How to Get Rid of Rats at Home: ਕਿਸੇ ਵੀ ਚੀਜ਼ ਨੂੰ ਖੁੱਲ੍ਹੇ ਵਿੱਚ ਰੱਖਣ ਤੋਂ ਪਹਿਲਾਂ ਇੱਕ ਸਵਾਲ ਸਾਡੇ ਦਿਮਾਗ ਵਿੱਚ ਆਉਂਦਾ ਹੈ ਕਿ ਕਿਤੇ ਚੂਹੇ ਤੇ ਕਿਰਲੀਆਂ ਇਸ ਨੂੰ ਖਰਾਬ ਨਾ ਕਰ ਦੇਣ। ਘਰਾਂ ਵਿੱਚ ਚੂਹੇ ਅਕਸਰ ਤਾਰਾਂ ਨੂੰ ਕੱਟ ਦਿੰਦੇ ਹਨ। ਖਾਣ-ਪੀਣ ਦੀਆਂ ਚੀਜ਼ਾਂ ਖਰਾਬ ਕਰ ਦਿੰਦੇ ਹਨ ਜਾਂ ਕੀਮਤੀ ਕੱਪੜੇ ਕੁਤਰ ਦਿੰਦੇ ਹਨ। ਇਸ ਕਾਰਨ ਸਮੱਸਿਆ ਵੱਧ ਜਾਂਦੀ ਹੈ।
ਚੂਹੇ ਤੁਹਾਡੇ ਘਰ ਦੇ ਅੰਦਰ ਕੱਚੀ ਥਾਂ ਉੱਪਰ ਖੁੱਡਾਂ ਵੀ ਕੱਢਣੀਆਂ ਸ਼ੁਰੂ ਕਰ ਦਿੰਦੇ ਹਨ। ਹੋਰ ਤਾਂ ਹੋਰ ਚੂਹੇ ਘਾਤਕ ਬਿਮਾਰੀਆਂ ਦਾ ਕਾਰਨ ਬਣ ਸਕਦੇ ਹਨ। ਇਸ ਸਥਿਤੀ ਵਿੱਚ, ਉਨ੍ਹਾਂ ਨੂੰ ਘਰੋਂ ਭਜਾਉਣਾ ਹੀ ਇੱਕੋ ਇੱਕ ਹੱਲ ਹੈ। ਆਓ ਅੱਜ ਜਾਣਦੇ ਹਾਂ ਕੁਝ ਅਜਿਹੇ ਉਪਾਵਾਂ ਬਾਰੇ ਜੋ ਘਰ ਵਿੱਚੋਂ ਚੂਹਿਆਂ ਤੇ ਛਿਪਕਲੀਆਂ ਨੂੰ ਭਜਾਉਣ ਵਿੱਚ ਮਦਦ ਕਰ ਸਕਦੇ ਹਨ।
ਚੂਹਿਆਂ ਨੂੰ ਭਜਾਉਣ ਦਾ ਤਰੀਕਾ
1. ਪਿਪਰਮੈਂਟ ਦੀ ਖੁਸ਼ਬੂ
ਚੂਹਿਆਂ ਨੂੰ ਪਿਪਰਮੈਂਟ ਦੀ ਗੰਧ ਪਸੰਦ ਨਹੀਂ। ਤੁਹਾਨੂੰ ਘਰ ਦੇ ਹਰ ਕੋਨੇ ਵਿੱਚ ਰੂੰ ਵਿੱਚ ਲਪੇਟ ਕੇ ਪਿਪਰਮੈਂਟ ਰੱਖਣਾ ਚਾਹੀਦਾ ਹੈ। ਇਸ ਨਾਲ ਚੂਹੇ ਘਰ ਵਿੱਚ ਨਹੀਂ ਆਉਣਗੇ।
2. ਤੰਬਾਕੂ ਦੀ ਵਰਤੋਂ
ਤੰਬਾਕੂ ਸਿਹਤ ਲਈ ਹਾਨੀਕਾਰਕ ਹੈ ਪਰ ਇਹ ਤੁਹਾਡੇ ਘਰ ਦੇ ਚੂਹਿਆਂ ਤੋਂ ਛੁਟਕਾਰਾ ਪਾਉਣ ਵਿੱਚ ਲਾਭਦਾਇਕ ਹੋ ਸਕਦਾ ਹੈ। ਇਸ ਵਿੱਚ ਨਸ਼ੀਲਾ ਪਦਾਰਥ ਹੁੰਦਾ ਹੈ। ਜਦੋਂ ਚੂਹੇ ਇਸ ਦਾ ਸੇਵਨ ਕਰਦੇ ਹਨ, ਤਾਂ ਇਹ ਚੂਹਿਆਂ ਨੂੰ ਬੇਹੋਸ਼ ਕਰ ਦਿੰਦਾ ਹੈ। ਇਸ ਲਈ ਇੱਕ ਕਟੋਰੀ ਵਿੱਚ ਕੁਝ ਤੰਬਾਕੂ ਲਓ। ਇਸ 'ਚ ਦੋ ਚਮਚ ਦੇਸੀ ਘਿਓ ਪਾਓ। ਚੰਗੀ ਤਰ੍ਹਾਂ ਮਿਲਾਓ ਤੇ ਫਿਰ ਛੋਲਿਆਂ ਦਾ ਆਟਾ ਜਾਂ ਕਣਕ ਦਾ ਆਟਾ ਮਿਲਾ ਕੇ ਗੋਲੀਆਂ ਬਣਾ ਲਓ। ਇਸ ਨੂੰ ਚੂਹਿਆਂ ਦੇ ਟਿਕਾਣਿਆਂ ਕੋਲ ਰੱਖੋ।
3. ਪੁਦੀਨਾ
ਚੂਹੇ ਪੁਦੀਨੇ ਦੀ ਗੰਧ ਨੂੰ ਬਰਦਾਸ਼ਤ ਨਹੀਂ ਕਰ ਸਕਦੇ। ਜੇਕਰ ਤੁਸੀਂ ਪੁਦੀਨੇ ਦੇ ਪੱਤੇ ਖੁੱਡ ਦੇ ਬਾਹਰ ਰੱਖੋਗੇ ਤਾਂ ਚੂਹੇ ਬਾਹਰ ਆ ਜਾਣਗੇ ਤੇ ਮੁੜ ਤੁਹਾਡੇ ਘਰ ਵਾਪਸ ਨਹੀਂ ਆਉਣਗੇ।
4. ਫਟਕੜੀ ਤੇ ਤੇਜ ਪੱਤਾ
ਇਸ ਤੋਂ ਇਲਾਵਾ ਤੁਸੀਂ ਕਾਲੀ ਮਿਰਚ, ਲਾਲ ਮਿਰਚ, ਫਟਕੜੀ, ਤੇਜ ਪੱਤਾ, ਕਪੂਰ ਵੀ ਰੱਖ ਸਕਦੇ ਹੋ, ਜੋ ਚੂਹਿਆਂ ਨੂੰ ਦੂਰ ਰੱਖੇਗਾ।
5. ਕਿਰਲੀਆਂ ਨੂੰ ਭਜਾਉਣ ਦਾ ਤਰੀਕਾ
ਤੁਸੀਂ ਆਪਣੇ ਘਰ ਤੋਂ ਕਿਰਲੀਆਂ ਨੂੰ ਭਜਾਉਣ ਲਈ ਘਰੇਲੂ ਸਪਰੇਅ ਵੀ ਬਣਾ ਸਕਦੇ ਹੋ। ਸਪਰੇਅ ਬਣਾਉਣਾ ਕਾਫ਼ੀ ਆਸਾਨ ਹੈ। ਇਸ ਲਈ ਤੁਹਾਨੂੰ ਸਿਰਫ਼ ਪਿਆਜ਼ ਤੇ ਲਸਣ ਦਾ ਰਸ, ਡੈਟੋਲ ਤਰਲ ਜਾਂ ਸਾਬਣ ਪਾਊਡਰ, ਲੌਂਗ ਪਾਊਡਰ ਚਾਹੀਦਾ ਹੈ। ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾਓ ਤੇ ਇੱਕ ਸਪਰੇਅ ਬੋਤਲ ਵਿੱਚ ਪਾਓ ਤੇ ਜਿੱਥੇ ਕਿਰਲੀਆਂ ਆਉਂਦੀਆਂ ਹਨ, ਉੱਥੇ ਤਿੰਨ ਤੋਂ ਚਾਰ ਵਾਰ ਸਪਰੇਅ ਕਰੋ।