟੋ ਗੈਲਰੀ ਵਿੱਚ ਜਾਣ ਦਾ ਵਿਕਲਪ ਪ੍ਰਾਪਤ ਕਰਨਾ ਪੈਂਦਾ ਹੈ। ਇੱਥੇ ਅਸੀਂ ਤੁਹਾਨੂੰ ਦੱਸ ਦਈਏ ਕਿ ਕੰਪਨੀ ਹੁਣ ਇੱਕ ਅਜਿਹਾ ਫੀਚਰ ਬਣਾ ਰਹੀ ਹੈ ਜੋ ਫੋਟੋ-ਸ਼ੇਅਰਿੰਗ ਨੂੰ ਬਹੁਤ ਸੌਖਾ ਬਣਾ ਦੇਵੇਗਾ।


ਕਿਵੇਂ ਕੰਮ ਕਰੇਗਾ ਫੀਚਰ
WABetaInfo ਦੀ ਇੱਕ ਰਿਪੋਰਟ ਦੇ ਅਨੁਸਾਰ, WhatsApp ਇੱਕ ਨਵਾਂ ਫੀਚਰ ਪੇਸ਼ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ ਜੋ ਉਪਭੋਗਤਾਵਾਂ ਨੂੰ ਆਪਣੇ ਕੰਟੈਕਟ ਨਾਲ ਫੋਟੋਆਂ ਨੂੰ ਹੋਰ ਆਸਾਨੀ ਨਾਲ ਸ਼ੇਅਰ ਕਰਨ ਵਿੱਚ ਮਦਦ ਕਰੇਗਾ। ਰਿਪੋਰਟ ਦੇ ਅਨੁਸਾਰ, ਉਪਭੋਗਤਾਵਾਂ ਨੂੰ ਕੁਝ ਦੇਰ ਲਈ ਅਟੈਚ ਫਾਈਲ ਬਟਨ ਨੂੰ ਦਬਾ ਕੇ ਰੱਖਣਾ ਹੋਵੇਗਾ ਅਤੇ ਇਹ ਉਹਨਾਂ ਨੂੰ ਸਿੱਧਾ ਉਹਨਾਂ ਦੀ ਫੋਟੋ ਗੈਲਰੀ ਵਿੱਚ ਲੈ ਜਾਵੇਗਾ। ਇਹ ਫੋਟੋ ਗੈਲਰੀ ਵਿਕਲਪ ਚੁਣਨ ਦੀ ਜ਼ਰੂਰਤ ਨੂੰ ਖਤਮ ਕਰ ਦੇਵੇਗਾ ਅਤੇ ਤੁਹਾਡੇ ਸਮੇਂ ਦੀ ਵੀ ਬਚਤ ਕਰੇਗਾ।


ਕੁਝ ਯੂਜ਼ਰਸ ਨੂੰ ਇਹ ਫੀਚਰ ਮਿਲਿਆ 
ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਇਹ ਫੀਚਰ ਪਹਿਲਾਂ ਹੀ ਕੁਝ ਉਪਭੋਗਤਾਵਾਂ ਲਈ ਰੋਲ ਆਊਟ ਹੋ ਚੁੱਕਾ ਹੈ ਅਤੇ ਉਮੀਦ ਕੀਤੀ ਜਾਂਦੀ ਹੈ ਕਿ ਇਹ ਜਲਦੀ ਹੀ ਹੋਰ ਉਪਭੋਗਤਾਵਾਂ ਲਈ ਉਪਲਬਧ ਹੋਵੇਗਾ। ਦਸ ਦਈਏ ਕਿ ਵਟਸਐਪ ਨੇ  ਅਜੇ ਤਕ ਆਪਣੇ ਅਧਿਕਾਰਤ ਚੇਂਜ ਲਾਗ 'ਚ ਇਸ ਫੀਚਰ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ।


ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।