ਅੰਮ੍ਰਿਤਸਰ: ਦੇਸ਼ ਦੇ ਨਾਲ-ਨਾਲ ਪੰਜਾਬ 'ਚ ਕੋਰੋਨਾਵਾਇਰਸ ਦੇ ਕੇਸ ਮਿਲਣੇ ਸ਼ੁਰੂ ਹੋ ਗਏ ਹਨ। ਅੱਜ ਅੰਮ੍ਰਿਤਸਰ 'ਚ ਦੋ ਮਰੀਜ਼ਾਂ ਦੀ ਮੈਡਕਿਲ ਰਿਪੋਰਟ ਪੋਜ਼ਟਿਵ ਆਈ ਹੈ। ਜਿਸ ਤੋਂ ਬਾਅਦ ਦੋਵਾਂ ਮਰੀਜ਼ਾਂ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ 'ਚ ਭਰਤੀ ਕੀਤਾ ਗਿਆ ਹੈ।

ਦੱਸ ਦਈਏ ਕਿ ਕੋਰੋਨਾਵਾਇਰਸ ਦੇ ਦੋਵੇਂ ਮਰੀਜ਼ ਹਾਲ ਹੀ 'ਚ ਇਟਲੀ ਤੋਂ ਪਰਤੇ ਹਨ। ਦੋਵੇਂ ਮਰੀਜ਼ ਹੋਸ਼ਿਆਰਪੁਰ ਦੇ ਰਹਿਣ ਵਾਲੇ ਹਨ। ਜਿਨ੍ਹਾਂ ਨੂੰ ਦਿਨ ਤੋਂ ਆਈਸੋਲੈਸ਼ਨ ਵਾਰਡ 'ਚ ਰੱਖੀਆ ਗਿਆ ਹੈੈ। ਹਸਪਤਾਲ ਦੇ ਐਮਐਸ ਰਮਨ ਸ਼ਰਮਾ ਦਾ ਕਹਿਣਾ ਹੈ ਕਿ ਦਿੱਲੀ ਤੋਂ ਆਈ ਮੁਢਲੀ ਰਿਪੋਰਟ 'ਚ ਦੋਵੇਂ ਪੌਜ਼ਟਿਵ ਹਨ, ਜਦਕਿ ਬਾਕੀ ਰਿਪੋਰਟ ਦਾ ਇੰਤਜ਼ਾਰ ਹੈ।
ਪ੍ਰਸ਼ਾਸਨ ਹੋਇਆ ਸਖ਼ਤ, ਮਹਿੰਗੇ ਭਾਅ ਤੇ ਮਾਸਕ ਵੇਚਣ ਵਾਲਿਆਂ ਨੂੰ ਤਾੜਨਾ

ਇਸ ਦੇ ਮੱਦੇਨਜ਼ਰ ਸੂਬਾ ਸਰਕਾਰ ਨੇ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ। ਨਾਲ ਹੀ ਹਸਪਤਾਲਾਂ 'ਚ ਸਫਾਈ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਹਸਪਤਾਲਾਂ 'ਚ ਆਈਸੋਲੈਸ਼ਨ ਦੇ ਵੱਖ-ਵੱਖ ਵਾਰਡ ਬਣਾਏ ਗਏ ਹਨ। ਸੂਬਾ ਸਰਕਾਰ ਨੇ ਸਪੈਸ਼ਲ ਨੰਬਰ ਜਾਰੀ ਕੀਤੇ ਹਨ ਤਾਂ ਹੋ ਸ਼ੱਕੀ ਮਰੀਜ਼ ਇਨ੍ਹਾਂ ਨੰਬਰਾਂ 'ਤੇ ਫੋਨ ਕਰਕੇ ਡਾਕਟਰੀ ਮਦਦ ਦੀ ਮੰਗ ਕਰ ਸਕਣ।