ਕਲਯੁੱਗੀ ਮਾਂ ਨੇ ਤੜਫਾ-ਤੜਫਾ ਕੇ ਮਾਰੇ ਤਿੰਨ ਬੱਚੇ
ਏਬੀਪੀ ਸਾਂਝਾ | 23 Jan 2020 12:47 PM (IST)
ਅਮਰੀਕਾ ਦੇ ਫੀਨਿਕਸ ਤੋਂ ਦਿਲ ਕੰਬਾਊ ਵਾਰਦਾਤ ਦੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਕਲਯੁੱਗੀ ਮਾਂ ਹੈਵਾਨੀਅਤ ਦੀ ਹੱਦ 'ਤੇ ਉੱਤਰ ਆਈ ਤੇ ਆਪਣੇ ਤਿੰਨ ਮਾਸੂਮ ਬੱਚਿਆਂ ਨੂੰ ਤੜਫਾ-ਤੜਫਾ ਕੇ ਮਾਰ ਦਿੱਤਾ।
ਫੀਨਿਕਸ: ਅਮਰੀਕਾ ਦੇ ਫੀਨਿਕਸ ਤੋਂ ਦਿਲ ਕੰਬਾਊ ਵਾਰਦਾਤ ਦੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਕਲਯੁੱਗੀ ਮਾਂ ਹੈਵਾਨੀਅਤ ਦੀ ਹੱਦ 'ਤੇ ਉੱਤਰ ਆਈ ਤੇ ਆਪਣੇ ਤਿੰਨ ਮਾਸੂਮ ਬੱਚਿਆਂ ਨੂੰ ਤੜਫਾ-ਤੜਫਾ ਕੇ ਮਾਰ ਦਿੱਤਾ। ਪੁਲਿਸ ਨੇ ਮਾਮਲੇ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਔਰਤ ਨੂੰ ਗ੍ਰਿਫਤਾਰ ਕਰ ਲਿਆ। ਇਸ ਦੌਰਾਨ ਔਰਤ ਨੇ ਖੁਦ ਆਪਣਾ ਜੁਰਮ ਕਬੂਲਿਆ ਹੈ। ਔਰਤ ਨੇ ਪਹਿਲਾਂ ਆਪਣੀ ਡੇਢ ਸਾਲ ਦੀ ਬੱਚੀ ਤੇ 3 ਸਾਲ ਦੇ ਬੇਟੇ ਨੂੰ ਲੋਰੀ ਸੁਣਾ ਕੇ ਮੌਤ ਦੇ ਘਾਟ ਉਤਾਰਿਆ ਤੇ ਫਿਰ ਸਭ ਤੋਂ ਛੋਟੀ ਬੇਟੀ ਜੋ ਮਹਿਜ਼ 7 ਮਹੀਨੇ ਦੀ ਸੀ ਉਸ ਨੂੰ ਬੋਤਲ ਨਾਲ ਦੁੱਧ ਪਿਲਾਇਆ ਤੇ ਫਿਰ ਲੋਰੀ ਸੁਣਾਉਂਦੇ ਹੋਏ ਉਸ ਦਾ ਸਾਹ ਘੁੱਟ ਦਿੱਤਾ। ਘਰ 'ਚ ਮੌਜੂਦ ਹੋਰ ਲੋਕਾਂ ਨੇ ਜਦ ਬੱਚਿਆਂ ਦੀ ਕੋਈ ਹਰਕਤ ਨਾ ਦੇਖੀ ਤਾਂ ਉਨ੍ਹਾਂ ਪੁਲਿਸ ਨੂੰ ਫੋਨ ਕੀਤਾ। ਇਸ ਤੋਂ ਬਾਅਦ ਬੱਚਿਆਂ ਨੂੰ ਮ੍ਰਿਤਕ ਐਲਾਨ ਕੇ ਪੁਲਿਸ ਨੇ ਔਰਤ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਦੇ ਮੁਤਾਬਕ ਅਜੇ ਤੱਕ ਬੱਚਿਆ ਦੇ ਕਤਲ ਪਿੱਛੇ ਦਾ ਮਕਸਦ ਨਹੀਂ ਪਤਾ ਚੱਲ ਸਕਿਆ, ਪਰ ਔਰਤ ਦੇ ਕਿਸੇ ਰਿਸ਼ਤੇਦਾਰ ਦਾ ਕਹਿਣਾ ਹੈ ਕਿ ਉਹ ਡਰੱਗਸ ਦੀ ਆਦੀ ਹੈ ਤੇ ਕੁਝ ਦਿਨਾਂ ਤੋਂ ਅਜੀਬੋ-ਗਰੀਬ ਹਰਕਤਾਂ ਕਰ ਰਹੀ ਸੀ।