Health Tips: ਅਕਸਰ ਦੇਖਿਆ ਜਾਂਦਾ ਹੈ ਕਿ ਲੋਕ ਆਪਣੇ ਸਮਾਰਟਫੋਨ ਨੂੰ ਆਪਣੇ ਨਾਲ ਹਰ ਜਗ੍ਹਾ ਲੈ ਕੇ ਜਾਂਦੇ ਹਨ, ਭਾਵੇਂ ਕਿਚਨ ਵਿੱਚ ਕੋਈ ਕੰਮ ਕਰਨਾ ਹੋਵੇ ਜਾਂ ਫਿਰ ਬਾਥਰੂਮ ਵਿੱਚ ਹੀ ਕਿਉਂ ਨਾ ਜਾਣਾ ਹੋਵੇ ਮੋਬਾਈਲ ਉਨ੍ਹਾਂ ਦੇ ਹੱਥ ਤੋਂ ਦੂਰ ਨਹੀਂ ਜਾਂਦਾ ਹੈ। ਕੁਝ ਲੋਕ ਤਾਂ ਸਵੇਰ ਵੇਲੇ ਆਪਣਾ ਫੋਨ ਟਾਇਲਟ ਵਿੱਚ ਲੈ ਕੇ ਚਲੇ ਜਾਂਦੇ ਹਨ ਅਤੇ ਘੰਟਿਆਂ ਤੱਕ ਟਾਇਲਟ ਸੀਟ ‘ਤੇ ਬੈਠ ਕੇ ਫੋਨ ਦੀ ਵਰਤੋਂ ਕਰਦੇ ਹਨ ਪਰ ਮਾਹਿਰਾਂ ਦੀ ਮੰਨੋ ਤਾਂ ਇਹ ਬਹੁਤ ਜ਼ਿਆਦਾ ਖਤਰਨਾਕ ਸਾਬਿਤ ਹੋ ਸਕਦਾ ਹੈ। ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਟਾਇਲਟ ਵਿੱਚ ਮੋਬਾਈਲ ਫੋਨ ਲੈ ਕੇ ਜਾਣ ਦੇ ਸਾਈਡ ਇਫੈਕਟ...


ਟਾਇਲੇਟ ਵਿੱਚ ਫੋਨ ਚਲਾਉਣ ਦੇ ਨੁਕਸਾਨ


ਟਾਇਲਟ ਵਿੱਚ ਫੋਨ ਦੀ ਵਰਤੋਂ ਕਰਨਾ ਤੁਹਾਡੀ ਸਿਹਤ ਲਈ ਬਹੁਤ ਹਾਨੀਕਾਰਕ ਹੋ ਸਕਦਾ ਹੈ। ਟਾਇਲਟ ਅਜਿਹੀ ਜਗ੍ਹਾ ਹੈ ਜਿੱਥੇ ਬਹੁਤ ਸਾਰੇ ਬੈਕਟੀਰੀਆ ਅਤੇ ਕੀਟਾਣੂ ਫੈਲਦੇ ਹਨ। ਚਾਹੇ ਉਹ ਟਾਇਲਟ ਸੀਟ, ਟੈਪ, ਫਲੱਸ਼ ਬਟਨ ਜਾਂ ਹੋਰ ਚੀਜ਼ਾਂ ਹੋਣ। ਇੱਥੇ ਜੇਕਰ ਤੁਸੀਂ ਆਪਣਾ ਫੋਨ ਲੈ ਕੇ ਜਾਂਦੇ ਹੋ ਅਤੇ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਛੂਹਣ ਤੋਂ ਬਾਅਦ ਆਪਣੇ ਫੋਨ ਦੀ ਵਰਤੋਂ ਕਰਦੇ ਹੋ, ਤਾਂ ਬੈਕਟੀਰੀਆ ਫੋਨ ਵਿੱਚ ਆਉਂਦੇ ਹਨ ਅਤੇ ਫਿਰ ਇਸ ਦੇ ਜ਼ਰੀਏ ਤੁਹਾਡੇ ਸਰੀਰ ਵਿੱਚ ਚਲੇ ਜਾਂਦੇ ਹਨ।


ਇਹ ਵੀ ਪੜ੍ਹੋ: ਰੋਟੀ ਖਾਣ ਦਾ ਸਹੀ ਟਾਈਮ ਦਿਨ ਜਾਂ ਰਾਤ? ਇਦਾਂ ਖਾਓਗੇ ਤਾਂ ਸਰੀਰ 'ਚ ਵੱਧ ਸਕਦੀਆਂ ਦਿੱਕਤਾਂ...


ਜੇਕਰ ਤੁਸੀਂ ਜ਼ਿਆਦਾ ਦੇਰ ਤੱਕ ਆਪਣੇ ਫੋਨ ਦੇ ਨਾਲ ਟਾਇਲਟ ਸੀਟ 'ਤੇ ਬੈਠੇ ਰਹਿੰਦੇ ਹੋ ਤਾਂ ਇਸ ਨਾਲ ਤੁਹਾਡੀਆਂ ਮਾਸਪੇਸ਼ੀਆਂ 'ਚ ਅਕੜਾਅ ਵੀ ਆ ਸਕਦਾ ਹੈ ਅਤੇ ਗੋਡਿਆਂ 'ਚ ਦਰਦ ਵੀ ਸ਼ੁਰੂ ਹੋ ਸਕਦਾ ਹੈ।


ਸਵੇਰੇ ਵੇਲੇ ਫ੍ਰੈਸ਼ ਹੋਣ ਵਿੱਚ ਤੁਹਾਨੂੰ ਸਿਰਫ 2 ਤੋਂ 3 ਮਿੰਟ ਲੱਗਣਾ ਚਾਹੀਦਾ ਹੈ। ਆਯੁਰਵੇਦ ਇਹ ਵੀ ਮੰਨਦਾ ਹੈ ਕਿ ਜਿੰਨਾ ਜਲਦੀ ਤੁਹਾਡਾ ਪੇਟ ਸਾਫ਼ ਹੋਵੇਗਾ, ਤੁਸੀਂ ਓਨੇ ਹੀ ਸਿਹਤਮੰਦ ਰਹੋਗੇ। ਪਰ ਦੇਖਿਆ ਗਿਆ ਹੈ ਕਿ ਲੋਕ ਅੱਧਾ-ਅੱਧਾ ਘੰਟਾ ਫੋਨ ਦੀ ਵਰਤੋਂ ਕਰਦਿਆਂ ਹੋਇਆਂ ਟਾਇਲਟ ਸੀਟ 'ਤੇ ਬੈਠੇ ਰਹਿੰਦੇ ਹਨ, ਜਿਸ ਕਾਰਨ ਉਹ ਠੀਕ ਤਰ੍ਹਾਂ ਫ੍ਰੈਸ਼ ਨਹੀਂ ਹੋ ਪਾਉਂਦੇ।


ਜ਼ਿਆਦਾ ਦੇਰ ਤੱਕ ਟਾਇਲਟ ਸੀਟ 'ਤੇ ਬੈਠਣ ਨਾਲ ਗੁਦੇ 'ਤੇ ਜ਼ਿਆਦਾ ਤਣਾਅ ਪੈਂਦਾ ਹੈ ਅਤੇ ਇਸ ਕਾਰਨ ਬਵਾਸੀਰ ਜਾਂ ਪਾਈਲਸ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।


ਇਕ ਰਿਸਰਚ ਮੁਤਾਬਕ ਟਾਇਲਟ 'ਚ ਫੋਨ ਲੈ ਕੇ ਜਾਣ ਨਾਲ ਤੁਹਾਡੀ ਮਾਨਸਿਕ ਸਿਹਤ 'ਤੇ ਵੀ ਅਸਰ ਪੈਂਦਾ ਹੈ, ਕਿਉਂਕਿ ਟਾਇਲਟ 'ਚ ਬੈਠ ਕੇ ਕੁਝ ਲੋਕ ਡੂੰਘੀ ਸੋਚ ਜਾਂ ਵੱਡੀਆਂ ਯੋਜਨਾਵਾਂ ਬਣਾ ਲੈਂਦੇ ਹਨ, ਪਰ ਜਦੋਂ ਤੁਸੀਂ ਫੋਨ ਲੈ ਜਾਂਦੇ ਹੋ ਤਾਂ ਤੁਹਾਡਾ ਪੂਰਾ ਸਮਾਂ ਇਸ 'ਚ ਬਰਬਾਦ ਹੁੰਦਾ ਹੈ ਅਤੇ ਉਹ ਕੁਝ ਵੱਖਰਾ ਨਹੀਂ ਸੋਚ ਪਾਉਂਦੇ, ਜੋ ਤੁਹਾਡੀ ਮਾਨਸਿਕ ਸਿਹਤ ਨੂੰ ਵੀ ਪ੍ਰਭਾਵਿਤ ਕਰਦਾ ਹੈ।


ਇਹ ਵੀ ਪੜ੍ਹੋ: Diabetes Worldwide: ਰਿਸਰਚ 'ਚ ਦਾਅਵਾ- ਇਸ ਕਰਕੇ ਵੱਧ ਰਹੇ ਹਨ ਡਾਇਬਟੀਜ਼ ਦੇ ਮਰੀਜ਼, ਪੂਰੀ ਦੁਨੀਆ 'ਚ 14 ਮਿਲੀਅਨ ਤੋਂ ਵੱਧ ਪੀੜਤ