Home Tips, Hacks: ਫਰਿੱਜ 'ਚ ਰੱਖਿਆ ਗੁੰਨਿਆ ਹੋਇਆ ਆਟਾ ਜੇ ਸਖਤ ਹੋ ਜਾਂਦਾ ਹੈ ਜਾਂ ਕਾਲਾ ਪੈਣ ਲੱਗਦਾ ਹੈ, ਤਾਂ ਇਹ 6 ਟਿੱਪਸ ਜ਼ਰੂਰ ਅਪਣਾਓ। ਇਨ੍ਹਾਂ ਦੀ ਮਦਦ ਨਾਲ ਨਾ ਸਿਰਫ਼ ਆਟਾ ਨਰਮ ਰਹੇਗਾ, ਸਗੋਂ ਕਾਲਾ ਵੀ ਨਹੀਂ ਪਏਗਾ। ਇਸ ਮੌਸਮ ਦੇ ਵਿੱਚ ਖਾਣ ਸੰਬੰਧੀ ਚੀਜ਼ਾਂ ਦਾ ਖਾਸ ਖਿਆਲ ਰੱਖਣਾ ਪੈਂਦਾ ਹੈ। 

Continues below advertisement


ਗੁੰਨਿਆ ਹੋਇਆ ਆਟਾ ਨਰਮ ਤੇ ਤਾਜ਼ਾ ਕਿਵੇਂ ਰੱਖੀਏ?


ਅੱਜਕੱਲ ਦੀ ਦੌੜ-ਭੱਜ ਭਰੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਔਰਤਾਂ ਆਟਾ ਪਹਿਲਾਂ ਤੋਂ ਗੁੰਨ ਕੇ ਫਰਿੱਜ 'ਚ ਰੱਖ ਲੈਂਦੀਆਂ ਹਨ। ਪਰ ਜਦੋਂ ਇਹ ਆਟਾ ਫਰਿੱਜ ਤੋਂ ਕੱਢਿਆ ਜਾਂਦਾ ਹੈ ਤਾਂ ਇਹ ਸਖਤ ਹੀ ਨਹੀਂ ਹੁੰਦਾ, ਸਗੋਂ ਇਸ ਦੀਆਂ ਰੋਟੀਆਂ ਵੀ ਕਾਲੀਆਂ ਬਣਦੀਆਂ ਹਨ, ਜੋ ਦੇਖਣ ਵਿੱਚ ਚੰਗੀਆਂ ਨਹੀਂ ਲੱਗਦੀਆਂ। ਇਸ ਕਰਕੇ ਕਈ ਔਰਤਾਂ ਆਟਾ ਫਰਿੱਜ 'ਚ ਰੱਖਣ ਤੋਂ ਪਰਹੇਜ਼ ਕਰਦੀਆਂ ਹਨ।



ਪਰ ਜੇ ਤੁਸੀਂ ਆਪਣੀ ਬਿਜ਼ੀ ਲਾਈਫ ਨੂੰ ਆਸਾਨ ਬਣਾਉਣਾ ਚਾਹੁੰਦੇ ਹੋ ਅਤੇ ਚਾਹੁੰਦੇ ਹੋ ਕਿ ਗੁੰਨਿਆ ਹੋਇਆ ਆਟਾ ਨਰਮ ਵੀ ਰਹੇ ਤੇ ਕਾਲਾ ਵੀ ਨਾ ਪਵੇ, ਤਾਂ ਇਹ ਟਿੱਪਸ ਤੁਹਾਡੇ ਲਈ ਬਹੁਤ ਫਾਇਦੇਮੰਦ ਸਾਬਤ ਹੋਣਗੀਆਂ। ਨਾਲ ਹੀ ਇਹ ਟੌਪ ਸੀਕਰਟ ਵੀ ਜਾਣ ਲਵੋ, ਜਿਸ ਨਾਲ ਤੁਹਾਡਾ ਆਟਾ ਕਦੇ ਵੀ ਕਾਲਾ ਨਹੀਂ ਪਵੇਗਾ।


ਗੁੰਨੇ ਹੋਏ ਆਟੇ ਨੂੰ ਸੰਭਾਲ ਕੇ ਰੱਖਣ ਦਾ ਤਰੀਕਾ


ਤੇਲ ਲਗਾਓ


ਜਦੋਂ ਵੀ ਤੁਸੀਂ ਗੁੰਨਿਆ ਹੋਇਆ ਆਟਾ ਫਰਿੱਜ ਵਿੱਚ ਸਟੋਰ ਕਰਨਾ ਚਾਹੋ, ਤਾਂ ਗੁੰਨਣ ਤੋਂ ਬਾਅਦ ਆਟੇ ਦੀ ਉੱਪਰੀ ਪਰਤ 'ਤੇ ਹਲਕਾ ਜਿਹਾ ਤੇਲ ਜ਼ਰੂਰ ਲਗਾਓ। ਤੇਲ ਦੀ ਇਹ ਪਰਤ ਆਟੇ ਨੂੰ ਕਾਲਾ ਪੈਣ ਤੋਂ ਵੀ ਰੋਕੇਗੀ ਅਤੇ ਸਖਤ ਹੋਣ ਤੋਂ ਵੀ ਬਚਾਏਗੀ।



 


ਏਅਰ ਟਾਈਟ ਡੱਬੇ ਵਿੱਚ ਰੱਖੋ


ਜਦੋਂ ਵੀ ਗੁੰਨਿਆ ਹੋਇਆ ਆਟਾ ਡੱਬੇ ਵਿੱਚ ਰੱਖਣਾ ਹੋਵੇ, ਤਾਂ ਹਮੇਸ਼ਾ ਉਸਨੂੰ ਏਅਰ ਟਾਈਟ ਕੰਟੇਨਰ ਵਿੱਚ ਹੀ ਰੱਖੋ। ਇਸ ਤਰੀਕੇ ਨਾਲ ਫਰਿੱਜ ਦੀ ਠੰਡੀ ਹਵਾ ਆਟੇ ਵਿੱਚ ਦਾਖਲ ਨਹੀਂ ਹੋ ਸਕਦੀ। ਇਹ ਨਾ ਸਿਰਫ਼ ਆਟੇ ਨੂੰ ਸਖਤ ਹੋਣ ਤੋਂ ਬਚਾਉਂਦਾ ਹੈ, ਸਗੋਂ ਕਾਲਾ ਪੈਣ ਤੋਂ ਵੀ ਰੋਕਦਾ ਹੈ।


ਬਹੁਤ ਜ਼ਿਆਦਾ ਨਰਮ ਆਟਾ ਨਾ ਗੁੰਨੋ


ਜੇ ਤੁਸੀਂ ਰੋਟੀ ਬਣਾਉਣ ਲਈ ਗੁੰਨਿਆ ਹੋਇਆ ਆਟਾ ਫਰਿੱਜ 'ਚ ਰੱਖਣਾ ਚਾਹੁੰਦੇ ਹੋ, ਤਾਂ ਆਟੇ ਨੂੰ ਨਾ ਤਾਂ ਬਹੁਤ ਸਖਤ ਅਤੇ ਨਾ ਹੀ ਬਹੁਤ ਨਰਮ ਗੁੰਨੋ। ਕਿਉਂਕਿ ਜਦੋਂ ਤੁਸੀਂ ਨਰਮ ਆਟੇ ਨੂੰ ਫਰਿੱਜ ਤੋਂ ਕੱਢ ਕੇ ਵਰਤੋਗੇ, ਤਾਂ ਉਹ ਚਿਪਚਿਪਾ ਹੋ ਜਾਂਦਾ ਹੈ ਅਤੇ ਰੋਟੀ ਬਣਾਉਣ ਵਿੱਚ ਮੁਸ਼ਕਲ ਆਉਂਦੀ ਹੈ। ਇਸ ਲਈ ਆਟਾ ਥੋੜ੍ਹਾ ਨਰਮ ਪਰ ਥੋੜ੍ਹਾ ਸਖਤ ਹੀ ਗੁੰਨੋ, ਤਾਂ ਜੋ ਰੋਟੀਆਂ ਚੰਗੀਆਂ ਬਣ ਸਕਣ।


ਐਲੂਮੀਨੀਅਮ ਫੋਇਲ ਵਿੱਚ ਲਪੇਟ ਕੇ ਰੱਖ ਸਕਦੇ ਹੋ


ਜੇ ਤੁਸੀਂ ਆਟੇ ਨੂੰ ਸਖਤ ਹੋਣ ਜਾਂ ਕਾਲਾ ਪੈਣ ਤੋਂ ਬਚਾਉਣਾ ਚਾਹੁੰਦੇ ਹੋ, ਤਾਂ ਤੁਸੀਂ ਗੁੰਨੇ ਹੋਏ ਆਟੇ ਨੂੰ ਐਲੂਮੀਨੀਅਮ ਫੋਇਲ ਵਿੱਚ ਲਪੇਟ ਕੇ ਵੀ ਰੱਖ ਸਕਦੇ ਹੋ। ਇਹ ਤਰੀਕਾ ਆਟੇ ਨੂੰ ਨਰਮ ਰੱਖਣ ਵਿੱਚ ਮਦਦ ਕਰਦਾ ਹੈ।



ਫਰਿੱਜ ਦੀ ਬਜਾਏ ਫ੍ਰੀਜ਼ਰ ਵਿੱਚ ਰੱਖੋ


ਜਦੋਂ ਵੀ ਤੁਸੀਂ ਗੁੰਨਿਆ ਹੋਇਆ ਆਟਾ ਸਟੋਰ ਕਰਨਾ ਚਾਹੋ, ਤਾਂ ਉਸਨੂੰ ਸਿੱਧਾ ਫਰਿੱਜ ਵਿੱਚ ਰੱਖਣ ਦੀ ਥਾਂ ਫ੍ਰੀਜ਼ਰ ਵਿੱਚ ਰੱਖੋ। ਇਹ ਤਰੀਕਾ ਆਟੇ ਨੂੰ ਲੰਮੇ ਸਮੇਂ ਤੱਕ ਤਾਜ਼ਾ ਰੱਖਦਾ ਹੈ ਅਤੇ ਆਟਾ ਨਾ ਤਾਂ ਕਾਲਾ ਪੈਂਦਾ ਹੈ ਤੇ ਨਾ ਹੀ ਸਖਤ ਹੁੰਦਾ ਹੈ। ਰੈਸਟੋਰੈਂਟ ਵਾਲਿਆਂ ਦਾ ਵੀ ਇਹੀ ਸੀਕਰਟ ਹੈ ਕਿ ਉਹ ਹਮੇਸ਼ਾ ਆਟੇ ਨੂੰ ਫ੍ਰੀਜ਼ਰ ਵਿੱਚ ਸਟੋਰ ਕਰਦੇ ਹਨ।


ਫ੍ਰੀਜ਼ਰ ਤੋਂ ਆਟਾ ਕੱਢ ਕੇ ਇਸ ਤਰੀਕੇ ਨਾਲ ਬਣਾਓ ਰੋਟੀ


ਜਦੋਂ ਤੁਸੀਂ ਫ੍ਰੀਜ਼ਰ ਤੋਂ ਆਟਾ ਕੱਢੋ, ਤਾਂ ਸਿੱਧਾ ਰੋਟੀ ਨਾ ਬਣਾਉ, ਪਹਿਲਾਂ ਆਟੇ ਨੂੰ ਵਧੀਆ ਤਰੀਕੇ ਨਾਲ ਫੇਰ ਤੋਂ ਗੁੰਨ ਲਵੋ, ਤਾਂ ਜੋ ਆਟਾ ਪੂਰੀ ਤਰ੍ਹਾਂ ਨਰਮ ਹੋ ਜਾਏ। ਇਸ ਤੋਂ ਬਾਅਦ ਸਾਰੇ ਆਟੇ ਦੀਆਂ ਲੋਈਆਂ ਬਣਾਕੇ ਰੱਖ ਲਵੋ ਅਤੇ ਰੋਟੀ ਬਣਾਉਣ ਸਮੇਂ ਹਰ ਲੋਈ ਨੂੰ ਹੱਥਾਂ ਨਾਲ ਥੋੜ੍ਹਾ ਜਿਹਾ ਘੁੰਮਾ ਲਵੋ। ਇਸ ਤਰੀਕੇ ਨਾਲ ਰੋਟੀਆਂ ਨਰਮ ਅਤੇ ਸਫੈਦ ਬਣਦੀਆਂ ਹਨ।


 


Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।