ਪੰਜਾਬ ਐਮਐਲਏ ਹੋਸਟਲ ਦੇ ਬਾਹਰ ਚੱਲੀ ਗੋਲੀ, ਕਾਂਸਟੇਬਲ ਨੇ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ
ਏਬੀਪੀ ਸਾਂਝਾ | 01 Aug 2020 09:29 AM (IST)
ਚੰਡੀਗੜ੍ਹ 'ਚ ਪੰਜਾਬ ਐਮਐਲਏ ਹੋਸਟਲ ਦੇ ਬਾਹਰ ਗੋਲੀ ਚੱਲਣ ਨਾਲ ਪੰਜਾਬ ਪੁਲਿਸ ਦੇ ਇੱਕ ਕਾਂਸਟੇਬਲ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ। ਬਲੈਨੋ ਕਾਰ 'ਚ ਬੈਠੇ ਪੰਜਾਬ ਪੁਲਿਸ ਦੇ ਕਾਂਸਟੇਬਲ ਸਿਮਰਨਦੀਪ ਸਿੰਘ ਦੇ ਆਪਣੇ ਹੀ ਸਰਕਾਰੀ ਰਿਵਾਲਵਰ ਨਾਲ ਗੋਲੀ ਲੱਗ ਗਈ।
ਚੰਡੀਗੜ੍ਹ: ਚੰਡੀਗੜ੍ਹ 'ਚ ਪੰਜਾਬ ਐਮਐਲਏ ਹੋਸਟਲ ਦੇ ਬਾਹਰ ਪੁਲਿਸ ਕਾਂਸਟੇਬਲ ਵਲੋਂ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ ਗਈ। ਬਲੈਨੋ ਕਾਰ 'ਚ ਬੈਠੇ ਪੰਜਾਬ ਪੁਲਿਸ ਦੇ ਕਾਂਸਟੇਬਲ ਸਿਮਰਨਦੀਪ ਸਿੰਘ ਨੇ ਆਪਣੇ ਹੀ ਸਰਕਾਰੀ ਰਿਵਾਲਵਰ ਨਾਲ ਗੋਲੀ ਮਾਰ ਲਈ। ਜ਼ਖਮੀ ਹਾਲਤ 'ਚ ਉਸ ਨੂੰ ਪੀਜੀਆਈ ਪਹੁੰਚਾਇਆ ਗਿਆ, ਜਿੱਥੇ ਕਾਂਸਟੇਬਲ ਦੀ ਮੌਤ ਹੋ ਗਈ। ਸਿਮਰਨਦੀਪ ਭੋਗਪੁਰ ਦੇ ਚੌਲਾਂਗ ਦਾ ਰਹਿਣ ਵਾਲਾ ਸੀ। ਸਿਮਰਨਦੀਪ ਪੰਜਾਬ ਹਰਿਆਣਾ ਹਾਈਕੋਰਟ 'ਚ ਡਿਊਟੀ ਦੇ ਰਿਹਾ ਸੀ। ਉਸ ਨੇ ਰਾਤ 2 ਵਜੇ ਹੋਸਟਲ ਦੇ ਬਾਹਰ ਆਪਣੀ ਗੱਡੀ 'ਚ ਖੁਦਕੁਸ਼ੀ ਕੀਤੀ। ਉਸ ਨੇ ਕਾਰ ਸਟਾਰਟ ਕਰਕੇ ਸਰਵਿਸ ਰਿਵੋਲਵਰ ਨਾਲ ਖੁੱਦ ਨੂੰ ਗੋਲੀ ਮਾਰ ਲਈ। ਕਾਂਸਟੇਬਲ ਸਿਮਰਨਦੀਪ ਸਿੰਘ ਨਾਈਟ ਡਿਊਟੀ ਦੇ ਰਿਹਾ ਸੀ ਤੇ ਐਮਐਲਏ ਹੋਸਟਲ ਦੇ ਬਿਲਕੁਲ ਸਾਹਮਣੇ ਗੱਡੀ ਪਾਰਕ ਕੀਤੀ ਹੋਈ ਸੀ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ