Washing Machine Hack: ਅੱਜਕੱਲ੍ਹ ਸੋਸ਼ਲ ਮੀਡੀਆ ਉਪਰ ਵਾਸ਼ਿੰਗ ਮਸ਼ੀਨ ਵਿੱਚ ਦਰਦਾਂ ਵਾਲੀ ਗੋਲੀ ਡਿਸਪ੍ਰੀਨ ਪਾਏ ਜਾਣ ਦੀਆਂ ਵੀਡੀਓ ਵਾਇਰਲ ਹੋ ਰਹੀਆਂ ਹਨ। ਕੁਝ ਲੋਕ ਇਸ ਨੂੰ ਵਿਊਜ਼ ਬਟੋਰਨ ਦੀ ਟ੍ਰਿਕ ਕਹਿ ਰਹੇ ਹਨ ਪਰ ਇਸ ਦਾ ਇੱਕ ਖਾਸ ਕਾਰਨ ਵੀ ਹੈ। ਲੋਕਾਂ ਦਾ ਦਾਅਵਾ ਹੈ ਕਿ ਡਿਸਪ੍ਰੀਨ ਦੀਆਂ ਗੋਲੀਆਂ ਕੱਪੜਿਆਂ ਦੀਆਂ ਚਮਕ ਵਧਾ ਦਿੰਦੀਆਂ ਹਨ। ਆਓ ਜਾਣਦੇ ਹਾਂ ਕਿ ਇਸ ਪਿੱਛੇ ਕਿੰਨੀ ਕੁ ਸੱਚਾਈ ਹੈ।

Continues below advertisement

ਦਰਅਸਲ ਚਿੱਟੇ ਕੱਪੜਿਆਂ ਦੀ ਸਫੈਦ ਚਮਕ ਬਣਾਈ ਰੱਖਣਾ ਥੋੜ੍ਹਾ ਮੁਸ਼ਕਲ ਹੁੰਦਾ ਹੈ। ਕੱਪੜਿਆਂ ਦੀ ਚਮਕ ਬਣਾਈ ਰੱਖਣ ਲਈ ਬਾਜ਼ਾਰ ਵਿੱਚ ਨਵੇਂ-ਨਵੇਂ ਪ੍ਰੋਡਕਟ ਵੀ ਆਉਂਦੇ ਰਹਿੰਦੇ ਹਨ। ਕਦੇ ਚਾਰ ਬੂੰਦਾਂ ਵਾਲਾ ਉਜਾਲਾ ਤੇ ਕਦੇ ਵਾਈਟਨਰ। ਵੱਖ-ਵੱਖ ਡਿਟਰਜੈਂਟ ਕੰਪਨੀਆਂ ਵੀ ਦਾਅਵਾ ਕਰਦੀਆਂ ਹਨ ਕਿ ਉਨ੍ਹਾਂ ਦਾ ਉਤਪਾਦ ਸਫੈਦੀ ਤੇ ਚਮਕ ਲਈ ਸਭ ਤੋਂ ਵਧੀਆ ਹੈ। ਹਾਲਾਂਕਿ, ਲੋਕ ਆਪਣੇ ਦਿਮਾਗ ਦੀ ਵਰਤੋਂ ਕਰਕੇ ਅਜਿਹੀ ਕਾਢ ਕੱਢ ਲਿਆਉਂਦੇ ਹਨ ਜਿਸ 'ਤੇ ਵਿਸ਼ਵਾਸ ਕਰਨਾ ਵੀ ਔਖਾ ਹੁੰਦਾ ਹੈ।

Continues below advertisement

ਇਨ੍ਹਾਂ ਕਾਂਢਾਂ ਨੂੰ ਆਮ ਤੌਰ 'ਤੇ ਹੈਕ (Hacks) ਕਿਹਾ ਜਾਂਦਾ ਹੈ। ਕੱਪੜਿਆਂ ਨੂੰ ਚਮਕਦਾਰ ਬਣਾਉਣ ਲਈ ਅਸੀਂ ਅੱਜ ਤੁਹਾਨੂੰ ਜਿਸ ਹੈਕ ਬਾਰੇ ਦੱਸ ਰਹੇ ਹਾਂ ਉਹ ਕਾਫ਼ੀ ਵੱਖਰਾ ਹੈ। ਤੁਸੀਂ ਥੋੜ੍ਹਾ ਜਿਹਾ ਹੈਰਾਨ ਵੀ ਹੋ ਸਕਦੇ ਹੋ। ਜੀ ਹਾਂ, ਸਿਰ ਦਰਦ ਤੋਂ ਰਾਹਤ ਪਾਉਣ ਲਈ ਤੁਸੀਂ ਕਦੇ-ਕਦਾਈਂ ਜੋ ਗੋਲੀ ਲੈਂਦੇ ਹੋ, ਉਹ ਤੁਹਾਡੇ ਕੱਪੜਿਆਂ ਨੂੰ ਵੀ ਚਮਕਦਾਰ ਬਣਾ ਸਕਦੀ ਹੈ। ਇਸ ਲਈ ਸਿਰਫ਼ ਇੱਕ ਐਸਪਰੀਨ ਦੀ ਗੋਲੀ ਚਾਹੀਦੀ ਹੈ।

ਆਮ ਤੌਰ 'ਤੇ ਜਦੋਂ ਕੋਈ ਬਿਮਾਰ ਹੁੰਦਾ ਹੈ ਤਾਂ ਉਸ ਨੂੰ ਦਵਾਈ ਦਿੱਤੀ ਜਾਂਦੀ ਹੈ। ਅੱਜਕੱਲ੍ਹ ਲੋਕਾਂ ਨੇ ਘਰ ਵਿੱਚ ਡੋਲੋ, ਨਿਮੋਸਲਾਈਡ ਤੇ ਡਿਸਪ੍ਰੀਨ ਰੱਖਣੀ ਸ਼ੁਰੂ ਕਰ ਦਿੱਤੀ ਹੈ। ਥੋੜ੍ਹਾ ਜਿਹਾ ਬੁਖਾਰ, ਜ਼ੁਕਾਮ ਜਾਂ ਦਰਦ ਹੋਣ 'ਤੇ ਉਹ ਤੁਰੰਤ ਗੋਲੀ ਲੈ ਲੈਂਦੇ ਹਨ। ਇਨ੍ਹਾਂ ਵਿੱਚੋਂ ਡਿਸਪ੍ਰੀਨ ਵਾਸ਼ਿੰਗ ਮਸ਼ੀਨਾਂ ਵਿੱਚ ਵੀ ਇਸਤੇਮਾਲ ਕੀਤੀ ਜਾ ਰਹੀ ਹੈ। 

ਦਰਅਸਲ ਇਹ ਯਕੀਨੀ ਬਣਾਉਣ ਲਈ ਕਿ ਤੁਹਾਡੇ ਕੱਪੜੇ ਸਾਫ਼-ਸੁਥਰੇ ਤੇ ਚਮਕਦਾਰ ਹੋਣ ਤੁਹਾਨੂੰ ਸਿਰਫ਼ ਇੱਕ ਸਮੱਗਰੀ ਦੀ ਲੋੜ ਪਵੇਗੀ। ਇਸ ਲਈ 325 ਮਿਲੀਗ੍ਰਾਮ ਦੀਆਂ ਪੰਜ ਐਸਪਰੀਨ ਦੀਆਂ ਗੋਲੀਆਂ। ਇਨ੍ਹਾਂ ਨੂੰ ਤੁਸੀਂ ਚਿੱਟੇ ਕੱਪੜੇ ਧੋਂਦੇ ਸਮੇਂ ਵਾਸ਼ਿੰਗ ਮਸ਼ੀਨ ਵਿੱਚ ਪਾ ਸਕਦੇ ਹੋ। ਯਾਦ ਰੱਖੋ ਕਿ ਇਨ੍ਹਾਂ ਨੂੰ ਪੀਸ ਕੇ ਪਾਉਣ ਨਾਲ ਬਿਹਤਰ ਨਤੀਜੇ ਮਿਲਣਗੇ, ਕਿਉਂਕਿ ਗੋਲੀਆਂ ਤੇਜ਼ੀ ਨਾਲ ਘੁਲ ਜਾਣਗੀਆਂ।

 

ਵਧੀਆ ਨਤੀਜਿਆਂ ਲਈ ਇਹ ਕੰਮ ਕਰੋ:ਸਭ ਤੋਂ ਵਧੀਆ ਨਤੀਜਿਆਂ ਲਈ ਗੋਲੀਆਂ ਨੂੰ ਇੱਕ ਵੱਡੇ ਕਟੋਰੇ ਜਾਂ ਗਰਮ ਪਾਣੀ ਦੇ ਟੱਬ ਵਿੱਚ ਪਾਓ ਤੇ ਉਨ੍ਹਾਂ ਨੂੰ ਘੁਲਣ ਦਿਓ। ਐਸਪਰੀਨ ਦੇ ਪਾਣੀ ਨੂੰ ਉਦੋਂ ਤੱਕ ਹਿਲਾਓ ਜਦੋਂ ਤੱਕ ਸਾਰੀਆਂ ਗੋਲੀਆਂ ਪੂਰੀ ਤਰ੍ਹਾਂ ਘੁਲ ਨਾ ਜਾਣ। ਤੇਜ਼ੀ ਨਾਲ ਘੋਲਣ ਲਈ ਤੁਸੀਂ ਉਨ੍ਹਾਂ ਨੂੰ ਪਾਣੀ ਵਿੱਚ ਪਾਉਣ ਤੋਂ ਪਹਿਲਾਂ ਪੀਸ ਵੀ ਸਕਦੇ ਹੋ। ਚਿੱਟੇ ਕੱਪੜਿਆਂ ਨੂੰ ਐਸਪਰੀਨ ਦੇ ਪਾਣੀ ਵਾਲੇ ਟੱਬ ਵਿੱਚ ਰੱਖੋ ਤੇ ਉਨ੍ਹਾਂ ਨੂੰ ਅੱਠ ਘੰਟਿਆਂ ਲਈ ਭਿੱਜਣ ਦਿਓ। ਇਸ ਤੋਂ ਬਾਅਦ ਕੱਪੜਿਆਂ ਨੂੰ ਆਮ ਵਾਂਗ ਵਾਸ਼ਿੰਗ ਮਸ਼ੀਨ ਵਿੱਚ ਧੋਣ ਦੀ ਜ਼ਰੂਰਤ ਹੋਏਗੀ।