ਨਵੀਂ ਦਿੱਲੀ: ਚੀਨ ਦੇ ਕਵਾਂਗਝੂ ਸ਼ਹਿਰ 'ਚ ਇੱਕ ਹੋਟਲ ਦੀ ਇਮਾਰਤ ਡਿੱਗਣ ਨਾਲ 70 ਲੋਕ ਮਲਬੇ ਹੇਠ ਦੱਬੇ ਹੋਏ ਹਨ। ਉੱਥੇ ਹੀ 33 ਲੋਕਾਂ ਨੂੰ ਹੁਣ ਤੱਕ ਬਚਾ ਲਿਆ ਗਿਆ ਹੈ। 80 ਕਮਰਿਆਂ ਦੀ ਪੰਜ ਮੰਜ਼ਿਲਾ ਇਮਾਰਤ ਸਥਾਨਿਕ ਸ਼ਾਮ 7.30 ਵਜੇ ਡਿੱਗੀ। ਤੁਹਾਨੂੰ ਦਸ ਦਈਏ ਕਿ ਹੋਟਲ 'ਚ ਕੋਰੋਨਾਵਾਇਰਸ ਦੇ 70 ਸ਼ੱਕੀ ਮਰੀਜ਼ਾਂ ਨੂੰ ਰੱਖਿਆ ਗਿਆ ਸੀ।


ਇਹ ਵੀ ਪੜ੍ਹੋ:

ਕੇਰਲ 'ਚ ਮਿਲੇ 5 ਹੋਰ ਕੋਰੋਨਾਵਾਇਰਸ ਦੇ ਮਰੀਜ਼, ਅੰਮ੍ਰਿਤਸਰ 'ਚ ਵੀ ਮਿਲੇ 4

ਫਿਲਹਾਲ ਹੋਟਲ ਦੇ ਬਾਹਰ ਲਗਾਤਾਰ ਬਚਾਅ ਕਾਰਜ ਜਾਰੀ ਹਨ। ਚੀਨ ਦੀ ਇੱਕ ਨਿਊਜ਼ ਏਜੰਸੀ ਮੁਤਾਬਕ ਕੋਰੋਨਾਵਾਇਰਸ ਨਾਲ ਸੰਕਰਮਿਤ ਲੋਕਾਂ ਲਈ ਫੁਜ਼ਿਆਨ ਸੂਬੇ 'ਚ ਇੱਕ ਆਈਸੋਲੇਸ਼ਨ ਸੇਂਟਰ ਇਸ ਹੋਟਲ 'ਚ ਬਣਾਇਆ ਗਿਆ ਸੀ।

ਇਹ ਵੀ ਪੜ੍ਹੋ:

ਕੋਰੋਨਾਵਾਇਰਸ ਨੇ ਵਧਾਈ ਪੰਜਾਬ ਸਰਕਾਰ ਦੀ ਚਿੰਤਾ, ਬਾਰਡਰ ਸੀਲ, ਪ੍ਰਭਾਵਿਤ ਦੇਸ਼ਾਂ ਤੋਂ 5814 ਲੋਕ ਆਏ ਪੰਜਾਬ

ਕਵਾਂਗਝੂ ਸ਼ਹਿਰ 'ਚ ਸਥਿਤ ਇਸ ਹੋਟਲ 'ਚ 80 ਕਮਰੇ ਸੀ। ਇਨ੍ਹਾਂ 'ਚ ਕੋਰੋਨਾਵਾਇਰਸ ਦੇ 70 ਸ਼ੱਕੀ ਮਰੀਜ਼ਾਂ ਨੂੰ ਰੱਖਿਆ ਗਿਆ ਸੀ। ਫਿਲਹਾਲ ਬਚਾਅ ਕਾਰਜ ਜਾਰੀ ਹਨ।