ਅੰਮ੍ਰਿਤਸਰਦੱਸ ਦਈਏ ਕਿ ਪਿਛਲੇ ਕੁਝ ਮਹੀਨਿਆਂ ਤੋਂ ਇਹ ਨੌਜਵਾਨ ਦੁਬਈ 'ਚ ਬਿਹਤਰ ਭਵਿੱਖ ਦੀ ਭਾਲ 'ਚ ਸੀ ਜਿੱਥੇ ਉਹ ਫਸ ਗਏ, ਕਿਉਂਕਿ ਜਿਸ ਕੰਪਨੀ 'ਚ ਇਹ ਕੰਮ ਕਰਦੇ ਸੀ, ਉਸ ਕੰਪਨੀ ਦਾ ਮਾਲਕ ਕੰਪਨੀ ਬੰਦ ਕਰ ਫਰਾਰ ਹੋ ਗਿਆ ਸੀ ਤੇ ਦੋ ਮਹੀਨਿਆਂ ਤੋਂ ਨੌਜਵਾਨ ਉੱਥੇ ਫਸ ਗਏ ਸੀ। ਇਸ ਤੋਂ ਬਾਅਦ ਇਨ੍ਹਾਂ ਪੀੜਤਾਂ ਨੇ ਐਸਪੀਐਸ ਓਬਰਾਏ ਨਾਲ ਸੰਪਰਕ ਕੀਤਾ ਤੇ ਆਪਣੇ ਮਦਦ ਕਰਨ ਦੀ ਅਪੀਲ ਕੀਤੀ।


ਓਬਰਾਏ ਨੇ ਇਨ੍ਹਾਂ ਪੀੜਤਾਂ ਦੇ ਕਾਗਜ਼ਾਦ ਬਣਵਾਉਣ ਤੋਂ ਲੈ ਵਾਪਸੀ ਦੀ ਟਿਕਟ ਤੇ ਕੁਝ ਸਮਾਂ ਦੁਬਈ ਰਹਿਣ ਦਾ ਇੰਤਜ਼ਾਮ ਵੀ ਕੀਤਾ ਸੀ। ਭਾਰਤ ਵਾਪਸੀ 'ਤੇ ਓਬਰਾਏ ਨੇ ਕਿਹਾ ਕਿ ਹੁਣ ਨਕਲੀ ਏਜੰਟਾਂ ਖਿਲਾਫ ਸਖ਼ਤ ਕਦਮ ਚੁੱਕਣ ਦੀ ਬੇਹੱਦ ਲੋੜ ਹੈ ਕਿਉਂਕਿ ਇਨ੍ਹਾਂ ਕਰਕੇ ਹਰ ਸਾਲ ਕਈ ਨੌਜਵਾਨ ਵਿਦੇਸ਼ਾਂ 'ਚ ਫਸ ਜਾਂਦੇ ਹਨ ਤੇ ਜੁਰਮ ਦੀ ਦੁਨੀਆ ਨਾਲ ਜੁੜ ਜਾਂਦੇ ਹਨ।

ਉਧਰ, ਦੁਬਈ ਤੋਂ ਪਰਤੇ ਨੌਜਵਾਨਾਂ ਨੇ ਓਬਰਾਏ ਦਾ ਧੰਨਵਾਦ ਕੀਤਾ ਤੇ ਉਨ੍ਹਾਂ ਦੱਸਿਆ ਕਿ ਦੁਬਈ 'ਚ ਕਾਫੀ ਫਰੌਡ ਏਜੰਟ ਹਨ ਇਸ ਲਈ ਦੁਬਈ ਤੋਂ ਆਏ ਕਾਗਜ਼ ਚੰਗੀ ਤਰ੍ਹਾਂ ਜਾਂਚ ਪਰਖ ਕੇ ਹੀ ਜਾਣਾ ਚਾਹੀਦਾ ਹੈ।