ਆਲੂ ਨੂੰ ਸਬਜ਼ੀਆਂ ਦਾ ਰਾਜਾ ਕਿਹਾ ਜਾਂਦਾ ਹੈ ਅਤੇ ਇਸਦਾ ਵਰਤੋਂ ਕਈ ਤਰੀਕਿਆਂ ਨਾਲ ਹੁੰਦੀ ਹੈ। ਲੋਕ ਆਲੂ ਦੀ ਸਬਜ਼ੀ ਬਣਾਉਂਦੇ ਹਨ ਜਾਂ ਇਸਨੂੰ ਸਨੈਕਸ ਵਜੋਂ ਖਾਂਦੇ ਹਨ। ਇਸ ਕਰਕੇ ਕਈ ਲੋਕ ਇੱਕ ਵਾਰ ਵਿੱਚ ਹੀ ਵੱਧ ਆਲੂ ਖਰੀਦ ਲੈਂਦੇ ਹਨ। ਕੁਝ ਲੋਕ ਤਾਂ ਪੂਰਾ ਬੋਰਾ ਹੀ ਲੈ ਆਉਂਦੇ ਹਨ। ਅਜਿਹੇ ਵਿੱਚ ਆਲੂ ਸਸਤੇ ਤਾਂ ਪੈ ਜਾਂਦੇ ਹਨ, ਪਰ ਕੁਝ ਦਿਨਾਂ ਬਾਅਦ ਸੜਨ ਲੱਗ ਪੈਂਦੇ ਹਨ। ਠੀਕ ਤਰੀਕੇ ਨਾਲ ਨਾ ਰੱਖਣ ਕਾਰਨ ਉਨ੍ਹਾਂ ਵਿੱਚੋਂ ਬਦਬੂ ਆਉਣ ਲੱਗਦੀ ਹੈ।

Continues below advertisement

ਜੇ ਤੁਹਾਡੇ ਨਾਲ ਵੀ ਅਜਿਹਾ ਹੁੰਦਾ ਹੈ, ਤਾਂ ਇਹ ਆਰਟੀਕਲ ਤੁਹਾਡੇ ਲਈ ਕਾਫ਼ੀ ਮਦਦਗਾਰ ਸਾਬਤ ਹੋ ਸਕਦਾ ਹੈ। ਇੱਥੇ ਅਸੀਂ ਤੁਹਾਨੂੰ ਆਲੂ ਸੰਭਾਲ ਕੇ ਰੱਖਣ ਦੇ ਸੌਖੇ ਟਿਪਸ ਦੱਸ ਰਹੇ ਹਾਂ, ਜਿਨ੍ਹਾਂ ਦੀ ਮਦਦ ਨਾਲ ਤੁਸੀਂ ਆਲੂਆਂ ਨੂੰ ਕਈ ਮਹੀਨਿਆਂ ਤੱਕ ਸਟੋਰ ਕਰ ਸਕਦੇ ਹੋ।

ਆਲੂ ਜਲਦੀ ਸੜਨ ਦੇ ਕਾਰਨ:

Continues below advertisement

ਵੱਧ ਨਮੀ ਹੋਣਾ

ਹਵਾਦਾਰ ਥਾਂ ’ਤੇ ਨਾ ਰੱਖਣਾ

ਗਲਤ ਥਾਂ ’ਤੇ ਸਟੋਰ ਕਰਨਾ

ਸੜਿਆ ਹੋਇਆ ਆਲੂ ਸਮੇਂ ’ਤੇ ਨਾ ਕੱਢਣਾ

ਕਿਹੜੀਆਂ ਗੱਲਾਂ ਦਾ ਧਿਆਨ ਰੱਖੋ:

ਆਲੂਆਂ ਨੂੰ ਧੋ ਕੇ ਕਦੇ ਵੀ ਸਟੋਰ ਨਾ ਕਰੋ। ਧੋਣ ਨਾਲ ਆਲੂਆਂ ਵਿੱਚ ਪਾਣੀ ਰਹਿ ਜਾਂਦਾ ਹੈ, ਜਿਸ ਕਾਰਨ ਉਹ ਜਲਦੀ ਸੜਨ ਲੱਗ ਪੈਂਦੇ ਹਨ। ਨਮੀ ਰਹਿਣ ਨਾਲ ਫੰਗਸ ਲੱਗਣ ਦਾ ਖ਼ਤਰਾ ਵੀ ਵੱਧ ਜਾਂਦਾ ਹੈ। ਜੇ ਆਲੂਆਂ ’ਤੇ ਮਿੱਟੀ ਲੱਗੀ ਹੋਵੇ, ਤਾਂ ਉਨ੍ਹਾਂ ਨੂੰ ਸੁੱਕੇ ਕਪੜੇ ਜਾਂ ਬਰਸ਼ ਨਾਲ ਸਾਫ਼ ਕਰੋ।

ਆਲੂਆਂ ਨੂੰ ਕਦੇ ਵੀ ਪਿਆਜ਼ ਦੇ ਨਾਲ ਇਕੱਠੇ ਨਾ ਰੱਖੋ। ਅਕਸਰ ਲੋਕ ਆਲੂ ਪਿਆਜ਼ ਵਾਲੀ ਹੀ ਟੋਕਰੀ ਵਿੱਚ ਰੱਖ ਦਿੰਦੇ ਹਨ, ਪਰ ਪਿਆਜ਼ ਵਿੱਚੋਂ ਨਿਕਲਣ ਵਾਲੀ ਗੈਸ ਆਲੂਆਂ ਨੂੰ ਜਲਦੀ ਸੜਾ ਦਿੰਦੀ ਹੈ ਅਤੇ ਉਹ ਪੁੰਗਰਣ ਵੀ ਲੱਗ ਜਾਂਦੇ ਹਨ। ਇਸ ਲਈ ਪਿਆਜ਼ ਅਤੇ ਆਲੂਆਂ ਨੂੰ ਵੱਖ-ਵੱਖ ਟੋਕਰੀਆਂ ਜਾਂ ਬੈਗਾਂ ਵਿੱਚ, ਥੋੜ੍ਹਾ ਫਾਸਲਾ ਰੱਖ ਕੇ ਸੰਭਾਲੋ।

ਜੇ ਤੁਸੀਂ ਆਲੂ ਬੈਗ ਵਿੱਚ ਰੱਖਣਾ ਚਾਹੁੰਦੇ ਹੋ, ਤਾਂ ਹਵਾ ਲੰਘਣ ਵਾਲਾ ਬੈਗ ਹੀ ਵਰਤੋਂ। ਹਵਾ ਨਾ ਲੱਗਣ ਨਾਲ ਆਲੂ ਸੜਨ ਲੱਗ ਪੈਂਦੇ ਹਨ। ਇਸ ਲਈ ਜੂਟ ਦੇ ਬੈਗ, ਕਪੜੇ ਦੇ ਥੈਲੇ ਜਾਂ ਛੇਦ ਵਾਲੀ ਟੋਕਰੀ ਵਿੱਚ ਆਲੂ ਰੱਖਣਾ ਵਧੀਆ ਰਹਿੰਦਾ ਹੈ, ਤਾਂ ਜੋ ਹਵਾ ਆਸਾਨੀ ਨਾਲ ਲੱਗਦੀ ਰਹੇ।

ਆਲੂਆਂ ਨੂੰ ਕਦੇ ਵੀ ਧੁੱਪ ਵਿੱਚ ਨਾ ਰੱਖੋ। ਧੁੱਪ ਨਾਲ ਆਲੂ ਹਰੇ ਹੋ ਜਾਂਦੇ ਹਨ ਅਤੇ ਉਨ੍ਹਾਂ ਵਿੱਚ ਸੋਲੇਨਿਨ ਨਾਮ ਦਾ ਤੱਤ ਵੱਧ ਜਾਂਦਾ ਹੈ, ਜੋ ਸਿਹਤ ਲਈ ਹਾਨੀਕਾਰਕ ਹੁੰਦਾ ਹੈ। ਇਸ ਤੋਂ ਇਲਾਵਾ, ਫ੍ਰਿਜ਼ ਵਿੱਚ ਰੱਖਣ ਨਾਲ ਆਲੂਆਂ ਦਾ ਸਵਾਦ ਵੀ ਬਦਲ ਜਾਂਦਾ ਹੈ ਅਤੇ ਪਕਾਉਣ ’ਤੇ ਉਹ ਮਿੱਠੇ ਲੱਗਣ ਲੱਗ ਪੈਂਦੇ ਹਨ। ਇਸ ਲਈ ਆਲੂਆਂ ਨੂੰ ਕਿਸੇ ਸੁੱਕੀ ਅਤੇ ਠੰਢੀ ਥਾਂ ’ਤੇ ਰੱਖੋ।

ਇਨ੍ਹਾਂ ਗੱਲਾਂ ਦਾ ਧਿਆਨ ਰੱਖੋ:

ਜੇ ਕੋਈ ਆਲੂ ਸੜਨ ਲੱਗ ਪਏ, ਤਾਂ ਉਸਨੂੰ ਤੁਰੰਤ ਵੱਖ ਕਰ ਦਿਓ।

ਆਲੂਆਂ ਨੂੰ ਅਖ਼ਬਾਰ ਜਾਂ ਸੁੱਕੇ ਕਪੜੇ ਵਿੱਚ ਲਪੇਟ ਕੇ ਰੱਖੋ, ਇਸ ਨਾਲ ਨਮੀ ਕਾਬੂ ਵਿੱਚ ਰਹਿੰਦੀ ਹੈ।

ਬੇਲੋੜੀ ਵੱਧ ਮਾਤਰਾ ਵਿੱਚ ਆਲੂ ਖਰੀਦਣਾ ਠੀਕ ਨਹੀਂ, ਲੋੜ ਮੁਤਾਬਕ ਹੀ ਆਲੂ ਖਰੀਦੋ।