ਨਵੀਂ ਦਿੱਲੀ: ਰੇਲਵੇ ਨੇ ਆਪਣੇ ਕਰਮਚਾਰੀਆਂ ਨੂੰ ਵੱਡਾ ਤੋਹਫ਼ਾ ਦਿੰਦੇ ਹੋਏ ਵੱਡਾ ਐਲਾਨ ਕੀਤਾ ਹੈ। ਬੋਨਸ ਬਾਰੇ ਫੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਮੀਟਿੰਗ ਵਿੱਚ ਲਿਆ ਗਿਆ ਹੈ। ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਪ੍ਰੈੱਸ ਕਾਨਫਰੰਸ ਵਿੱਚ ਦੱਸਿਆ ਕਿ ਕੈਬਨਿਟ ਨੇ 78 ਦਿਨਾਂ ਦੇ ਬੋਨਸ ਨੂੰ ਮਨਜ਼ੂਰੀ ਦੇ ਦਿੱਤੀ ਹੈ। ਰੇਲਵੇ ਕਰਮਚਾਰੀਆਂ ਨੂੰ ਦੁਸਹਿਰੇ ਤੋਂ ਪਹਿਲਾਂ ਬੋਨਸ ਦਿੱਤਾ ਜਾਵੇਗਾ।


ਦੱਸ ਦਈਏ ਕਿ ਹਰ ਸਾਲ 78 ਦਿਨਾਂ ਦੀ ਤਨਖਾਹ ਬੋਨਸ ਦੇ ਰੂਪ ਵਿੱਚ ਦਿੱਤੀ ਜਾਂਦੀ ਹੈ। ਰੇਲਵੇ ਦੇ ਲਗਪਗ 11.56 ਲੱਖ ਗੈਰ-ਗਜ਼ਟਿਡ ਕਰਮਚਾਰੀਆਂ ਨੂੰ ਇਸ ਦਾ ਲਾਭ ਮਿਲੇਗਾ।






ਹੁਣ ਜਾਣੋ ਕਿੰਨੀ ਰਕਮ ਮਿਲੇਗੀ: ਸੂਤਰਾਂ ਦਾ ਕਹਿਣਾ ਹੈ ਕਿ ਇਸ ਵਾਰ ਰੇਲਵੇ ਦਾ ਪ੍ਰਤੀ ਕਰਮਚਾਰੀ 18000 ਰੁਪਏ ਬੋਨਸ ਵਜੋਂ ਦਿੱਤੀ ਜਾ ਸਕਦਾ ਹੈ। ਇਸ ਦੇ ਨਾਲ ਹੀ ਪ੍ਰੈੱਸ ਕਾਨਫਰੰਸ ਦੌਰਾਨ ਅਨੁਰਾਗ ਠਾਕੁਰ ਨੇ ਕਿਹਾ ਕਿ ਬੋਨਸ ਆਮ ਤੌਰ 'ਤੇ 72 ਦਿਨਾਂ ਲਈ ਉਪਲਬਧ ਹੁੰਦਾ ਹੈ ਪਰ ਸਰਕਾਰ 78 ਦਿਨਾਂ ਦਾ ਬੋਨਸ ਦੇ ਰਹੀ ਹੈ। 11.56 ਲੱਖ ਕਰਮਚਾਰੀਆਂ ਨੂੰ ਇਸ ਦਾ ਲਾਭ ਮਿਲੇਗਾ। ਉਨ੍ਹਾਂ ਦੱਸਿਆ ਕਿ ਕੁੱਲ 1985 ਕਰੋੜ ਰੁਪਏ ਖਰਚ ਕੀਤੇ ਜਾਣਗੇ।


ਕਿਹੜੇ ਕਰਮਚਾਰੀਆਂ ਨੂੰ ਮਿਲੇਗਾ ਪੈਸਾ: ਰੇਲਵੇ ਦਾ ਉਤਪਾਦਕਤਾ ਅਧਾਰਤ ਬੋਨਸ ਸਾਰੇ ਗੈਰ-ਗਜ਼ਟਿਡ ਕਰਮਚਾਰੀਆਂ (ਆਰਪੀਐਫ/ਆਰਪੀਐਸਐਫ ਕਰਮਚਾਰੀਆਂ ਨੂੰ ਛੱਡ ਕੇ) ਨੂੰ ਕਵਰ ਕਰਦਾ ਹੈ। ਰੇਲਵੇ ਕਰਮਚਾਰੀ ਹਰ ਸਾਲ ਦੁਰਗਾ ਪੂਜਾ/ਦੁਸਹਿਰੇ ਤੋਂ ਪਹਿਲਾਂ ਪੀਐਲਬੀ ਹਾਸਲ ਕਰਦੇ ਹਨ।


ਆਦੇਸ਼ ਮੁਤਾਬਕ, ਉਹ ਕਰਮਚਾਰੀ ਜੋ 31 ਮਾਰਚ 2021 ਤੱਕ ਸੇਵਾ ਵਿੱਚ ਰਹੇ ਹਨ ਤੇ ਉਨ੍ਹਾਂ ਨੂੰ ਨਾ ਤਾਂ ਮੁਅੱਤਲ ਕੀਤਾ ਗਿਆ ਹੈ ਅਤੇ ਨਾ ਹੀ ਵਿੱਤੀ ਸਾਲ 2020-21 ਦੇ ਦੌਰਾਨ ਸੇਵਾਮੁਕਤ ਕੀਤਾ ਗਿਆ ਹੈ। ਉਨ੍ਹਾਂ ਨੂੰ ਬੋਨਸ ਦਿੱਤਾ ਜਾਵੇਗਾ।


ਪੈਸੇ ਕਿਸ ਅਧਾਰ 'ਤੇ ਮਿਲਦੇ ਹਨ: ਸਰਕਾਰ ਦੂਜੇ ਕਰਮਚਾਰੀਆਂ ਨੂੰ ਗੈਰ ਉਤਪਾਦਕਤਾ ਲਿੰਕਡ ਬੋਨਸ (NPLB) ਦਿੰਦੀ ਹੈ। ਇਸ ਦੀ ਗਣਨਾ ਦੀ ਹੱਦ 1200 ਰੁਪਏ ਪ੍ਰਤੀ ਮਹੀਨਾ ਦੇ ਅਧਾਰ 'ਤੇ ਹੈ।


ਇਸਦੀ ਗਣਨਾ ਫਾਰਮੂਲੇ (1200X40/30.4 = 1184.21) 'ਤੇ ਕੀਤੀ ਜਾਂਦੀ ਹੈ। ਜੇ ਭੱਤਾ 1200 ਰੁਪਏ ਪ੍ਰਤੀ ਮਹੀਨਾ ਤੋਂ ਘੱਟ ਹੈ, ਤਾਂ ਬੋਨਸ ਦੀ ਗਣਨਾ ਮਾਸਿਕ ਅਧਾਰ 'ਤੇ ਕੀਤੀ ਜਾਵੇਗੀ। ਆਦੇਸ਼ ਮੁਤਾਬਕ, ਰੇਲਵੇ ਵਿਭਾਗ ਪੀਐਲਬੀ ਦਾ ਖਰਚਾ ਸਹਿਣ ਕਰੇਗਾ।


ਕੋਲ ਇੰਡੀਆ ਦਾ ਤੋਹਫ਼ਾ: ਕੰਪਨੀ ਨੇ ਕਿਹਾ, 'ਕੋਲ ਇੰਡੀਆ ਅਤੇ ਇਸ ਦੀ ਸਹਾਇਕ ਕੰਪਨੀ ਸਿੰਗਰੇਨੀ ਕੋਲੀਰੀਜ਼ ਕੰਪਨੀ ਲਿਮ. (Singareni Collieries Company Ltd- SCCL) ਦੇ ਗੈਰ-ਕਾਰਜਕਾਰੀ ਕਾਡਰ ਕਰਮਚਾਰੀਆਂ ਨੂੰ ਵਿੱਤੀ ਸਾਲ 2020-21 ਲਈ 72,500 ਰੁਪਏ ਦੀ ਪੀਐਲਆਰ ਦਿੱਤੀ ਜਾਵੇਗੀ। ਇਹ ਫੈਸਲਾ ਕੇਂਦਰੀ ਟਰੇਡ ਯੂਨੀਅਨਾਂ ਦੇ ਨੁਮਾਇੰਦਿਆਂ ਅਤੇ ਕੋਲ ਇੰਡੀਆ ਅਤੇ ਐਸਸੀਸੀਐਲ ਦੇ ਪ੍ਰਬੰਧਕਾਂ ਦਰਮਿਆਨ ਹੋਈ ਦੁਵੱਲੀ ਮੀਟਿੰਗ ਵਿੱਚ ਲਿਆ ਗਿਆ ਹੈ।


ਇਹ ਵੀ ਪੜ੍ਹੋ: PM MITRA Yojana: ਟੈਕਸਟਾਈਲ ਉਦਯੋਗ ਲਈ ਵੱਡਾ ਐਲਾਨ, MITRA ਯੋਜਨਾ ਲਈ 4445 ਕਰੋੜ ਦਾ ਐਲਾਨ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904