ਜੰਮੂ: ਕੁਪਵਾੜਾ 'ਚ ਐਲਓਸੀ ਵਿੱਚ ਹੋਏ ਮੁਕਾਬਲੇ 'ਚ ਸੁਰੱਖਿਆ ਬਲਾਂ ਨੇ ਪੰਜ ਘੁਸਪੈਠੀਏ ਨੂੰ ਮਾਰ ਦਿੱਤਾ। ਇਸ ਮੁਕਾਬਲੇ 'ਚ ਸੈਨਾ ਦਾ ਇੱਕ ਜਵਾਨ ਵੀ ਸ਼ਹੀਦ ਹੋ ਗਿਆ। ਜਦੋਂਕਿ ਦੋ ਜਵਾਨ ਗੰਭੀਰ ਜ਼ਖ਼ਮੀ ਹੋ ਗਏ। ਇਹ ਮੁਹਿੰਮ ਪਿਛਲੇ ਪੰਜ ਦਿਨਾਂ ਤੋਂ ਚੱਲ ਰਿਹਾ ਸੀ। ਇਸ 'ਚ ਹੈਲੀਕਾਪਟਰਾਂ ਤੇ ਡਰੋਨ ਦੀ ਮਦਦ ਲਈ ਜਾ ਰਹੀ ਸੀ।
ਸੈਨਾ ਦੇ ਅਧਿਕਾਰੀਆਂ ਮੁਤਾਬਕ ਪੰਜ ਤੋਂ ਛੇ ਅੱਤਵਾਦੀਆਂ ਦਾ ਇੱਕ ਸਮੂਹ ਬੁੱਧਵਾਰ ਨੂੰ ਸਰਹੱਦ ਪਾਰ ਕਰਦਿਆਂ ਕੁਪਵਾੜਾ ਦੇ ਕੇਰਨ ਸੈਕਟਰ 'ਚ ਘੁਸਪੈਠ ਕੀਤੀ ਤੇ ਸੁਰੱਖਿਆ ਬਲਾਂ ਨਾਲ ਮੁਕਾਬਲਾ ਹੋਇਆ ਸੀ, ਪਰ ਖਰਾਬ ਮੌਸਮ ਤੇ ਸੰਘਣੇ ਜੰਗਲ ਦਾ ਫਾਇਦਾ ਉਠਾ ਕੇ ਅੱਤਵਾਦੀ ਫਰਾਰ ਹੋਣ 'ਚ ਸਫਲ ਹੋ ਗਿਆ।
ਸੈਨਾ ਨੇ ਆਪਣਾ ਅਭਿਆਨ ਜਾਰੀ ਰੱਖਿਆ ਤੇ ਪੂਰੇ ਖੇਤਰ ਨੂੰ ਘੇਰ ਲਿਆ ਤੇ ਕਾਰਵਾਈ ਜਾਰੀ ਰੱਖੀ। ਇਸ ਕਾਰਵਾਈ ਵਿੱਚ ਹੈਲੀਕਾਪਟਰ ਤੇ ਡਰੋਨ ਲਈ ਗਈ ਤੇ ਐਤਵਾਰ ਸ਼ਾਮ ਨੂੰ ਸੁਰੱਖਿਆ ਬਲਾਂ ਨੇ ਰਾਂਡੋਰੀ ਬਾਹਕ ਖੇਤਰ ਵਿੱਚ ਅੱਤਵਾਦੀ ਸਮੂਹ ਨੂੰ ਘੇਰ ਲਿਆ।
ਰਾਤ ਭਰ ਚੱਲੇ ਮੁਕਾਬਲੇ 'ਚ ਐਤਵਾਰ ਸਵੇਰ ਤਕ ਸੁਰੱਖਿਆ ਬਲਾਂ ਨੇ ਪੰਜ ਅੱਤਵਾਦੀ ਮਾਰ ਦਿੱਤੇ ਪਰ ਮੁਕਾਬਲੇ 'ਚ ਸੈਨਾ ਦੇ ਦੋ ਜਵਾਨ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਤੇ ਇੱਕ ਜਵਾਨ ਸ਼ਹੀਦ ਹੋ ਗਿਆ। ਮੁਤਾਬਕ, ਸੁਰੱਖਿਆ ਬਲਾਂ ਨੇ ਪਿਛਲੇ 24 ਘੰਟਿਆਂ ਵਿੱਚ 9 ਅੱਤਵਾਦੀਆਂ ਨੂੰ ਮਾਰ ਦਿੱਤਾ ਹੈ।
ਇਹ ਵੀ ਪੜ੍ਹੋ:
ਪੁਲਵਾਮਾ 'ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ, ਇੱਕ ਅੱਤਵਾਦੀ ਦੀ ਮੌਤ