ਨਵੀਂ ਦਿੱਲੀ: ਦੋ ਮਹੀਨਿਆਂ ਤੋਂ ਵੱਧ ਸਮੇਂ ਦੀਤਾਲਾਬੰਦੀ ਤੋਂ ਬਾਅਦ ਦੇਸ਼ ਦੀ ਨਵੀਂ ਸਵੇਰ ਅੱਜ ਤੋਂ ਸ਼ੁਰੂ ਹੋਣ ਜਾ ਰਹੀ ਹੈ। ਹਾਲਾਂਕਿ, ਨਿਯਮਾਂ ਤੋਂ ਛੋਟ ਦੇ ਬਾਅਦ ਵੀ ਸਾਵਧਾਨੀ ਵਰਤਣੀ ਚਾਹੀਦੀ ਹੈ, ਕਿਉਂਕਿ ਇਹ ਛੋਟਾਂ ਆਰਥਿਕ ਗਤੀਵਿਧੀਆਂ ਨੂੰ ਤੇਜ਼ ਕਰਨ ਲਈ ਦਿੱਤੀਆਂ ਗਈਆਂ ਹਨ।

ਅਨਲੌਕ -1 ਵਿੱਚ ਕੀ- ਕੀ ਖੁੱਲ੍ਹੇਗਾ?

ਰੇਲਵੇ 200 ਗੱਡੀਆਂ ਚਲਾਏਗਾ:

ਅੱਜ, ਰੇਲਵੇ 200 ਟ੍ਰੇਨਾਂ ਚਲਾਏਗਾ, ਜਿਸ ਨਾਲ ਤਕਰੀਬਨ ਡੇਢ ਲੱਖ ਮੁਸਾਫਿਰ ਯਾਤਰਾ ਕਰ ਸਕਣਗੇ। ਇਨ੍ਹਾਂ ਰੇਲ ਗੱਡੀਆਂ ਦੀ ਬੁਕਿੰਗ ਪਹਿਲਾਂ ਹੀ ਹੋ ਚੁੱਕੀ ਹੈ।

ਦੇਸ਼ ‘ਚ ਕਿਤੇ ਵੀ ਜਾਣ ਦੀ ਇਜਾਜ਼ਤ:

ਦੋ ਮਹੀਨਿਆਂ ਤੋਂ ਇਕ ਜਗ੍ਹਾ 'ਤੇ ਫਸੇ ਲੋਕ ਰਾਜ ‘ਚ ਕਿਤੇ ਵੀ ਜਾ ਸਕਣਗੇ। ਇਸ ਨੂੰ ਇਕ ਰਾਜ ਤੋਂ ਦੂਜੇ ਰਾਜ ‘ਚ ਜਾਣ ਦੀ ਆਗਿਆ ਵੀ ਹੋਵੇਗੀ। ਇਸ ਲਈ ਕਿਸੇ ਕਿਸਮ ਦੇ ਪਾਸ ਦੀ ਜ਼ਰੂਰਤ ਨਹੀਂ ਪਵੇਗੀ। ਪਰ ਰਾਜਾਂ ਨੂੰ ਇਨਫੈਕਸ਼ਨ ਦੇ ਜੋਖਮ 'ਤੇ ਫੈਸਲਾ ਲੈਣ ਦਾ ਅਧਿਕਾਰ ਹੋਵੇਗਾ।

ਸੂਬਿਆਂ ਦੇ ਬਾਰਡਰ ਖੁੱਲਣਗੇ:

ਕਈ ਸੂਬਿਆਂ ਨੇ ਆਪਣੀਆਂ ਸਰਹੱਦਾਂ ਨੂੰ ਤਾਲਾਬੰਦੀ ਵਿੱਚ ਸੀਲ ਕਰ ਦਿੱਤਾ ਸੀ। ਕੇਂਦਰ ਸਰਕਾਰ ਨੇ ਰਾਜਾਂ ਨੂੰ ਸਰਹੱਦਾਂ ਖੋਲ੍ਹਣ ਦੇ ਆਦੇਸ਼ ਦਿੱਤੇ ਹਨ ਪਰ ਸ਼ਰਤਾਂ ਨਾਲ। ਜੇ ਰਾਜ ਨੂੰ ਲੱਗਦਾ ਹੈ ਕਿ ਸਰਹੱਦ ਨੂੰ ਸੀਲ ਕਰਨਾ ਜ਼ਰੂਰੀ ਹੈ ਤਾਂ ਉਹ ਸਰਹੱਦ ਨੂੰ ਬੰਦ ਰੱਖ ਸਕਦੇ ਹਨ।

ਸ਼ਰਤਾਂ ਦੇ ਨਾਲ ਬੱਸ ਸੇਵਾ:

ਕੁਝ ਰਾਜਾਂ ‘ਚ ਅੱਜ ਤੋਂ ਬਸਾਂ ਚੱਲਣਗੀਆਂ, ਹਾਲਾਂਕਿ ਰਾਜਾਂ ਨੂੰ ਇਸ ਲਈ ਨਿਯਮ ਤੈਅ ਕਰਨ ਦਾ ਅਧਿਕਾਰ ਹੈ।

ਪਾਕਿਸਾਤਾਨ ਦੀ ਇੱਕ ਹੋਰ ਕਰਤੂਤ ਦਾ ਪਰਦਾਫਾਸ਼, ਜਸੂਸੀ ਦੇ ਆਰੋਪ ‘ਚ ਫੜੇ ਗਏ ਪਾਕਿ ਹਾਈ ਕਮਿਸ਼ਨ ਦੇ ਦੋ ਅਧਿਕਾਰੀ

ਅਨਲੌਕ ਵਨ ਦੇ ਪਹਿਲੇ ਪੜਾਅ ਵਿੱਚ ...

* ਹੋਟਲ 8 ਜੂਨ ਤੋਂ ਖੁੱਲ੍ਹਣਗੇ

* ਰੈਸਟੋਰੈਂਟ 8 ਜੂਨ ਤੋਂ ਖੁੱਲ੍ਹਣਗੇ

* ਮਾਲ 8 ਜੂਨ ਤੋਂ ਖੁੱਲ੍ਹਣਗੇ

* ਧਾਰਮਿਕ ਸੰਸਥਾਵਾਂ 8 ਜੂਨ ਤੋਂ ਖੁੱਲ੍ਹਣਗੀਆਂ

ਅਨਲੌਕ ਵਨ ਦੇ ਦੂਜੇ ਪੜਾਅ ਦਾ ਫੈਸਲਾ ਜੁਲਾਈ ਵਿੱਚ ਹੋਵੇਗਾ, ਇਸ ਲਈ ਸਕੂਲ ਅਤੇ ਕਾਲਜ ਹਾਲੇ ਨਹੀਂ ਖੁੱਲਣਗੇ। ਰਾਜ ਸਰਕਾਰ ਜੁਲਾਈ ‘ਚ ਕਿਸੇ ਵੀ ਕਿਸਮ ਦੀ ਵਿਦਿਅਕ ਸੰਸਥਾ ਬਾਰੇ ਫੈਸਲਾ ਲਵੇਗੀ। ਅਨਲੌਕ ਵਨ ਦੇ ਤੀਜੇ ਪੜਾਅ ਦਾ ਫੈਸਲਾ ਹੁਣ ਉਨ੍ਹਾਂ ਹਾਲਾਤਾਂ ਨੂੰ ਵੇਖ ਕੇ ਕੀਤਾ ਜਾਵੇਗਾ .....

ਸੰਗੀਤਕਾਰ ਜੋੜੀ ਸਾਜਿਦ-ਵਾਜਿਦ ਦੇ ਵਾਜਿਦ ਖਾਨ ਦਾ ਦੇਹਾਂਤ, ਕੋਰੋਨਾ ਨਾਲ ਸੀ ਸੰਕਰਮਿਤ

* ਅੰਤਰਰਾਸ਼ਟਰੀ ਉਡਾਣ ਬਾਰੇ ਕੋਈ ਫੈਸਲਾ ਨਹੀਂ ਹੋਇਆ ਹੈ

* ਮੈਟਰੋ ਸੇਵਾ ਅਜੇ ਸ਼ੁਰੂ ਨਹੀਂ ਹੋਵੇਗੀ

* ਸਿਨੇਮਾ ਮਾਲ ਅਜੇ ਨਹੀਂ ਖੁੱਲਣਗੇ

* ਸਵੀਮਿੰਗ ਪੂਲ ਅਜੇ ਨਹੀਂ ਖੁੱਲਣਗੇ

* ਮਨੋਰੰਜਨ ਪਾਰਕ, ਬਾਰ ਅਜੇ ਨਹੀਂ ਖੁੱਲਣਗੇ

* ਆਡੀਟੋਰੀਅਮ, ਥੀਏਟਰ ਨੂੰ ਖੋਲ੍ਹਣ ਦਾ ਅਜੇ ਫੈਸਲਾ ਨਹੀਂ ਕੀਤਾ ਗਿਆ ਹੈ

* ਸਮਾਜਿਕ, ਰਾਜਨੀਤਿਕ, ਸਭਿਆਚਾਰਕ ਅਤੇ ਖੇਡ ਪ੍ਰੋਗਰਾਮਾਂ ਨੂੰ ਅਜੇ ਮਨਜ਼ੂਰੀ ਨਹੀਂ ਮਿਲੀ ਹੈ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ