ਪਵਨਪ੍ਰੀਤ ਕੌਰ
ਚੰਡੀਗੜ੍ਹ: ਪੰਜਾਬ ‘ਚ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਨਵਾਂਸ਼ਹਿਰ ਹੁਣ ਤਿੰਨ ਹੋਰ ਪੌਜ਼ੇਟਿਵ ਕੇਸ ਸਾਹਮਣੇ ਆਏ ਹਨ, ਜਿਸ ਨਾਲ ਪੀੜਤਾਂ ਦੀ ਗਿਣਤੀ ਵਧ ਕੇ 29 ਹੋ ਗਈ। ਇਹ ਤਿੰਨੇ ਪੌਜ਼ੇਟਿਵ ਇੱਕ ਮਰੀਜ਼ ਦੇ ਸੰਪਰਕ ‘ਚ ਆਏ ਸੀ। ਇਸ ਤੋਂ ਪਹਿਲਾਂ ਅੱਜ ਹੀ ਤਿੰਨ ਹੋਰ ਮਾਮਲੇ ਸਾਹਮਣੇ ਆਏ ਸੀ। ਇਹ ਜਲੰਧਰ ਦੇ ਫਿਲੌਰ ਤੋਂ ਹਨ।


ਨਵਾਂਸ਼ਹਿਰ ‘ਚ ਹੁਣ ਤੱਕ ਸਭ ਤੋਂ ਵੱਧ ਕੇਸ ਹਨ। ਇੱਥੇ ਕੋਰੋਨਾ ਨਾਲ ਸੰਕਰਮਿਤ ਮਰੀਜ਼ਾਂ ਦੀ ਗਿਣਤੀ 18 ਹੈ। ਮੁਹਾਲੀ ‘ਚ 5 ਕੇਸ ਹਨ, ਜਲੰਧਰ ‘ਚ ਤਿੰਨ, ਅੰਮ੍ਰਿਤਸਰ ‘ਚ ਦੋ ਤੇ ਹੁਸ਼ਿਆਰਪੁਰ ‘ਚ ਇੱਕ ਕੇਸ ਹੈ। ਦੱਸ ਦਈਏ ਕਿ ਜਲੰਧਰ ‘ਚ ਜਿਹੜੇ ਅੱਜ ਤਿੰਨ ਕੇਸ ਪੌਜ਼ੇਟਿਵ ਆਏ ਹਨ ਇਹ ਤਿੰਨੇ ਬਲਦੇਵ ਸਿੰਘ ਦੇ ਸੰਪਰਕ ‘ਚ ਆਏ ਸਨ।

70 ਸਾਲਾ ਬਲਦੇਵ ਸਿੰਘ ਵਾਸੀ ਨਵਾਂਸ਼ਹਿਰ ਦੀ ਕੋਰੋਨਾ ਨਾਲ ਪਿਛਲੇ ਦਿਨੀਂ ਮੌਤ ਹੋ ਗਈ ਸੀ। ਇਸ ਤੋਂ ਬਾਅਦ ਬਲਦੇਵ ਸਿੰਘ ਦੇ ਸੰਕਰਮਣ ਦਾ ਅਸਰ ਉਸ ਦੇ ਪਰਿਵਾਰ ਤੇ ਵੀ ਪਿਆ। 70 ਸਾਲਾ ਬਜ਼ੁਰਗ ਦੇ ਪਰਿਵਾਰ ਦੇ 6 ਮੈਂਬਰ ਤੇ ਇੱਕ ਜਾਨਕਾਰ ਕੋਰੋਨਾ ਨਾਲ ਸੰਕਰਮਿਤ ਪਾਏ ਗਏ ਸਨ। ਨਵਾਂਸ਼ਹਿਰ ਦੇ ਪਿੰਡ ਪਠਲਾਵਾ ਦਾ ਬਲਦੇਵ ਸਿੰਘ ਜਰਮਨੀ ਤੋਂ ਇਟਲੀ ਦੇ ਰਸਤੇ ਭਰਤ ਆਇਆ ਸੀ।