ਸ੍ਰੀਨਗਰ: ਜੰਮੂ-ਕਸ਼ਮੀਰ (Jammu & Kashmir) ਵਿੱਚ ਸੁਰੱਖਿਆ ਬਲਾਂ (security forces) ਨੇ ਵੀਰਵਾਰ ਨੂੰ ਪੁਲਵਾਮਾ ਵਰਗੇ ਅੱਤਵਾਦੀ ਹਮਲੇ ਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ। ਇੱਥੇ ਰਾਜਪੁਰਾ ਰੋਡ ‘ਤੇ ਸ਼ਾਦੀਪੁਰਾ ਨੇੜੇ ਚਿੱਟੇ ਰੰਗ ਦੀ ਸੈਂਟਰੋ ਕਾਰ ਮਿਲੀ, ਜਿਸ ਵਿੱਚ 20 ਕਿੱਲੋ IED (ਇੰਪਰੂਵਾਈਜ਼ਡ ਵਿਸਫੋਟਕ ਡਿਵਾਈਸ) ਬਰਾਮਦ ਹੋਈ।
ਕਾਰ ਦੇ ਡ੍ਰਮ ਵਿੱਚ ਵਿਸਫੋਟਕ ਰੱਖੇ ਗਏ ਸੀ। ਕਾਰ ਦੀ ਸੂਹ ਮਿਲਣ ਤੋਂ ਬਾਅਦ ਸੁਰੱਖਿਆ ਬਲਾਂ ਨੇ ਆਸਪਾਸ ਦਾ ਇਲਾਕਾ ਖਾਲੀ ਕਰਵਾ ਲਿਆ। ਇਸ ਤੋਂ ਬਾਅਦ ਬੰਬ ਨਕਾਰਾ ਕਰਨ ਵਾਲੇ ਦਸਤੇ ਨੇ ਕਾਰ ਨੂੰ ਉਡਾ ਦਿੱਤਾ।
ਸੂਤਰਾਂ ਨੇ ਦੱਸਿਆ ਕਿ ਪੁਲਵਾਮਾ ਪੁਲਿਸ ਨੂੰ ਬੁੱਧਵਾਰ ਦੇਰ ਰਾਤ ਸੂਚਨਾ ਮਿਲੀ ਸੀ ਕਿ ਕੁਝ ਅੱਤਵਾਦੀ ਵਿਸਫੋਟਕ ਨਾਲ ਭਰੀ ਕਾਰ ਤੋਂ ਜਾ ਰਹੇ ਸੀ। ਇਸ ਦੇ ਜ਼ਰੀਏ ਕੁਝ ਥਾਂਵਾਂ ‘ਤੇ ਧਮਾਕੇ ਕੀਤੇ ਜਾ ਸਕਦੇ ਹਨ। ਸੁਰੱਖਿਆ ਬਲਾਂ ਨੇ ਤੁਰੰਤ ਕਾਰਵਾਈ ਕਰਦਿਆਂ ਸਾਰੇ ਰਸਤੇ ਸੀਲ ਕਰ ਦਿੱਤੇ।
ਇਸ ਸਮੇਂ ਦੌਰਾਨ ਇੱਕ ਸ਼ੱਕੀ ਕਾਰ ਵੇਖੀ ਗਈ। ਰੁਕਣ ‘ਤੇ ਗੋਲੀਆਂ ਚੱਲ ਗਈਆਂ। ਡਰਾਈਵਰ ਫਿਰ ਹਨ੍ਹੇਰੇ ਦਾ ਫਾਇਦਾ ਚੁੱਕ ਕੇ ਭੱਜ ਗਿਆ। ਸੁਰੱਖਿਆ ਬਲਾਂ ਨੇ ਗੱਡੀ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਦੱਸਿਆ ਜਾ ਰਿਹਾ ਹੈ ਕਿ ਹਿਜ਼ਬੁਲ ਮੁਜਾਹਿਦੀਨ ਦਾ ਅੱਤਵਾਦੀ ਇਹ ਕਾਰ ਚਲਾ ਰਿਹਾ ਸੀ।
ਸੁਰੱਖਿਆ ਬਲਾਂ ਨੇ ਕਾਰ ਦੇ ਕੋਲ ਜਾ ਕੇ ਵੇਖਿਆ ਤਾਂ ਪਿਛਲੀ ਸੀਟ ‘ਤੇ ਵਿਸਫੋਟਕ ਨਾਲ ਭਰੇ ਨੀਲੇ ਰੰਗ ਦੇ ਡ੍ਰੰਮ ਨੂੰ ਰੱਖਿਆ ਸੀ। ਸੁਰੱਖਿਆ ਬਲਾਂ ਨੇ ਰਾਤ ਭਰ ਕਾਰ ਦੀ ਨਿਗਰਾਨੀ ਕੀਤੀ। ਇਸ ਤੋਂ ਬਾਅਦ ਆਸ-ਪਾਸ ਦੇ ਘਰ ਖਾਲੀ ਕਰਵਾ ਲਏ ਗਏ। ਬਾਅਦ ਵਿੱਚ ਗੱਡੀ ਨੂੰ ਉਡਾ ਦਿੱਤਾ ਗਿਆ। ਸੂਤਰਾਂ ਮੁਤਾਬਕ, ਅੱਤਵਾਦੀ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਸੀ। ਕਾਰ ਕੋਲ ਇੱਕ ਸਕੂਟਰ ਨੰਬਰ ਪਲੇਟ ਸੀ, ਜਿਸ ਦੀ ਰਜਿਸਟਰੀ ਕਠੂਆ ਜ਼ਿਲ੍ਹੇ ਵਿੱਚ ਮਿਲੀ ਹੈ।
ਪੁਲਵਾਮਾ ਹਮਲੇ ਵਿੱਚ 350 ਕਿਲੋਗ੍ਰਾਮ ਆਈਈਡੀ:
ਸੀਆਰਪੀਐਫ ਦੇ ਕਾਫਿਲੇ ‘ਤੇ ਆਤਮਘਾਤੀ ਹਮਲਾ ਹੋਇਆ ਸੀ। ਗੋਰੀਪੁਰਾ ਪਿੰਡ ਨੇੜੇ ਹੋਏ ਇਸ ਹਮਲੇ ਵਿੱਚ 44 ਸੈਨਿਕ ਮਾਰੇ ਗਏ ਸੀ। ਆਤਮਘਾਤੀ ਹਮਲਾਵਰ ਨੇ ਸੀਆਰਪੀਐਫ ਦੇ ਜਵਾਨਾਂ ਨੂੰ ਲੈ ਕੇ ਵਿਸਫੋਟਕ ਨਾਲ ਭਰੀ ਬੱਸ ਨੂੰ ਉਡਾ ਦਿੱਤਾ ਸੀ।
ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੂੰ ਹਮਲੇ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਪੁਲਵਾਮਾ ਹਮਲਾ ਕਸ਼ਮੀਰ ਵਿੱਚ 30 ਸਾਲ ਦਾ ਸਭ ਤੋਂ ਵੱਡਾ ਅੱਤਵਾਦੀ ਹਮਲਾ ਸੀ। ਅੱਤਵਾਦੀਆਂ ਨੇ ਹਮਲੇ ਲਈ 350 ਕਿੱਲੋ ਦੇ ਆਈਈਡੀ ਦੀ ਵਰਤੋਂ ਕੀਤੀ ਸੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904