World Nature Conservation Day 2021: ਵਿਸ਼ਵ ਕੁਦਰਤ ਸੰਭਾਲ ਦਿਵਸ ਹਰ ਸਾਲ 28 ਜੁਲਾਈ ਨੂੰ ਮਨਾਇਆ ਜਾਂਦਾ ਹੈ। ਇਹ ਦਿਨ ਕੁਦਰਤ ਤੇ ਵਾਤਾਵਰਣ ਦੀ ਮਹੱਤਤਾ ਦਾ ਪ੍ਰਤੀਕ ਹੈ। ਪੂਰੀ ਦੁਨੀਆਂ ਵਿੱਚ ਇਸ ਦਿਨ ਨੂੰ ਵਿਸ਼ੇਸ਼ ਜਾਗਰੂਕਤਾ ਮੁਹਿੰਮਾਂ ਚਲਾਈਆਂ ਜਾਂਦੀਆਂ ਹਨ ਕਿ ਸਵੱਛ ਵਾਤਾਵਰਣ ਤੰਦਰੁਸਤ ਤੇ ਸਥਿਰ ਮਨੁੱਖੀ ਸਮਾਜ ਦੀ ਬੁਨਿਆਦ ਹੈ।
ਵਿਸ਼ਵ ਕੁਦਰਤ ਸੰਭਾਲ ਦਿਵਸ ਮਨਾਉਣ ਦਾ ਮਹੱਤਵਪੂਰਣ ਉਦੇਸ਼ ਉਨ੍ਹਾਂ ਜਾਨਵਰਾਂ ਤੇ ਰੁੱਖਾਂ ਨੂੰ ਬਚਾਉਣਾ ਹੈ ਜੋ ਧਰਤੀ ਦੇ ਕੁਦਰਤੀ ਵਾਤਾਵਰਣ ਤੋਂ ਖ਼ਤਮ ਹੋਣ ਦੇ ਰਾਹ ਉੱਤੇ ਹਨ। ਇਸ ਲਈ ਕੁਦਰਤ ਨੂੰ ਸੰਭਾਲਣਾ ਹਰ ਵਿਅਕਤੀ ਦੀ ਜ਼ਿੰਮੇਵਾਰੀ ਬਣਦੀ ਹੈ। ਆਉਣ ਵਾਲੀਆਂ ਪੀੜ੍ਹੀਆਂ ਦੀ ਸਿਹਤ ਨੂੰ ਵੀ ਯਕੀਨੀ ਬਣਾਉਣ ਲਈ ਟਿਕਾਊ ਸੰਸਾਰ ਵੱਲ ਕੰਮ ਕਰਨ ਦੀ ਜ਼ਰੂਰਤ ਹੈ।
ਮਹੱਤਵ
ਧਰਤੀ ਨੂੰ ਬਚਾਉਣ ਵਿੱਚ ਸਰੋਤਾਂ ਦੀ ਸੰਭਾਲ ਦੀ ਮਹੱਤਵਪੂਰਨ ਭੂਮਿਕਾ ਹੈ। ਇਸ ਦੀ ਕੁਦਰਤੀ ਸੁੰਦਰਤਾ ਵਿੱਚ ਸੰਤੁਲਨ ਕੁਦਰਤ ਦੇ ਕਈ ਹਿੱਸਿਆਂ ਜਿਵੇਂ ਪਾਣੀ, ਹਵਾ, ਮਿੱਟੀ, ਊਰਜਾ, ਖਣਿਜ, ਬਨਸਪਤੀ, ਜਾਨਵਰਾਂ ਤੇ ਪੰਛੀਆਂ ਨੂੰ ਬਚਾ ਕੇ ਰੱਖਿਆ ਜਾ ਸਕਦਾ ਹੈ। ਇਸ ਸਬੰਧੀ ਪ੍ਰਸਿੱਧ ਰੂਸ ਦੇ ਲੇਖਕ ਲਿਓ ਟਾਲਸਟਾਏ ਦਾ ਇੱਕ ਬਿਆਨ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਕਿਹਾ, "ਖੁਸ਼ਹਾਲੀ ਦੀ ਪਹਿਲੀ ਸ਼ਰਤ ਇਹ ਹੈ ਕਿ ਮਨੁੱਖ ਤੇ ਕੁਦਰਤ ਦੇ ਆਪਸ ਵਿੱਚ ਸਬੰਧ ਨਾ ਤੋੜਿਆ ਜਾਵੇ।"
ਇਤਿਹਾਸ
ਵਿਸ਼ਵ ਕੁਦਰਤ ਸੰਭਾਲ ਦਿਵਸ ਦੀ ਸ਼ੁਰੂਆਤ ਅਤੇ ਇਤਿਹਾਸ ਦਾ ਪਤਾ ਨਹੀਂ ਪਰ 28 ਜੁਲਾਈ ਨੂੰ ਮਨਾਉਣ ਦਾ ਮੁੱਖ ਉਦੇਸ਼ ਇਕ ਪ੍ਰਜਾਤੀ ਦੇ ਰੂਪ ਵਿੱਚ ਆਪਣੇ ਆਪ ਨੂੰ ਸਮਝਣ ਦਾ ਸਮਾਂ ਹੈ ਕਿ ਮਨੁੱਖ ਕੁਦਰਤ ਦਾ ਸ਼ੋਸ਼ਣ ਕਿਵੇਂ ਕਰ ਰਿਹਾ ਹੈ ਤੇ ਇਸ ਦੀ ਰੱਖਿਆ ਲਈ ਕੀ ਕਦਮ ਚੁੱਕੇ ਜਾਣੇ ਚਾਹੀਦੇ ਹਨ। ਕੁਦਰਤੀ ਸਰੋਤਾਂ ਦੀ ਅੰਨ੍ਹੇਵਾਹ ਸ਼ੋਸ਼ਣ ਕਾਰਨ ਮਨੁੱਖ ਗਲੋਬਲ ਵਾਰਮਿੰਗ, ਬਹੁਤ ਸਾਰੀਆਂ ਬਿਮਾਰੀਆਂ, ਕੁਦਰਤੀ ਆਫ਼ਤਾਂ, ਵਧ ਰਹੇ ਤਾਪਮਾਨ, ਮੌਸਮ ਵਿੱਚ ਤਬਦੀਲੀ ਦੇ ਤਬਾਹੀ ਦਾ ਸਾਹਮਣਾ ਕਰ ਰਹੇ ਹਨ।
ਕੁਦਰਤ ਨੂੰ ਬਚਾਉਣ ਲਈ ਸੁਨੇਹਾ
ਵਿਸ਼ਵ ਆਪਣੇ ਕੁਦਰਤੀ ਸਰੋਤਾਂ ਕਾਰਨ ਸੁੰਦਰ ਹੈ, ਇਸ ਲਈ ਸਾਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ। ਆਓ ਅਸੀਂ ਉਸਦੀ ਸੁਰੱਖਿਆ ਲਈ ਅੱਗੇ ਆਈਏ। ਮੁਬਾਰਕ ਵਿਸ਼ਵ ਕੁਦਰਤ ਦਿਵਸ!
ਤੁਹਾਡੀ ਸਿਹਤ ਦਾ ਸਿੱਧਾ ਸੰਬੰਧ ਉਸ ਸਮੇਂ ਨਾਲ ਹੈ ਜੋ ਤੁਸੀਂ ਕੁਦਰਤ ਦੇ ਸੰਪਰਕ ਵਿੱਚ ਬਿਤਾਉਂਦੇ ਹੋ, ਇਸ ਲਈ ਇਸ ਨੂੰ ਪਿਆਰ ਕਰੋ ਅਤੇ ਬਚਾਓ। ਵਿਸ਼ਵ ਕੁਦਰਤ ਦਿਵਸ ਦੀ ਸੁਭਕਾਮਨਾਵਾਂ
ਜੇ ਤੁਸੀਂ ਧਰਤੀ ਦੀ ਦੇਖਭਾਲ ਅਤੇ ਪਿਆਰ ਕਰਦੇ ਹੋ, ਤਾਂ ਇਹ ਤੁਹਾਡੀ ਵਧੇਰੇ ਦੇਖਭਾਲ ਕਰੇਗੀ। ਵਿਸ਼ਵ ਕੁਦਰਤ ਸੰਭਾਲ ਦਿਵਸ ਦੀਆਂ ਮੁਬਾਰਕਾਂ!
ਖੂਬਸੂਰਤ ਧਰਤੀ ਨੂੰ ਬਚਾਇਆ ਜਾਣਾ ਚਾਹੀਦਾ ਹੈ ਅਤੇ ਸਾਨੂੰ ਇਸ ਦੀ ਸਾਂਭ ਸੰਭਾਲ ਵਿੱਚ ਆਪਣਾ ਵਧੀਆ ਯੋਗਦਾਨ ਦੇਣਾ ਚਾਹੀਦਾ ਹੈ। ਵਿਸ਼ਵ ਕੁਦਰਤ ਸੰਭਾਲ ਦਿਵਸ ਦੀਆਂ ਮੁਬਾਰਕਾਂ!
ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਸਮਰਪਿਤ ਅਤੇ ਸਮਝਦਾਰ ਲੋਕਾਂ ਦਾ ਇੱਕ ਛੋਟਾ ਸਮੂਹ ਵਿਸ਼ਵ ਨੂੰ ਬਦਲ ਸਕਦਾ ਹੈ। ਵਿਸ਼ਵ ਕੁਦਰਤ ਸੰਭਾਲ ਦਿਵਸ ਦੀਆਂ ਮੁਬਾਰਕਾਂ!
ਆਪਣੀ ਕੁਦਰਤ ਨੂੰ ਸੰਭਾਲਣਾ, ਪਿਆਰ ਕਰਨਾ ਅਤੇ ਬਚਾਉਣਾ ਸਾਡਾ ਫਰਜ਼ ਹੈ। ਵਿਸ਼ਵ ਕੁਦਰਤ ਸੰਭਾਲ ਦਿਵਸ ਦੀਆਂ ਮੁਬਾਰਕਾਂ!
ਮੌਸਮ ਦੇ ਗਰਮ ਹੋਣ ਬਾਰੇ ਸ਼ਿਕਾਇਤ ਨਾ ਕਰੋ ਜਦੋਂ ਤਕ ਤੁਸੀਂ ਕੁਦਰਤ ਦੇ ਭਲੇ ਲਈ ਤਬਦੀਲੀਆਂ ਕਰਨ ਲਈ ਤਿਆਰ ਨਹੀਂ ਹੁੰਦੇ। ਵਿਸ਼ਵ ਕੁਦਰਤ ਸੰਭਾਲ ਦਿਵਸ ਦੀਆਂ ਮੁਬਾਰਕਾਂ!
World Nature Conservation Day 2021: ਜਾਣੋ ਇਤਿਹਾਸ, ਮਹੱਤਵ ਤੇ ਕੁਦਰਤ ਨੂੰ ਬਚਾਉਣ ਦਾ ਸੰਦੇਸ਼
ਏਬੀਪੀ ਸਾਂਝਾ
Updated at:
28 Jul 2021 02:40 PM (IST)
ਪੂਰੀ ਦੁਨੀਆਂ ਵਿੱਚ ਇਸ ਦਿਨ ਨੂੰ ਵਿਸ਼ੇਸ਼ ਜਾਗਰੂਕਤਾ ਮੁਹਿੰਮਾਂ ਚਲਾਈਆਂ ਜਾਂਦੀਆਂ ਹਨ ਕਿ ਸਵੱਛ ਵਾਤਾਵਰਣ ਤੰਦਰੁਸਤ ਤੇ ਸਥਿਰ ਮਨੁੱਖੀ ਸਮਾਜ ਦੀ ਬੁਨਿਆਦ ਹੈ।
World Nature Conservation Day
NEXT
PREV
Published at:
28 Jul 2021 02:40 PM (IST)
- - - - - - - - - Advertisement - - - - - - - - -