ਚੰਡੀਗੜ੍ਹ: ਪੰਜਾਬ ਵਿੱਚ ਕੋਰੋਨਾ ਸੰਕਰਮਿਤ ਲੋਕਾਂ ਦੇ ਸਿਹਤਮੰਦ ਹੋਣ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ। ਮੰਗਲਵਾਰ ਨੂੰ 17 ਹੋਰ ਮਰੀਜ਼ ਠੀਕ ਹੋਏ। ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਰਾਜ ‘ਚ ਹੁਣ ਸਿਹਤਮੰਦ ਲੋਕਾਂ ਦੀ ਗਿਣਤੀ 2017 ਹੋ ਗਈ ਹੈ।
ਇਸ ਦੇ ਨਾਲ ਹੀ ਮੰਗਲਵਾਰ ਨੂੰ ਪਠਾਨਕੋਟ ‘ਚ 85 ਸਾਲਾ ਤੇ ਲੁਧਿਆਣਾ ਵਿੱਚ 60 ਸਾਲਾ ਬਜ਼ੁਰਗ ਦੀ ਕੋਰੋਨਾ ਕਾਰਨ ਮੌਤ ਹੋ ਗਈ ਹੈ।
ਪੰਜਾਬ ‘ਚ ਕੋਰੋਨਾ ਤੋਂ ਮਰਨ ਵਾਲਿਆਂ ਦੀ ਗਿਣਤੀ 46 ਹੋ ਗਈ ਹੈ। ਰਾਜ ਵਿੱਚ 37 ਨਵੇਂ ਕੇਸ ਸਾਹਮਣੇ ਆਏ। ਰਾਜ ‘ਚ ਹੁਣ 2426 ਮਰੀਜ਼ ਹਨ। ਹਾਲਾਂਕਿ, ਇਹਨਾਂ ਕਿਰਿਆਸ਼ੀਲ ਮਰੀਜ਼ਾਂ ਵਿੱਚੋਂ ਸਿਰਫ 363 ਮਰੀਜ਼ ਮੌਜੂਦ ਹਨ। ਬਾਕੀ 2017 ਠੀਕ ਹੋ ਗਏ ਹੈ।
ਰਾਜ ‘ਚ ਮਰੀਜ਼ਾਂ ਦੀ ਰਿਕਵਰੀ ਦੀ ਦਰ 85 ਪ੍ਰਤੀਸ਼ਤ ਤੋਂ ਵੱਧ ਹੈ।
ਮੰਗਲਵਾਰ ਨੂੰ ਜਲੰਧਰ ਵਿੱਚ 10, ਪਠਾਨਕੋਟ ਵਿੱਚ ਅੱਠ, ਗੁਰਦਾਸਪੁਰ ਵਿੱਚ ਚਾਰ, ਸੰਗਰੂਰ ਵਿੱਚ ਤਿੰਨ, ਅੰਮ੍ਰਿਤਸਰ, ਮੋਗਾ, ਨਵਾਂ ਸ਼ਹਿਰ, ਲੁਧਿਆਣਾ ਤੇ ਮੁਹਾਲੀ ਵਿੱਚ ਦੋ- ਦੋ, ਜਦਕਿ ਫਰੀਦਕੋਟ ਤੇ ਪਟਿਆਲੇ ਵਿੱਚ ਇੱਕ-ਇੱਕ ਕੇਸ ਸਾਹਮਣੇ ਆਇਆ। ਦੂਜੇ ਪਾਸੇ, ਚੰਡੀਗੜ੍ਹ ਦੇ ਸੈਕਟਰ-30 ਵਿੱਚ ਇੱਕ 80 ਸਾਲਾ ਔਰਤ ਦੀ ਮੌਤ ਹੋ ਗਈ, ਜਦਕਿ ਸ਼ਹਿਰ ਵਿੱਚ ਤਿੰਨ ਨਵੇਂ ਮਾਮਲੇ ਸਾਹਮਣੇ ਆਏ ਹਨ। ਇੱਥੇ ਕੁੱਲ 301 ਸੰਕਰਮਿਤ ਮਰੀਜ਼ ਹਨ।
ਨਵੇਂ ਸਕਾਰਾਤਮਕ ਮਾਮਲੇ - 37
ਐਕਟਿਵ ਕੇਸ - 363
ਹੁਣ ਤੱਕ ਠੀਕ ਹੋਏ - 2017
ਕੁੱਲ ਸੰਕਰਮਿਤ - 2426
ਨਵੇਂ ਮੌਤ ਦੇ ਕੇਸ - 02
ਹੁਣ ਤੱਕ ਮੌਤਾਂ - 46
ਹੁਣ ਤੱਕ ਲਏ ਗਏ ਸੈਂਪਲ - 96,329