ਨਵੀਂ ਦਿੱਲੀ: ਜੇਐਨਯੂ ਹਿੰਸਾ ਮਾਮਲੇ 'ਚ ਜਿਹੜੇ ਵ੍ਹੱਟਸਐਪ ਗਰੁਪ ਰਾਹੀਂ ਹਿੰਸਾ ਫੈਲਾਉਣ ਦਾ ਇਲਜ਼ਾਮ ਲੱਗਿਆ ਉਸ ਦੇ 60 ਚੋਂ 37 ਮੈਂਬਰਾਂ ਦੀ ਪਛਾਣ ਹੋ ਗਈ ਹੈ। ਪੁਲਿਸ ਸੂਤਰਾਂ ਮੁਤਾਬਕ ਇਨ੍ਹਾਂ 37 ਲੋਕਾਂ ਨੂੰ ਨੋਟਿਸ ਭੇਜਕੇ ਜਲਦੀ ਹੀ ਪੁੱਛਗਿੱਛ ਕੀਤੀ ਜਾਵੇਗੀ। ਇਸ ਗਰੁਪ ਦਾ ਐਡਮੀਨ ਯੋਗੇਂਦਰ ਭਾਰਦਵਾਜ ਨਾਂ ਦਾ ਵਿਦੀਆਰਥੀ ਹੈ। ਕੱਲ੍ਹ ਹੀ ਦਿੱਲੀ ਪੁਲਿਸ ਨੇ ਖੁਲਾਸਾ ਕੀਤਾ ਸੀ ਕਿ ਯੋਗੇਂਦਰ ਜੇਐਨਯੂ ਦਾ ਹੀ ਵਿਦੀਆਰਥੀ ਹੈ ਅਤੇ ਏਬੀਵੀਪੀ ਨਾਲ ਜੁੜੀਆ ਹੈ।
ਇਸ ਦੇ ਨਾਲ ਹੀ ਇੱਕ ਹੋਰ ਵੱਡੀ ਜਾਣਕਾਰੀ ਸਾਹਮਣੇ ਆਈ ਹੈ। ਸੂਤਰਾਂ ਮੁਤਾਬਕ ਅਜੇ ਤਕ 'ਯੂਨਿਟੀ ਅਗੇਂਸਟ ਲੇਫਟ' ਨਾਂ ਦੇ ਜਿਹੜੇ ਗਰੁਪ ਤੋਂ 37 ਲੋਕਾਂ ਦੀ ਫਛਾਣ ਹੋਈ ਹੈ ਉਸ 'ਚ ਕਰੀਬ 10 ਬਾਹਰੀ ਲੋਕ ਵੀ ਸ਼ਾਮਲ ਹਨ ਜਿਨ੍ਹਾਂ ਨੇ ਹਿੰਸਾ ਨੂੰ ਅੰਜ਼ਾਮ ਦਿੱਤਾ। ਜਾਂਚ ਦੌਰਾਨ ਇਹ ਵੀ ਪਤਾ ਲੱਗਿਆ ਹੈ ਕਿ ਦੋਵਾਂ ਗਰੁਪਾਂ ਯਾਨੀ ਲੇਫਟ ਅਤੇ ਰਾਈਟ ਨੇ ਹਿੰਸਾ 'ਚ ਬਾਹਰੀ ਮੁੰਡਿਆਂ ਦੀ ਮਦਦ ਲਈ।
ਜੇਐਨਯੂ ਦੇ ਸਟੂਡੈਂਟਸ ਨੇ ਹੀ ਇਨ੍ਹਾਂ ਬਾਹਰੀ ਮੁੰਡਿਆਂ ਨੂੰ ਕੈਂਪਸ 'ਚ ਐਂਟਰੀ ਕਰਵਾਈ। ਇਸ 'ਚ ਜੇਐਨਯੂ ਦਾ ਸਿਕਊਰਟੀ ਗਾਰਡ ਵੀ ਸ਼ੱਕ ਦੇ ਘੇਰੇ 'ਚ ਹੈ। ਆਈਸ਼ੀ ਘੋਸ਼ ਸਣੇ ਜਿਨ੍ਹਾਂ 9 ਲੋਕਾਂ ਦੀ ਵਾਇਰਲ ਵੀਡੀਓ ਦੇ ਆਧਾਰ 'ਤੇ ਪਛਾਣ ਗੋਈ ਹੈ ਉਨ੍ਹਾਂ ਖਿਲਾਫ ਇਲੈਕਟ੍ਰੋਨਿਕ, ਡਿਜੀਟਲ ਅਤੇ ਫਾਰੇਂਸਿਕ ਐਵੀਡੇਂਸਸ ਇੱਕਠਾ ਕੀਤੇ ਜਾ ਰਹੇ ਹਨ, ਜਿਸ ਤੋਂ ਬਾਅਦ ਇਨ੍ਹਾਂ ਨੂੰ ਪੁੱਛਗਿੱਛ ਲਈ ਬੁਲਾਇਆ ਜਾਵੇਗਾ।
ਜੇਐਨਯੂ 'ਚ ਹਿੰਸਾ ਉਕਸਾਉਣ ਵਾਲੇ 37 ਮੁਲਜ਼ਮਾਂ ਦੀ ਪਛਾਣ, ਬਾਹਰੀ ਮੁੰਡਿਆਂ ਦੀ ਵੀ ਮਿਲੀ ਮਦਦ
ਏਬੀਪੀ ਸਾਂਝਾ
Updated at:
11 Jan 2020 12:10 PM (IST)
ਜੇਐਨਯੂ ਹਿੰਸਾ ਮਾਮਲੇ 'ਚ ਜਿਹੜੇ ਵ੍ਹੱਟਸਐਪ ਗਰੁਪ ਰਾਹੀਂ ਹਿੰਸਾ ਫੈਲਾਉਣ ਦਾ ਇਲਜ਼ਾਮ ਲੱਗਿਆ ਉਸ ਦੇ 60 ਚੋਂ 37 ਮੈਂਬਰਾਂ ਦੀ ਪਛਾਣ ਹੋ ਗਈ ਹੈ। ਪੁਲਿਸ ਸੂਤਰਾਂ ਮੁਤਾਬਕ ਇਨ੍ਹਾਂ 37 ਲੋਕਾਂ ਨੂੰ ਨੋਟਿਸ ਭੇਜਕੇ ਜਲਦੀ ਹੀ ਪੁੱਛਗਿੱਛ ਕੀਤੀ ਜਾਵੇਗੀ।
- - - - - - - - - Advertisement - - - - - - - - -