ਜਿਸ ਤਰੀਕੇ ਨਾਲ ਇਸ ਰਾਵਣ ਦੀ ਤਸਵੀਰ ਨੂੰ 'ਆਪ' ਵੱਲੋਂ ਆਪਣੇ ਫੇਸਬੁੱਕ ਪੇਜ 'ਤੇ ਸ਼ੇਅਰ ਕੀਤਾ ਗਿਆ ਹੈ, ਇੰਝ ਲੱਗ ਰਿਹਾ ਹੈ ਜਿਵੇਂ ਉਹ ਇਹ ਦਰਸ਼ਾਉਣਾ ਚਾਹੁੰਦੇ ਹੋਣ ਕਿ ਇਸ ਰਾਵਣ ਨੇ ਸਮਾਜ ਨੂੰ ਜ਼ਰੂਰ ਗੰਦਲਾ ਕਰ ਦਿੱਤਾ ਹੈ। 'ਆਪ' ਵੱਲੋਂ ਪੀਐਮ ਮੋਦੀ, ਕੈਪਟਨ ਅਮਰਿੰਦਰ ਸਿੰਘ, ਸੁਖਬੀਰ ਤੇ ਹਰਸਿਮਰਤ ਬਾਦਲ ਦੇ ਨਾਲ-ਨਾਲ ਕੁਝ ਮੁੱਖ ਆਗੂਆਂ ਦੀਆਂ ਤਸਵੀਰਾਂ ਨਾਲ ਰਾਵਣ ਬਣਾ ਕੇ ਆਪਣੇ ਪੇਜ 'ਤੇ ਪੋਸਟ ਕੀਤਾ ਗਿਆ ਹੈ।
ਸੁਖਬੀਰ ਬਾਦਲ ਨੇ 4 ਸਵਾਲ ਦਾਗ ਕੇ ਦਿੱਤਾ 15 ਦਿਨ ਦਾ 'ਅਲਟੀਮੇਟਮ', ਕੈਪਟਨ ਨੇ 4 ਘੰਟਿਆਂ 'ਚ ਦਿੱਤਾ ਇਹ ਜਵਾਬ
'ਆਪ' ਨੇ ਬੇਸ਼ਕ ਇਸ ਰਾਵਣ ਦੀ ਤਸਵੀਰ ਨਾਲ ਕੁਝ ਨਹੀਂ ਲਿਖਿਆ, ਪਰ ਲੋਕ ਇਸ ਦੇ ਕਮੈਂਟ ਬਾਕਸ 'ਚ ਬਹੁਤ ਕੁਝ ਲਿਖ ਗਏ। ਲੋਕਾਂ ਵੱਲੋਂ ਇਨ੍ਹਾਂ ਲੀਡਰਾਂ ਦੇ ਚਿਹਰੇ ਲਾ ਕੇ ਰਾਵਣ ਦੀ ਤਸਵੀਰ ਬਣਾਉਣ ਨੂੰ ਵੀ ਰਾਵਣ ਦੀ ਹੀ ਬੇਜ਼ਤੀ ਦੱਸਿਆ ਗਿਆ ਹੈ। ਕਮੈਂਟਾਂ 'ਚ ਲੋਕਾਂ ਨੇ ਇਨ੍ਹਾਂ ਲੀਡਰਾਂ ਸਾਹਮਣੇ ਰਾਵਣ ਨੂੰ ਵੀ ਮਹਾਨ ਦੱਸਿਆ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ