ਨਵੀਂ ਦਿੱਲੀ: ਖੇਤੀ ਆਰਡੀਨੈਂਸ ਬਿਲ ਨੂੰ ਲੈ ਕੇ ਸੰਸਦ ਤੋਂ ਲੈ ਕੇ ਸੜਕਾਂ ਤੱਕ ਰੋਸ ਪ੍ਰਦਰਸ਼ਨ ਹੋ ਰਹੇ ਹਨ। ਕਿਸਾਨਾਂ ਦੇ ਨਾਲ-ਨਾਲ ਵਿਰੋਧੀ ਧਿਰਾਂ ਵੀ ਇਸ ਬਿਲ ਦਾ ਵਿਰੋਧ ਕਰ ਰਹੀਆਂ ਹਨ। ਦੋਹਾਂ ਸਦਨਾਂ 'ਚ ਬਿਲ ਪਾਸ ਹੋਣ ਤੋਂ ਬਾਅਦ ਹੁਣ ਇਸ 'ਤੇ ਹੁਣ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੀ ਮੋਹਰ ਲਗਣੀ ਬਾਕੀ ਹੈ। ਇਸ ਦੇ ਵਿਰੋਧ 'ਚ ਕਾਂਗਰਸੀ ਆਗੂ ਰਾਸ਼ਟਪਤੀ ਭਵਨ ਜਾ ਰਹੇ ਸੀ।




ਇਸ ਦਰਮਿਆਨ ਰਵਨੀਤ ਬਿਟੁ, ਸੰਤੋਖ ਚੋਧਰੀ, ਗੁਰਜੀਤ ਔਜਲਾ ਨਾਲ ਦਿੱਲੀ ਪੁਲਿਸ ਦੀ ਧੱਕਾ-ਮੁਕੀ ਹੋ ਗਈ। ਰਵਨੀਤ ਬਿੱਟੂ ਵਲੋਂ ਪੁਲਿਸ ਕਰਮੀਆ ਨੂੰ ਸਸਪੈਂਡ ਕਰਨ ਦੀ ਮੰਗ ਕੀਤੀ ਗਈ। ਉਨ੍ਹਾਂ ਇਲਜ਼ਾਮ ਲਾਇਆ ਕਿ ਇਕ ਕਾੰਸਟੇਬਲ ਨੇ ਉਨ੍ਹਾਂ ਦਾ ਗਲਾ ਦਬਾਉਣ ਦੀ ਕੋਸ਼ਿਸ਼ ਕੀਤੀ। ਰਵਨੀਤ ਬਿਟੁ ਨੇ ਕਿਹਾ ਉਹ ਹੋਮ ਮਿਨੀਸਟਰ ਦੇ ਘਰ ਬਾਹਰ ਬੈਠਣਗੇ।



ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ