ਨਵੀਂ ਦਿੱਲੀ: ਇਰਾਨ ‘ਚ ਇੱਕ 14 ਸਾਲਾ ਲੜਕੀ ਨੂੰ ਪਿਆਰ ਕਰਨ ਦੀ ਭਾਰੀ ਕੀਮਤ ਚੁਕਾਉਣੀ ਪਈ। ਲੜਕੀ ਦੇ ਪਿਤਾ ਨੇ ਦਾਤਰੀ ਨਾਲ ਉਸਦਾ ਗਲਾ ਕੱਟ ਕੇ ਲੜਕੀ ਦਾ ਕਤਲ ਕਰ ਦਿੱਤਾ। ਕਤਲ ਤੋਂ ਬਾਅਦ ਮੁਲਜ਼ਮ ਨੇ ਆਪਣਾ ਗੁਨਾਹ ਵੀ ਕਬੂਲ ਕਰ ਲਿਆ। ਜਿਸ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ।


ਸਥਾਨਕ ਮੀਡੀਆ ਮੁਤਾਬਕ, ਗਿਲਾਨ ਪ੍ਰਾਂਤ ਵਿੱਚ 14 ਸਾਲਾ ਲੜਕੀ ਆਪਣੇ ਬੁਆਏਫ੍ਰੈਂਡ ਨਾਲ ਘਰ ਛੱਡ ਕੇ ਚਲੇ ਗਈ ਸੀ। ਜਦੋਂ ਪਿਤਾ ਨੇ ਪੁਲਿਸ ਨੂੰ ਰਿਪੋਰਟ ਲਿਖਵਾਈ ਤਾਂ ਪੁਲਿਸ ਨੇ ਦੋਵਾਂ ਨੂੰ ਲੱਭ ਲਿਆ ਅਤੇ ਲੜਕੀ ਨੂੰ ਉਸਦੇ ਪਿਤਾ ਦੇ ਹਵਾਲੇ ਕਰ ਦਿੱਤਾ। ਪਰ ਜਦੋਂ ਲੜਕੀ ਘਰ ਵਿਚ ਸੁੱਤੀ ਪਈ ਸੀ, ਤਾਂ ਉਸਦੇ ਪਿਤਾ ਨੇ ਦਾਤਰੀ ਨਾਲ ਉਸਦਾ ਗਲਾ ਵੱਢ ਕੇ ਕੁੜੀ ਨੂੰ ਮਾਰ ਦਿੱਤਾ।

ਇਸ ਮਾਮਲੇ ‘ਚ ਪੁਲਿਸ ‘ਤੇ ਵੀ ਸਵਾਲ ਖੜ੍ਹੇ ਹੋ ਰਹੇ ਹਨ, ਕਿਉਂਕਿ ਲੜਕੀ ਨੇ ਪੁਲਿਸ ਨੂੰ ਚੇਤਾਵਨੀ ਦਿੱਤੀ ਸੀ ਕਿ ਉਸ ਨੂੰ ਘਰ ਲਿਜਾ ਕੇ ਮਾਰ ਦਿੱਤਾ ਜਾਵੇਗਾ। ਪਰ ਪੁਲਿਸ ਨੇ ਉਸਦੀ ਗੱਲ ਨੂੰ ਗੰਭੀਰਤਾ ਨਾਲ ਨਹੀਂ ਲਿਆ ਅਤੇ ਉਸਦੇ ਪਿਤਾ ਨੇ ਘਰ ਵਿਚ ਹੀ ਲੜਕੀ ਦੀ ਹੱਤਿਆ ਕਰ ਦਿੱਤੀ। ਇਸ ਪੂਰੇ ਮਾਮਲੇ ਨੂੰ ਲੈ ਕੇ ਇਰਾਨ ਦੇ ਸੋਸ਼ਲ ਮੀਡੀਆ 'ਤੇ ਕਾਫੀ ਹੰਗਾਮਾ ਹੋਇਆ ਹੈ। ਦੱਸ ਦਈਏ ਕਿ ਜ਼ਿਲ੍ਹਾ ਰਾਜਪਾਲ ਕਾਜ਼ੀਮ ਰਾਜਮੀ ਦੇ ਅਨੁਸਾਰ ਲੜਕੀ ਦੇ ਪਿਤਾ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਜਾਣਕਾਰੀ ਲਈ ਦੱਸ ਦਈਏ ਕਿ ਇਰਾਨ ‘ਚ ਸ਼ਰੀਆ ਕਾਨੂੰਨ ਦੇ ਤਹਿਤ ਖ਼ੂਨ ਦੇ ਰਿਸ਼ਤੇਦਾਰਾਂ ਜਿਵੇਂ ਭਰਾ ਜਾਂ ਪਿਤਾ ਲਈ ਅਜਿਹੀ ਹੱਤਿਆ ਜਾਂ ਘਰੇਲੂ ਹਿੰਸਾ ਲਈ ਬਹੁਤ ਘੱਟ ਸਜ਼ਾ ਦਿੱਤੀ ਜਾਂਦੀ ਹੈ। ਇਹੀ ਕਾਰਨ ਹੈ ਕਿ ਅਜਿਹੇ ਦੋਸ਼ੀਆਂ ਨੂੰ ਘੱਟ ਸਜ਼ਾ ਮਿਲਦੀ ਹੈ। ਇਰਾਨ ਵਿਚ ਆਨਰ ਕਿਲਿੰਗ ‘ਤੇ ਤਿੰਨ ਤੋਂ ਦਸ ਸਾਲ ਦੀ ਸਜਾ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904