ਗੁਰਦਾਸਪੁਰ: ਗੁਰਦਾਸਪੁਰ ਦੇ ਪਿੰਡ ਬੱਲੜਵਾਲ ਵਿਖੇ ਉਸ ਸਮੇਂ ਸਨਸਨੀ ਫੈਲ ਗਈ, ਜਦੋ ਪ੍ਰੇਮ ਸੰਬੰਧਾਂ ਨੂੰ ਲੈ ਕੇ 4 ਲੋਕਾਂ ਦਾ ਕਤਲ ਕਰ ਦਿੱਤਾ ਗਿਆ ਅਤੇ 2 ਲੋਕ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਖੇਤ ਵਿੱਚ ਮੁੰਡੇ ਦਾ ਪਰਿਵਾਰ ਪਾਣੀ ਲਗਾ ਰਿਹਾ ਸੀ, ਕਿ ਕੁੜੀ ਦੇ ਪਰਿਵਾਰ ਨੇ ਗੋਲੀ ਚਲਾਈ, ਜਿਸ ਵਿਚ 4 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਦੋ ਲੋਕ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਏ ਹਨ। 
 
ਜਾਣਕਾਰੀ ਦਿੰਦੇ ਹੋਏ ਸਿਵਿਲ ਹਸਪਤਾਲ 'ਚ ਦਾਖਿਲ ਹਰਮਨ ਸਿੰਘ ਨੇ ਦੱਸਿਆ ਕਿ ਉਸਦੇ ਭਰਾ ਦੇ ਪ੍ਰੇਮ ਸੰਬੰਧ ਪਿੰਡ ਦੀ ਹੀ ਰਹਿਣ ਵਾਲੀ ਇਕ ਕੁੜੀ ਦੇ ਨਾਲ ਸਨ। ਇਸ ਬਾਰੇ ਕੁੜੀ ਦੇ ਪਰਿਵਾਰ ਨੂੰ ਪਤਾ ਲੱਗ ਗਿਆ। ਸ਼ਨੀਵਾਰ ਸਵੇਰੇ ਲੜਕੇ ਦਾ ਪਰਿਵਾਰ ਆਪਣੇ ਖੇਤਾਂ ਵਿਚ ਕੰਮ ਕਰ ਰਿਹਾ ਸੀ ਅਤੇ ਇਸੇ ਦੌਰਾਨ ਕੁੜੀ ਦਾ ਪਿਤਾ ਅਤੇ ਕੁਝ ਹੋਰ ਲੋਕ ਵੀ ਉਥੇ ਆ ਗਏ ਅਤੇ ਅਚਾਨਕ ਉਨ੍ਹਾਂ ਨੇ ਹਮਲਾ ਕਰ ਦਿੱਤਾ। 
 
ਹਮਲੇ ਵਿਚ ਉਨ੍ਹਾਂ ਵਲੋਂ ਗੋਲੀ ਚਲਾਈ ਗਈ, ਗੋਲੀ ਚਲਣ ਨਾਲ 4 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿਚ ਜਸਬੀਰ ਸਿੰਘ, ਬਬਨਦੀਪ ਸਿੰਘ, ਮੰਗਲ ਸਿੰਘ ਅਤੇ ਸੁਖਵਿੰਦਰ ਸਿੰਘ ਸ਼ਾਮਿਲ ਹਨ। 2 ਲੋਕ ਜਖਮੀ ਹੋ ਗਏ ਹਨ, ਜਿਨ੍ਹਾਂ ਵਿਚ ਹਰਮਨ ਸਿੰਘ ਅਤੇ ਜਸ਼ਨਪ੍ਰੀਤ ਸਿੰਘ ਸ਼ਾਮਿਲ ਹਨ। ਇਨ੍ਹਾਂ ਨੂੰ ਸਿਵਿਲ ਹਸਪਤਾਲ ਵਿਚ ਦਾਖਿਲ ਕਰਵਾਇਆ ਗਿਆ ਹੈ। 
 
ਓਥੇ ਹੀ ਜਾਣਕਾਰੀ ਦਿੰਦੇ ਹੋਏ ਡਾਕਟਰ ਗੁਰਸ਼ਰਨ ਸਿੰਘ ਨੇ ਦੱਸਿਆ ਕਿ ਬੱਲੜਵਾਲ ਵਿਖੇ ਗੋਲੀ ਚਲੀ ਹੈ। ਇਸ ਦੌਰਾਨ ਉਨ੍ਹਾਂ ਦੇ ਕੋਲ 2 ਲੋਕਾਂ ਦੀ ਡੈੱਡ ਬੋਡੀ ਆ ਗਈ ਹੈ ਅਤੇ 2 ਲੋਕਾਂ ਦੀ ਡੈੱਡ ਬੋਡੀ ਆ ਰਹੀ ਹੈ। 2 ਲੋਕ ਜ਼ਖਮੀ ਹਨ ਜਿਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਅੰਮ੍ਰਿਤਸਰ ਰੈਫਰ ਕੀਤਾ ਜਾ ਰਿਹਾ ਹੈ। 
 
 
 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hinhttps://apps.apple.com/in/app/abp-live-news/id811114904