ਪੰਜਾਬ 'ਚ ਕੋਰੋਨਾ ਨਾਲ 29ਵੀਂ ਮੌਤ, ਸੱਤ ਕੇਸ ਹੋਰ ਪੌਜ਼ੇਟਿਵ
ਏਬੀਪੀ ਸਾਂਝਾ | 08 May 2020 05:07 PM (IST)
ਪੰਜਾਬ ਵਿੱਚ ਸ਼ੁੱਕਰਵਾਰ ਨੂੰ ਇੱਕ ਹੋਰ ਕੋਰੋਨਾਵਾਇਰਸ ਮਰੀਜ਼ ਦੀ ਮੌਤ ਹੋ ਗਈ ਤੇ ਇਸ ਦੇ ਨਾਲ ਹੀ ਇਸ ਜਾਨਲੇਵਾ ਬਿਮਾਰੀ ਦੇ ਸੱਤ ਹੋਰ ਮਾਮਲੇ ਸਾਹਮਣੇ ਆਏ ਹਨ।
ਪਟਿਆਲਾ: ਪੰਜਾਬ (Punjab) ਵਿੱਚ ਸ਼ੁੱਕਰਵਾਰ ਨੂੰ ਕੋਰੋਨਾ ਕਰਕੇ 29ਵੀਂ ਮੌਤ (Corona Deaths) ਹੈ। ਪੰਜਾਬ ‘ਚ ਕੋਵਿਡ-19 (Covid-19) ਦੇ ਮਰੀਜ਼ਾਂ ਦੀ ਗਿਣਤੀ 1,651 ਹੋ ਗਈ ਹੈ। ਜਲੰਧਰ ਵਿੱਚ ਕੋਰੋਨਵਾਇਰਸ (Coronavirus) ਦੇ ਸੱਤ ਨਵੇਂ ਕੇਸ ਸਾਹਮਣੇ ਆਏ ਹਨ, ਜਿਸ ਨਾਲ ਜ਼ਿਲ੍ਹੇ ‘ਚ ਕੇਸਾਂ ਦੀ ਗਿਣਤੀ 155 ਹੋ ਗਈ ਹੈ। ਹੁਸ਼ਿਆਰਪੁਰ ਦੇ ਇੱਕ 50 ਸਾਲਾ ਵਿਅਕਤੀ ਦੀ ਸ਼ੁੱਕਰਵਾਰ ਨੂੰ ਮੌਤ ਹੋ ਗਈ। ਇਸ ਨਾਲ ਇਹ ਜ਼ਿਲ੍ਹੇ ਦੇ ਕੋਵਿਡ ਦੀ ਗਿਣਤੀ ਚਾਰ ਹੋ ਗਈ। ਪਟਿਆਲਾ ਜੇਲ੍ਹ ਵਿੱਚ ਸ਼ਿਫਟ ਕੀਤੇ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਟੈਸਟ ਰਿਪੋਰਟ ਨੈਗਟਿਵ ਆਈ ਹੈ। ਗੈਂਗਸਟਰ ਜੱਗੂ ਭਗਵਾਨਪੁਰੀਆ, ਜਿਸ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਵੀਰਵਾਰ ਦੀ ਰਾਤ ਉਸ ਨੇ ਕੋਰੋਨਵਾਇਰਸ ਦਾ ਟੈਸਟ ਨਕਾਰਾਤਮਕ ਆਉਣ ਤੋਂ ਬਾਅਦ ਉਸ ਨੂੰ ਪਟਿਆਲਾ ਦੀ ਕੇਂਦਰੀ ਜੇਲ੍ਹ ਵਿਚ ਸ਼ਿਫਟ ਕਰ ਦਿੱਤਾ ਗਿਆ। ਸਿਹਤ ਵਿਭਾਗ ਨੇ ਕਿਹਾ ਕਿ ਜੇਲ੍ਹ ਸੁਪਰਡੈਂਟ ਸਣੇ ਸਾਰੇ ਜੇਲ੍ਹ ਅਧਿਕਾਰੀਆਂ ਤੇ ਕੈਦੀਆਂ ਦੀ ਵੀ ਕੋਰੋਨਾਵਾਇਰਸ ਟੈਸਟ ਨੈਗਟਿਵ ਆਏ ਹਨ।