ਰੋਜ਼ਾਨਾ ਦੀ ਜ਼ਿੰਦਗੀ ਵਿੱਚ ਕਈ ਵਾਰੀ ਸਾਡੇ ਨਾਲ ਅਜੀਬੋ-ਗਰੀਬ ਘਟਨਾਵਾਂ ਹੁੰਦੀਆਂ ਹਨ, ਜਿਨ੍ਹਾਂ ਦਾ ਜਵਾਬ ਹਰ ਵਾਰ ਸਾਡੇ ਕੋਲ ਨਹੀਂ ਹੁੰਦਾ। ਇਨ੍ਹਾਂ ਵਿੱਚੋਂ ਇੱਕ ਸਵਾਲ ਇਹ ਵੀ ਹੈ ਕਿ ਕਈ ਵਾਰ ਕਿਸੇ ਵਿਅਕਤੀ ਜਾਂ ਕਿਸੇ ਸਤਹ ਨੂੰ ਛੂਹਦੇ ਹੀ ਹਲਕਾ ਕਰੰਟ ਜਿਹਾ ਝਟਕਾ ਕਿਉਂ ਮਹਿਸੂਸ ਹੁੰਦਾ ਹੈ? ਹੋ ਸਕਦਾ ਹੈ ਤੁਸੀਂ ਵੀ ਦੋਸਤ ਨਾਲ ਹੱਥ ਮਿਲਾਉਂਦੇ ਜਾਂ ਕਿਸੇ ਚੀਜ਼ ਨੂੰ ਛੂਹਦੇ ਇਹ ਅਨੁਭਵ ਕੀਤਾ ਹੋਵੇ।
ਪਰ ਕੀ ਤੁਸੀਂ ਇਸ ਦੀ ਅਸਲ ਵਜ੍ਹਾ ਜਾਣਦੇ ਹੋ? ਜੇ ਨਹੀਂ, ਤਾਂ ਦੱਸ ਦੇਈਏ ਕਿ ਇਸ ਦਾ ਜਵਾਬ ਵਿਗਿਆਨ (science) ਵਿੱਚ ਲੁਕਿਆ ਹੋਇਆ ਹੈ-ਅਤੇ ਇਹ ਜਾਣਨਾ ਕਾਫ਼ੀ ਦਿਲਚਸਪ ਹੈ।
ਸਟੈਟਿਕ ਇਲੈਕਟ੍ਰਿਕ (Static electricity) ਸ਼ਾਕ ਕੀ ਹੁੰਦਾ ਹੈ?
ਸਰਦੀਆਂ ਵਿੱਚ ਦਰਵਾਜ਼ੇ ਦਾ ਹੈਂਡਲ ਛੂਹਣ 'ਤੇ, ਉਨ੍ਹਾਂ ਦਾ ਸਵੈਟਰ ਉਤਾਰਦੇ–ਪਹਿਨਦੇ ਸਮੇਂ ਜਾਂ ਕਿਸੇ ਵਿਅਕਤੀ ਨੂੰ ਛੂਹਦੇ ਹੀ ਅਚਾਨਕ ਕਰੰਟ ਵਰਗਾ ਝਟਕਾ ਮਹਿਸੂਸ ਹੁੰਦਾ ਹੈ-ਇਸਨੂੰ ਸਟੈਟਿਕ ਇਲੈਕਟ੍ਰਿਸਿਟੀ ਕਿਹਾ ਜਾਂਦਾ ਹੈ। ਇਹ ਸਿੱਧਾ ਸਬੰਧ ਸਾਡੇ ਸਰੀਰ ਵਿੱਚ ਬਣਦੇ ਇਲੈਕਟ੍ਰਿਕ ਚਾਰਜ ਨਾਲ ਹੁੰਦਾ ਹੈ।
ਸੌਖੇ ਸ਼ਬਦਾਂ ਵਿੱਚ ਸਮਝੋ ਤਾਂ ਸਾਡਾ ਸਰੀਰ ਅਤੇ ਕੱਪੜੇ ਹਵਾ ਨਾਲ ਹਰ ਵੇਲੇ ਹੌਲੀਆਂ-ਹੌਲੀਆਂ ਰਗੜ ਖਾਂਦੇ ਰਹਿੰਦੇ ਹਨ। ਇਸ ਰਗੜ ਨਾਲ ਸਰੀਰ 'ਤੇ ਬਹੁਤ ਛੋਟੇ-ਛੋਟੇ ਇਲੈਕਟ੍ਰੋਨ ਇਕੱਠੇ ਹੋ ਜਾਂਦੇ ਹਨ, ਯਾਨੀ ਸਰੀਰ ਵਿੱਚ ਸਟੈਟਿਕ ਚਾਰਜ (ਸਥਿਰ ਬਿਜਲੀ) ਬਣ ਜਾਂਦੀ ਹੈ।
ਜਦੋਂ ਤੁਸੀਂ ਕਿਸੇ ਅਜਿਹੀ ਸਤਹ ਜਾਂ ਵਿਅਕਤੀ ਨੂੰ ਛੂਹਦੇ ਹੋ ਜਿਸ 'ਤੇ ਪਾਜ਼ੀਟਿਵ ਚਾਰਜ ਹੁੰਦਾ ਹੈ, ਤਾਂ ਇਹ ਇਲੈਕਟ੍ਰੋਨ ਇਕੱਠੇ ਹੋਏ ਚਾਰਜ ਤੋਂ ਤੁਰੰਤ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਵੱਲ ਦੌੜਦੇ ਹਨ। ਇਸ ਤੇਜ਼ ਹਲਚਲ ਕਰਕੇ ਝਟਕਾ ਮਹਿਸੂਸ ਹੁੰਦਾ ਹੈ ਅਤੇ ਕਈ ਵਾਰੀ ਛੋਟੀ ਜਿਹੀ ਚਿੰਗਾਰੀ (ਸਪਾਰਕ) ਵੀ ਦਿਖਾਈ ਦਿੰਦੀ ਹੈ। ਇਸੇ ਨੂੰ ਸਟੈਟਿਕ ਇਲੈਕਟ੍ਰਿਸਿਟੀ ਕਿਹਾ ਜਾਂਦਾ ਹੈ।
ਸਰਦੀਆਂ 'ਚ ਹੀ ਅਜਿਹਾ ਮਹਿਸੂਸ ਕਿਉਂ ਹੁੰਦਾ
ਸਰਦੀਆਂ ਵਿੱਚ ਸਟੈਟਿਕ ਇਲੈਕਟ੍ਰਿਕ ਸ਼ੋਕ ਜ਼ਿਆਦਾ ਇਸ ਲਈ ਲੱਗਦੇ ਹਨ ਕਿਉਂਕਿ ਇਸ ਮੌਸਮ ਵਿੱਚ ਹਵਾ ਬਹੁਤ ਸੁੱਕੀ ਹੁੰਦੀ ਹੈ। ਨਮੀ ਘੱਟ ਹੋਣ ਕਾਰਨ ਸਾਡੇ ਸਰੀਰ ‘ਤੇ ਬਣੀਆਂ ਇਲੈਕਟ੍ਰਿਕ ਚਾਰਜਾਂ ਆਸਾਨੀ ਨਾਲ ਇਕੱਠੀਆਂ ਰਹਿੰਦੀਆਂ ਹਨ ਤੇ ਕਿਸੇ ਵੀ ਵਸਤੂ ਜਾਂ ਵਿਅਕਤੀ ਨੂੰ ਛੂਹਣ ‘ਤੇ ਇੱਕਦਮ ਡਿਸਚਾਰਜ ਹੋ ਜਾਂਦੀਆਂ ਹਨ, ਜਿਸ ਨਾਲ ਹਲਕਾ ਕਰੰਟ ਜਿਹਾ ਮਹਿਸੂਸ ਹੁੰਦਾ ਹੈ। ਸੁੱਕੇ ਕਪੜੇ, ਊਨ ਵਾਲੇ ਸਵੈਟਰ ਅਤੇ ਫਰਸ਼ ‘ਤੇ ਰਗੜ ਵੀ ਇਹ ਚਾਰਜ ਵਧਾਉਂਦੇ ਹਨ, ਇਸ ਲਈ ਸਰਦੀਆਂ ‘ਚ ਸਟੈਟਿਕ ਸ਼ੋਕ ਹੋਰ ਵੱਧ ਲੱਗਦੇ ਹਨ।
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।