ਕੁੱਲੂ: ਹਿਮਾਚਲ ਦੇ ਕੁੱਲੂ ਸ਼ਹਿਰ 'ਚ ਗੇਮਨ ਪੁਲ ਵੱਲ ਇਕ ਆਦਮੀ ਸਕੂਟੀ ਆਪਣੇ ਮੋਢਿਆਂ 'ਤੇ ਚੁੱਕ ਕੇਤੁਰ ਰਿਹਾ ਹੈ। ਲੋਕ ਕਹਿ ਰਹੇ ਹਨ ਕਿ ਇਸ ਆਦਮੀ ਦੀ ਸਕੂਟੀ ਦਾ ਰਸਤੇ 'ਚ ਹੀ ਪੈਟਰੋਲ ਖਤਮ ਹੋ ਗਿਆ।
ਪੈਟਰੋਲ ਮਹਿੰਗਾ ਹੋਣ ਕਾਰਨ ਇਸ ਦੀ ਸਕੂਟੀ 'ਚ ਪੈਟਰੋਲ ਥੋੜ੍ਹਾ ਸੀ ਜੋ ਰਾਹ 'ਚ ਖਤਮ ਹੋ ਗਿਆ।
ਇਹ ਵੀਡੀਓ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਹੀ ਹੈ। ਵੀਡੀਓ ਕੁੱਲੂ ਸ਼ਹਿਰ ਨੇੜੇ ਚੰਡੀਗੜ੍ਹ-ਮਨਾਲੀ ਨੈਸ਼ਨਲ ਹਾਈਵੇਅ ਦੀ ਹੈ।