ਮਨਵੀਰ ਕੌਰ ਰੰਧਾਵਾ ਦੀ ਰਿਪੋਰਟ
ਚੰਡੀਗੜ੍ਹ: ਕਰਫਿਊ/ਲੌਕਡਾਊਨ (curfew) ਸ਼ੁਰੂ ਹੋਣ ਤੋਂ ਬਾਅਦ ਪੰਜਾਬ ਵਿੱਚ ਔਰਤਾਂ ਵਿਰੁੱਧ ਘਰੇਲੂ ਹਿੰਸਾ (domestic violence) ਦੀਆਂ ਸ਼ਿਕਾਇਤਾਂ ‘ਚ ਕਾਫੀ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਪੰਜਾਬ ਪੁਲਿਸ ਨੇ ਅਜਿਹੇ ਮਾਮਲਿਆਂ ਨਾਲ ਨਜਿੱਠਣ ਲਈ ਵਿਸਥਾਰਤ ਰਣਨੀਤੀ ਤਿਆਰ ਕੀਤੀ ਹੈ। ਇਸ ਤਹਿਤ ਔਰਤਾਂ ਵਿਰੁੱਧ ਅਪਰਾਧ (CAW) ਲਈ ਡੀਐਸਪੀ ਵੱਲੋਂ ਰੋਜ਼ਾਨਾ ਕਾਰਵਾਈ ਕਰਕੇ ਰਿਪੋਰਟਾਂ ਪੇਸ਼ ਕੀਤੀਆਂ ਜਾ ਰਹੀਆਂ ਹਨ।
ਅੰਕੜੇ ਦਰਸਾਉਂਦੇ ਹਨ ਕਿ ਔਰਤਾਂ ਵਿਰੁੱਧ ਅਪਰਾਧ ਦੇ ਕੇਸਾਂ ਵਿੱਚ (4709 ਤੋਂ 5695 ਤੱਕ) 21% ਵਾਧਾ ਹੋਇਆ ਹੈ। ਔਰਤਾਂ ਵਿਰੁੱਧ ਘਰੇਲੂ ਹਿੰਸਾ ਦੇ ਮਾਮਲਿਆਂ ‘ਚ ਇਹ ਵਾਧਾ ਫਰਵਰੀ ਤੋਂ 20 ਅਪਰੈਲ ਦੇ ਦਰਮਿਆਨ ਸਾਹਮਣੇ ਆਇਆ ਹੈ। ਦੂਜੇ ਪਾਸੇ, ਇਸੇ ਸਮੇਂ ਦੌਰਾਨ ਦਾਜ ਕਰਕੇ ਪ੍ਰੇਸ਼ਾਨੀ, ਬਲਾਤਕਾਰ ਤੇ ਈਵ-ਟੀਜਿੰਗ ਦੇ ਮਾਮਲਿਆਂ ਨਾਲ ਸਬੰਧਤ ਕੇਸਾਂ ‘ਚ ਕਾਫ਼ੀ ਕਮੀ ਆਈ ਹੈ। ਸ਼ਾਇਦ ਇਹ ਇਸ ਲਈ ਕਿਉਂਕਿ ਕੋਈ ਬਾਹਰ ਨਹੀਂ ਜਾ ਰਿਹਾ ਤੇ ਪੁਲਿਸ ਦੀ ਮੌਜੂਦਗੀ ‘ਚ ਵਾਧਾ ਹੋਇਆ ਹੈ।
ਵੇਰਵਿਆਂ ਬਾਰੇ ਜਾਣਕਾਰੀ ਦਿੰਦੇ ਹੋਏ ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ 112 ਨੰਬਰ ‘ਤੇ ਪ੍ਰਤੀ ਦਿਨ ਔਸਤਨ ਕਾਲਾਂ ਦੀ ਗਿਣਤੀ 133 ਹੋ ਗਈ ਹੈ। ਘਰੇਲੂ ਹਿੰਸਾ ਦੇ ਮਾਮਲਿਆਂ ਵਿੱਚ ਪਿਛਲੇ ਤਿੰਨ ਮਹੀਨਿਆਂ ਦੀ ਔਸਤਨ 99.33 ਦੇ ਮੁਕਾਬਲੇ ਕੁੱਲ 34% ਔਸਤਨ ਸੀ। ਇਸ ਮਿਆਦ ਵਿੱਚ ਕੁੱਲ CAW ਮਾਮਲਿਆਂ ਵਿੱਚ ਪ੍ਰਤੀ ਦਿਨ ਵਾਧਾ 30% ਹੈ। ਹਾਲਾਤ ਦਾ ਜਾਇਜ਼ਾ ਲੈਣ ਤੇ ਇਸ ਵਾਧੇ ਨਾਲ ਨਜਿੱਠਣ ਲਈ ਉਪਾਵਾਂ ਬਾਰੇ ਵਿਚਾਰ ਵਟਾਂਦਰੇ ਲਈ, ਡੀਜੀਪੀ ਨੇ ਵੀਰਵਾਰ ਨੂੰ CAW ਸੈੱਲ ਦੇ ਸਾਰੇ ਡੀਐਸਪੀ ਤੇ ਮਹਿਲਾ ਹੈਲਪ ਡੈਸਕ ਦੇ ਅਧਿਕਾਰੀਆਂ ਨਾਲ ਇੱਕ ਵੀਡੀਓ ਕਾਨਫਰੰਸ ਕੀਤੀ।
ਮੀਟਿੰਗ ਨੇ ਫੈਸਲਾ ਕੀਤਾ ਕਿ ਅਜਿਹੀਆਂ ਸਾਰੀਆਂ ਸ਼ਿਕਾਇਤਾਂ ਦਾ ਪਤਾ ਲਾਉਣ ਤੇ ਕੀਤੀ ਗਈ ਕਾਰਵਾਈ ਦੀ ਨਿਗਰਾਨੀ ਕਰਨ ਲਈ ਡੀਐਸਪੀ CAW ਇੱਕ ਪ੍ਰਭਾਸ਼ਿਤ ਫਾਰਮੈਟ ਵਿੱਚ ਰੋਜ਼ਾਨਾ ਰਿਪੋਰਟ ਭੇਜੇਗੀ। ਪੁਲਿਸ ਲੋੜ ਅਨੁਸਾਰ ਵਨ ਸਟਾਪ ਸੈਂਟਰਾਂ ਨਾਲ ਤਾਲਮੇਲ ਕਰੇਗੀ, ਜਿਨ੍ਹਾਂ ਦਾ ਪ੍ਰਬੰਧਨ ਸਮਾਜਿਕ ਸੁਰੱਖਿਆ, ਔਰਤ ਤੇ ਬਾਲ ਵਿਕਾਸ ਵਿਭਾਗ ਵਲੋਂ ਨਾਮਜ਼ਦ ਕੀਤੇ ਗਏ ਸਲਾਹਕਾਰਾਂ ਦੁਆਰਾ ਕੀਤਾ ਜਾਏਗਾ।
ਪ੍ਰਤੀਕ੍ਰਿਆ ਵਿਧੀ ਮੁਤਾਬਕ, ਕਾਲ 112 ‘ਤੇ ਪ੍ਰਾਪਤ ਕੀਤੀ ਜਾਂਦੀ ਹੈ ਅਤੇ ਜ਼ਿਲ੍ਹਾ ਕੰਟਰੋਲ ਰੂਮ (ਡੀਸੀਸੀ) ਨੂੰ ਭੇਜ ਦਿੱਤੀ ਜਾਂਦੀ ਹੈ, ਕਾਲ ਦੇ ਵੇਰਵਿਆਂ ਦੇ ਨਾਲ ਡੀਐਸਪੀ ਤੇ ਜ਼ਿਲ੍ਹਾ ਮਹਿਲਾ ਹੈਲਪ ਡੈਸਕ ਨੂੰ ਵੀ ਦਿੱਤਾ ਜਾਂਦਾ ਹੈ।
ਪੰਜਾਬ ‘ਚ ਕੋਰੋਨਾ ਦਾ ਇੱਕ ਹੋਰ ਕਹਿਰ, ਡੀਜੀਪੀ ਵੱਲੋਂ ਖੁਲਾਸਾ, ਘਰੇਲੂ ਹਿੰਸਾ 'ਚ 21% ਵਾਧਾ
ਏਬੀਪੀ ਸਾਂਝਾ
Updated at:
23 Apr 2020 05:17 PM (IST)
ਡੀਜੀਪੀ ਨੇ ਸਖ਼ਤ ਚਿਤਾਵਨੀ ਵੀ ਜਾਰੀ ਕੀਤੀ ਕਿ ਘਰੇਲੂ ਹਿੰਸਾ ਮਾਮਲਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਇਨ੍ਹਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਸੰਕੇਤਕ ਤਸਵੀਰ
- - - - - - - - - Advertisement - - - - - - - - -