ਚੰਡੀਗੜ੍ਹ: ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਭਵਿੱਖ ਬਾਰੇ ਫੈਸਲਾ ਅੱਜ ਹੋ ਸਕਦਾ ਹੈ। ਅੱਜ ਪੰਜਾਬ ਕਾਂਗਰਸ ਬਾਰੇ ਵਿਚਾਰ-ਵਟਾਂਦਰੇ ਲਈ ਹਰੀਸ਼ ਰਾਵਤ ਤੇ ਰਾਹੁਲ ਗਾਂਧੀ ਦਰਮਿਆਨ ਬੈਠਕ ਹੋ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਮੀਟਿੰਗ ਵਿੱਚ 'ਪੰਜਾਬ ਫਾਰਮੂਲੇ' ਉੱਪਰ ਅੰਤਮ ਮੋਹਰ ਲੱਗ ਸਕਦੀ ਹੈ ਜਿਸ ਦਾ ਐਲਾਨ ਅਗਲੋ ਇੱਕ-ਦੋ ਦਿਨਾਂ ਵਿੱਚ ਹੋ ਜਾਏਗਾ।

ਦੱਸ ਦਈਏ ਕਿ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਤੇ ਰਾਹੁਲ ਗਾਂਧੀ ਦਰਮਿਆਨ ਮੀਟਿੰਗ ਬੁੱਧਵਾਰ ਨੂੰ ਤੈਅ ਕੀਤੀ ਗਈ ਸੀ ਪਰ ਉਸ ਨੂੰ ਵੀਰਵਾਰ ਲਈ ਮੁਲਤਵੀ ਕਰ ਦਿੱਤਾ ਗਿਆ ਸੀ। ਇਸ ਦਾ ਕਾਰਨ ਰਾਹੁਲ ਗਾਂਧੀ ਦਾ ਕਿੱਧਰੇ ਰੁੱਝਿਆ ਹੋਇਆ ਦੱਸਿਆ ਗਿਆ ਸੀ। ਇਸ ਲਈ ਇਹ ਮੀਟਿੰਗ ਅੱਜ ਹੋ ਰਹੀ ਹੈ।

ਦਰਅਸਲ ਸਭ ਦੀਆਂ ਨਿਗਾਹਾਂ ਇਸ ਉੱਪਰ ਲੱਗੀਆਂ ਹਨ ਕਿ ਪੰਜਾਬ ਕਾਂਗਰਸ ਦੀ ਕਮਾਨ ਨਵਜੋਤ ਸਿੱਧੂ ਨੂੰ ਮਿਲੇਗਾ ਜਾਂ ਫਿਰ ਹਾਈਕਮਾਨ ਕੋਈ ਹੋਰ ਬਦਲ ਲੱਭੇਗੀ। ਇਸ ਨੂੰ ਲੈ ਕੇ ਪੰਜਾਬ ਦੀ ਸਿਆਸਤ ’ਚ ਹਲਚਲ ਤੇਜ਼ ਹੋ ਗਈ ਹੈ। ਕਾਂਗਰਸ ਹਾਈਕਮਾਨ ਵੱਲੋਂ ਹੁਣ ਪੰਜਾਬ ਕਾਂਗਰਸ ਦੇ ਪੁਨਰਗਠਨ ਦਾ ਐਲਾਨ ਕਿਸੇ ਵੇਲੇ ਵੀ ਸੰਭਵ ਹੈ। ਪੰਜਾਬ ਕਾਂਗਰਸ ਦਾ ਪ੍ਰਧਾਨ ਬਦਲਿਆ ਜਾਣਾ ਤੈਅ ਹੈ। ਇਸ ਲਈ ਕਾਂਗਰਸ ਦੇ ਮੌਜੂਦਾ ਪ੍ਰਧਾਨ ਸੁਨੀਲ ਜਾਖੜ ਨੂੰ ਕੇਂਦਰੀ ਜਥੇਬੰਦਕ ਢਾਂਚੇ ਵਿੱਚ ਕੋਈ ਅਹੁਦਾ ਦਿੱਤਾ ਜਾ ਸਕਦਾ ਹੈ।

ਉਂਝ ਪੰਜਾਬ ਕਾਂਗਰਸ ਦਾ ਕਲੇਸ਼ ਖਤਮ ਹੋਣ ਦੀ ਬਜਾਏ ਹੋਰ ਤਿੱਖਾ ਹੋ ਸਕਦਾ ਹੈ। ਮੰਨਿਆ ਜਾ ਰਿਹਾ ਹੈ ਕਿ ਜੇ ਨਵਜੋਤ ਸਿੱਧੂ ਨੂੰ ਹਾਈਕਮਾਨ ਨੇ ਕਮਾਨ ਦਿੱਤੀ ਤਾਂ ਪੰਜਾਬ ਦੀ ਸਿਆਸਤ ਵਿੱਚ ਟਕਰਾਅ ਵਧਣਾ ਵੀ ਸੁਭਾਵਿਕ ਹੈ। ਵਿਰੋਧੀ ਖੇਮੇ ਆਖ ਰਹੇ ਹਨ ਕਿ ਨਵਜੋਤ ਸਿੱਧੂ ਜ਼ਮੀਨੀ ਪੱਧਰ ’ਤੇ ਵਿਚਰ ਨਹੀਂ ਸਕੇਗਾ, ਇਸ ਤਰ੍ਹਾਂ ਦਾ ਸੁਭਾਅ ਨਵਜੋਤ ਸਿੱਧੂ ਦਾ ਨਹੀਂ। 


 


 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin


 


 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/abp-live-news/id811114904