ਨਵੀਂ ਦਿੱਲੀ: ਦਿੱਲੀ ਦੀਆਂ ਸਾਰੀਆਂ 70 ਵਿਧਾਨ ਸਭਾ ਸੀਟਾਂ 'ਤੇ ਨਾਮਜ਼ਦਗੀਆਂ ਦੀ ਪ੍ਰਕ੍ਰਿਆ ਮੰਗਲਵਾਰ ਨੂੰ ਪੂਰੀ ਹੋ ਚੁੱਕੀ ਹੈ। ਦਿੱਲੀ ਦੀਆਂ 70 ਸੀਟਾਂ 'ਤੇ ਔਸਤ 22 ਉਮੀਦਵਾਰ ਮੈਦਾਨ 'ਚ ਉੱਤਰੇ ਹਨ। ਨਵੀਂ ਦਿੱਲੀ ਸੀਟ 'ਤੇ ਸੀਐਮ ਅਰਵਿੰਦ ਕੇਜਰੀਵਾਲ ਚੋਣ ਮੈਦਾਨ 'ਚ ਹਨ ਤੇ ਸਭ ਤੋਂ ਜ਼ਿਆਦਾ ਉਮੀਦਵਾਰ ਇਸ ਹੀ ਸੀਟ ਤੋਂ ਆਪਣੀ ਕਿਸਮਤ ਅਜ਼ਮਾ ਰਹੇ ਹਨ।
ਨਵੀਂ ਦਿੱਲੀ ਸੀਟ 'ਤੇ 88 ਉਮੀਦਵਾਰਾਂ ਨੇ ਪਰਚਾ ਦਰਜ ਕੀਤਾ ਹੈ। ਜ਼ਿਆਦਾ ਉਮੀਦਵਾਰ ਹੋਣ ਕਰਕੇ ਨਾਮਜ਼ਦਗੀ ਦਾਖ਼ਲ ਕਰਦੇ ਸਮੇਂ ਕੇਜਰੀਵਾਲ ਨੂੰ 6 ਘੰਟੇ ਤੋਂ ਵੱਧ ਸਮਾਂ ਇੰਤਜ਼ਾਰ ਕਰਨਾ ਪਿਆ ਸੀ। ਨਵੀਂ ਦਿੱਲੀ ਤੋਂ ਕਿਸਮਤ ਅਜ਼ਮਾ ਰਹੇ ਜ਼ਿਆਦਾ ਉਮੀਦਵਾਰ ਪ੍ਰਾਈਵੇਟ ਕੰਪਨੀ, ਐਨਜੀਓ ਵਰਕਰ ਹਨ। 88 'ਚੋਂ 14 ਉਮੀਦਵਾਰ ਮਹਿਲਾਂਵਾਂ ਹਨ, ਜਦਕਿ 52 ਆਜ਼ਾਦ ਉਮੀਦਵਾਰ ਹਨ।
ਨਾਮਜ਼ਦਗੀ ਦੀ ਪ੍ਰਕ੍ਰਿਆ ਦੌਰਾਨ ਤਿੰਨ ਉਮੀਦਵਾਰਾਂ ਦੇ ਪੇਪਰ ਰਿਜੈਕਟ ਹੋਏ, ਹਾਲਾਂਕਿ 24 ਜਨਵਰੀ ਨੂੰ ਨਾਮਜ਼ਦਗੀਆਂ ਵਾਪਸ ਲੈਣ ਦਾ ਆਖ਼ਰੀ ਦਿਨ ਹੈ। ਉਸ ਦਿਨ ਉਮੀਦਵਾਰਾਂ ਦੀ ਗਿਣਤੀ 'ਚ ਕੁਝ ਕਮੀ ਦੇਖਣ ਨੂੰ ਮਿਲ ਸਕਦੀ ਹੈ।
'ਆਪ' ਦੀ ਦਹਿਸ਼ਤ! ਕੇਜਰੀਵਾਲ ਨੂੰ ਹਰਾਉਣ ਲਈ ਉਤਾਰੇ 87 ਉਮੀਦਵਾਰ
ਏਬੀਪੀ ਸਾਂਝਾ
Updated at:
23 Jan 2020 01:25 PM (IST)
ਦਿੱਲੀ ਦੀਆਂ ਸਾਰੀਆਂ 70 ਵਿਧਾਨ ਸਭਾ ਸੀਟਾਂ 'ਤੇ ਨਾਮਜ਼ਦਗੀਆਂ ਦੀ ਪ੍ਰਕ੍ਰਿਆ ਮੰਗਲਵਾਰ ਨੂੰ ਪੂਰੀ ਹੋ ਚੁੱਕੀ ਹੈ। ਦਿੱਲੀ ਦੀਆਂ 70 ਸੀਟਾਂ 'ਤੇ ਔਸਤ 22 ਉਮੀਦਵਾਰ ਮੈਦਾਨ 'ਚ ਉੱਤਰੇ ਹਨ।
- - - - - - - - - Advertisement - - - - - - - - -