ਰਾਜਸਥਾਨ ਦੇ ਜੋਧਪੁਰ ਵਿੱਚ ਸੜਕ ਹਾਦਸੇ ਵਿੱਚ 11 ਦੀ ਮੌਤ, 3 ਜ਼ਖਮੀ

ਏਬੀਪੀ ਸਾਂਝਾ   |  14 Mar 2020 12:46 PM (IST)

ਰਾਜਸਥਾਨ ਦੇ ਜੋਧਪੁਰ ਵਿੱਚ, ਇੱਕ ਟਰੱਕ ਅਤੇ ਜੀਪ ਦੀ ਟੱਕਰ ਵਿੱਚ 11 ਲੋਕਾਂ ਦੀ ਮੌਤ ਹੋ ਗਈ ਅਤੇ 3 ਲੋਕ ਜ਼ਖਮੀ ਹੋ ਗਏ। ਇਹ ਘਟਨਾ ਬਲੋਤਰਾ - ਫਲੋਦੀ ਹਾਈਵੇਅ ਤੇ ਵਾਪਰੀ।

ਜੋਧਪੁਰ: ਰਾਜਸਥਾਨ ਦੇ ਜੋਧਪੁਰ ਵਿੱਚ ਇੱਕ ਟਰੱਕ ਅਤੇ ਜੀਪ ਦੀ ਟੱਕਰ ਵਿੱਚ 11 ਲੋਕਾਂ ਦੀ ਮੌਤ ਹੋ ਗਈ ਅਤੇ 3 ਲੋਕ ਜ਼ਖਮੀ ਹੋ ਗਏ। ਇਹ ਘਟਨਾ ਬਲੋਤਰਾ-ਫਲੋਦੀ ਹਾਈਵੇਅ 'ਤੇ ਵਾਪਰਿਆ। ਇਸ ਤੋਂ ਪਹਿਲਾਂ 8 ਮਾਰਚ ਨੂੰ ਜੋਧਪੁਰ-ਜੈਪੁਰ ਹਾਈਵੇ 'ਤੇ ਬਿਨਵਾਸ ਪਿੰਡ ਨੇੜੇ ਐਤਵਾਰ ਸਵੇਰੇ ਇੱਕ ਟਰੱਕ ਅਤੇ ਬੱਸ ਦੀ ਟੱਕਰ ਹੋਣ ਨਾਲ ਦੋ ਰਤਾਂ ਸਣੇ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ 14 ਹੋਰ ਜ਼ਖ਼ਮੀ ਹੋ ਗਏ ਸੀ।
ਬੱਸ ਜੋਧਪੁਰ ਤੋਂ ਅਜਮੇਰ ਜਾ ਰਹੀ ਸੀ ਅਤੇ ਸਾਹਮਣੇ ਤੋਂ ਆ ਰਹੇ ਇਕ ਟਰੱਕ ਨਾਲ ਟਕਰਾ ਗਈ। ਹਾਦਸੇ ਵਾਲੀ ਜਗ੍ਹਾ ਨੇੜੇ ਇੱਕ ਪੁਲ ਨਿਰਮਾਣ ਅਧੀਨ ਹੈ।- ਰਾਹੁਲ ਬਰਹਤ, ਜੋਧਪੁਰ ਦੇ ਐਸ.ਪੀ. (ਦਿਹਾਤੀ)
© Copyright@2025.ABP Network Private Limited. All rights reserved.