ਬਟਾਲਾ 'ਚ 50 ਪੇਟੀਆਂ ਨਾਜਾਇਜ਼ ਅੰਗਰੇਜ਼ੀ ਸ਼ਰਾਬ ਦੀਆਂ ਬਰਾਮਦ, 2 ਵਿਅਕਤੀ ਗ੍ਰਿਫਤਾਰ
ਬਟਾਲਾ ਵਿਖੇ ਪੁਲਿਸ ਵਲੋਂ ਗੁਪਤ ਸੂਚਨਾ ਦੇ ਅਧਾਰ 'ਤੇ ਨਾਕੇਬੰਦੀ ਦੌਰਾਨ 3 ਗੱਡੀਆਂ ਨੂੰ ਰੋਕ ਤਲਾਸ਼ੀ ਲਈ ਗਈ। ਜਿਸ ਦੌਰਾਨ ਉਨ੍ਹਾਂ 'ਚ ਕਰੀਬ 50 ਪੇਟੀਆਂ ਅੰਗਰੇਜ਼ੀ ਸ਼ਰਾਬ ਜ਼ਬਤ ਕੀਤੀ ਗਈ। ਪੁਲਿਸ ਦਾ ਕਹਿਣਾ ਹੈ ਕਿ ਮੌਕੇ ਤੋਂ ਦੋ ਵਿਅਕਤੀ ਗ੍ਰਿਫਤਾਰ ਕੀਤੇ ਗਏ ਜਦਕਿ ਦੋ ਮੌਕੇ ਤੋਂ ਫਰਾਰ ਹੋ ਗਏ। ਦੱਸਿਆ ਜਾ ਰਿਹਾ ਇਹ ਸ਼ਰਾਬ ਦੂਸਰੇ ਸੂਬੇ ਦੀ ਹੈ। ਚੰਡੀਗੜ੍ਹ ਤੋਂ ਲਿਆ ਇਹ ਦੋਸ਼ੀ ਇਥੇ ਗੈਰ ਕਾਨੂੰਨੀ ਢੰਗ ਨਾਲ ਵੇਚਦੇ ਸੀ।
ਬਟਾਲਾ: ਬਟਾਲਾ ਵਿਖੇ ਪੁਲਿਸ ਵਲੋਂ ਗੁਪਤ ਸੂਚਨਾ ਦੇ ਅਧਾਰ 'ਤੇ ਨਾਕੇਬੰਦੀ ਦੌਰਾਨ 3 ਗੱਡੀਆਂ ਨੂੰ ਰੋਕ ਤਲਾਸ਼ੀ ਲਈ ਗਈ। ਜਿਸ ਦੌਰਾਨ ਉਨ੍ਹਾਂ 'ਚ ਕਰੀਬ 50 ਪੇਟੀਆਂ ਅੰਗਰੇਜ਼ੀ ਸ਼ਰਾਬ ਜ਼ਬਤ ਕੀਤੀ ਗਈ। ਪੁਲਿਸ ਦਾ ਕਹਿਣਾ ਹੈ ਕਿ ਮੌਕੇ ਤੋਂ ਦੋ ਵਿਅਕਤੀ ਗ੍ਰਿਫਤਾਰ ਕੀਤੇ ਗਏ ਜਦਕਿ ਦੋ ਮੌਕੇ ਤੋਂ ਫਰਾਰ ਹੋ ਗਏ। ਦੱਸਿਆ ਜਾ ਰਿਹਾ ਇਹ ਸ਼ਰਾਬ ਦੂਸਰੇ ਸੂਬੇ ਦੀ ਹੈ। ਚੰਡੀਗੜ੍ਹ ਤੋਂ ਲਿਆ ਇਹ ਦੋਸ਼ੀ ਇਥੇ ਗੈਰ ਕਾਨੂੰਨੀ ਢੰਗ ਨਾਲ ਵੇਚਦੇ ਸੀ।
ਗ੍ਰਿਫਤਾਰ ਨੌਜਵਾਨਾਂ 'ਤੇ ਪਹਿਲਾਂ ਵੀ ਸ਼ਰਾਬ ਤਸਕਰੀ ਦੇ ਮਾਮਲੇ ਦਰਜ਼ ਹਨ, ਜਦਕਿ ਇਸ ਮਾਮਲੇ ਚ ਦੋ ਆਰੋਪੀ ਫਰਾਰ ਹਨ ਜਿਨ੍ਹਾਂ ਨੂੰ ਜਲਦ ਗ੍ਰਿਫਤਾਰ ਕਰਨ ਦਾ ਦਾਅਵਾ ਪੁਲਿਸ ਕਰ ਰਹੀ ਹੈ। ਪੁਲਿਸ ਥਾਣਾ ਘੋਮਾਨ ਦੇ ਥਾਣਾ ਪ੍ਰਭਾਰੀ ਜੋਗਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਵਲੋਂ ਵੱਡੀ ਮਾਤਰਾ 'ਚ ਅੰਗਰੇਜ਼ੀ ਸ਼ਰਾਬ ਜ਼ਬਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਨਾਕੇਬੰਦੀ ਦੌਰਾਨ ਪੁਲਿਸ ਵਲੋਂ 50 ਪੇਟੀਆਂ ਅੰਗਰੇਜ਼ੀ ਸ਼ਰਾਬ (ਅੰਗਰੇਜ਼ੀ-ਚੰਡੀਗੜ੍ਹ) ਜਬਤ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਇਹ ਸ਼ਰਾਬ 3 ਵੱਖ ਵੱਖ ਗੱਡੀਆਂ 'ਚ ਲੈਕੇ ਜਾ ਰਹੇ 4 ਲੋਕਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ 'ਚੋਂ ਦੋ ਬਲਵਿੰਦਰ ਸਿੰਘ ਅਤੇ ਕਰਨ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ। ਦੋ ਰਾਤ ਦੇ ਹਨੇਰੇ ਦਾ ਫਾਇਦਾ ਚੁੱਕ ਫਰਾਰ ਹੋ ਗਏ। ਇਨ੍ਹਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। ਪੁੱਛਗਿੱਛ 'ਚ ਇਹ ਸਾਮਣੇ ਆਇਆ ਹੈ ਕਿ ਗ੍ਰਿਫਤਾਰ ਨੌਜਵਾਨ ਕਾਫੀ ਸਮੇਂ ਤੋਂ ਇਸ ਕਾਲੇ ਧੰਦੇ 'ਚ ਹਨ ਅਤੇ ਪਹਿਲਾ ਵੀ ਵੱਖ ਵੱਖ ਥਾਣਿਆਂ 'ਚ ਇਨ੍ਹਾਂ ਖਿਲਾਫ ਮਾਮਲਾ ਦਰਜ ਹੈ।






















